
ਅਪ੍ਰੀਲੀਆ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਸੂਬਾ ਲਾਸੀਓ ਤੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਬੀਐਚਵੀ (BHV Services) ਸਰਵਿਸਜ਼ ਲਾਤੀਨਾ ਦੀ ਨਵੀਂ ਬ੍ਰਾਂਚ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਮਾਰਕੋ ਬਚੇਂਤਾ (ਨੈਸ਼ਨਲ ਪੋਲੀਟੀਕਲ ਸੈਕਟਰੀ ਇਟਾਲੀਅਨ ਕਨਫੈਡਰੇਸ਼ਨ) ਤੇ ਪਾਓਲੋ ਮਾਓਲੀ (ਨੈਸ਼ਨਲ ਕੌਸਲਰ ਲਾਸੀਓ ਸੂਬੇ ਦੇ ਇੰਚਾਰਜ) ਵੱਲੋਂ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਕੀਤਾ ਗਿਆ.
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬ੍ਰਾਂਚ ਦੇ ਮੁੱਖੀ ਭਵਸ਼ਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ, ਜਿਵੇਂ ਲਾਤੀਨਾ ਵਾਲੀ ਬ੍ਰਾਂਚ ਵਿੱਚ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਸਨ, ਉਸੇ ਤਰ੍ਹਾਂ ਹੀ ਪੁਰਜ਼ੋਰ ਮੰਗ ‘ਤੇ ਹੁਣ ਅਪ੍ਰੀਲੀਆ ਵਿਖੇ ਨਵਾਂ ਦਫ਼ਤਰ ਖੋਲ੍ਹਿਆ ਗਿਆ ਹੈ. ਜਿਸ ਵਿੱਚ ਹਵਾਈ ਜਹਾਜ਼, ਰੇਲ ਤੇ ਬੱਸ ਟਿਕਟ, ਵੀਜ਼ਾ, ਪਾਸਪੋਰਟ ਤੇ ਇਮੀਗ੍ਰੇਸ਼ਨ ਸੇਵਾਵਾਂ, ਕਾਨੂੰਨੀ ਸਹਾਇਤਾ, ਇਟਾਲੀਅਨ ਨਾਗਰਿਕਤਾ ਤੇ ਨਿਵਾਸ, ਦਸਤਾਵੇਜ਼ ਅਨੁਵਾਦ ਤੇ ਕਾਨੂੰਨੀਕਰਨ, ਮਨੀ ਟਰਾਂਸਫ਼ਰ, ਡਰਾਈਵਿੰਗ ਲਾਇਸੰਸ ਦੀ ਤਬਦੀਲੀ ਆਦਿ ਹੋਰ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ, ਹਫਤੇ ਦੇ ਕੰਮਕਾਜ ਦੇ ਦਿਨਾਂ ਵਿੱਚ ਜਿਵੇਂ ਰੂਸੋ ਦਾਨੀਏਲੇ (criminal and civil law) ਆਂਦਰਿਆ (civil law) ਆਤੋਸ ਕੌਂਤੇ (immigration) ਤੇ ਵਾਲੀਨਤੀਨਾ ਸਮੇਤ ਇਹ ਸਾਰੇ ਇਟਾਲੀਅਨ ਵਕੀਲ ਹਾਜ਼ਰ ਰਹਿਣਗੇ। ਇਹ ਵਕੀਲ ਜਿਆਦਾਤਰ ਅਪਾਇੰਟਮੈਂਟ (Appointment) ਤੇ ਬਿਨ੍ਹਾਂ (Appointment) ਤੇ ਸੇਵਾਵਾਂ ਪ੍ਰਦਾਨ ਕਰਨਗੇ।

ਇਸ ਮੌਕੇ ਮਾਰਕੋ ਬਚੈਂਤਾ ਤੇ ਪਾਓਲੋ ਮਾਓਲੀ ਵਲੋਂ ਆਉਣ ਵਾਲੇ ਸਾਲ ਲਈ ਹੋਣ ਵਾਲੀਆਂ ਲਾਸੀਓ ਸੂਬੇ ਤੇ ਜਿਲ੍ਹਾ ਲਾਤੀਨਾ ਦੇ ਕੌਸਲਰ ਚੋਣਾਂ ਵਿਚ ਕੌਂਸਲਰ ਵਜੋ ਭਵਸ਼ਰਨ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਲਈ ਉਨ੍ਹਾਂ ਵੱਲੋਂ ਲਿਖਤੀ ਪੱਤਰ ਤੇ ਦਸਤਖ਼ਤ ਵੀ ਕੀਤੇ ਗਏ ਹਨ. ਜਿਕਰਯੋਗ ਹੈ ਕਿ ਬੀਐਚਵੀ ਸਰਵਿਸਜ਼ ਦੀਆਂ ਸੇਵਾਵਾਂ ਦਾ ਅਪ੍ਰੀਲੀਆ ਅਤੇ ਨੇੜੇ ਦੇ ਇਲਾਕੇ ਦੇ ਸਮੂਹ ਇਟਾਲੀਅਨ ਅਤੇ ਵਿਦੇਸ਼ੀ ਭਾਈਚਾਰੇ ਨੂੰ ਢੁੱਕਵਾਂ ਲਾਭ ਹੋਵੇਗਾ. ਤਕਰੀਬਨ 22 ਸਾਲ ਦੇ ਅਣਥੱਕ ਤਜ਼ਰਬੇ ਦਾ ਸਬੂਤ ਹੈ ਇਹ ਦਫਤਰ, ਪੰਜਾਬੀ – ਅੰਗਰੇਜ਼ੀ – ਇਟਾਲੀਅਨ ਤੋਂ ਇਲਾਵਾ ਧਾਲੀਵਾਲ ਪਰਿਵਾਰ ਬੰਗਾਲੀ ਅਤੇ ਉਰਦੂ ਭਾਸ਼ਾ ਦਾ ਵੀ ਢੁੱਕਵਾਂ ਗਿਆਨ ਰੱਖਦਾ ਹੈ ਅਤੇ ਇਸ ਖੇਤਰ ਵਿੱਚ ਇਟਲੀ ਦੀਆਂ ਸਰਕਾਰੀ ਅਦਾਰਿਆਂ ਨਾਲ ਅੰਤਰ-ਰਾਸ਼ਟਰੀ ਪੱਧਰ ‘ਤੇ ਟਰਾਂਸਲੇਟਰ – ਇੰਟਰਪਰੇਟਰ ਵਜੋ ਕੰਮ ਕਰਦੇ ਹਨ।



