in

ਆਸ ਦੀ ਕਿਰਨ, ਕਰ ਰਹੀ ਪੰਜਾਬ ਵਿੱਚ ਨਿਰੰਤਰ ਨਿਸ਼ਕਾਮ ਸੇਵਾ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਸੰਸਥਾ ਰੋਮ ਰਜਿ: ਵਲੋਂ ਜਿੱਥੇ ਇਟਲੀ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਟਲੀ ਵਿੱਚ ਹਰ ਵਰਗ ਦੇ ਲੋੜਬੰਦ ਲੋਕਾਂ ਦੀ ਸਹਾਇਤਾ ਕੀਤੀ ਗਈ ਸੀ ਅਤੇ ਉਥੇ ਇਹ ਸੰਸਥਾ ਆਏ ਦਿਨ ਪੰਜਾਬ ਵਿੱਚ ਲੋੜਬੰਦ ਲੋਕਾਂ ਲਈ ਨਿਰੰਤਰ ਅਤੇ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਹੈ ਇਸੇ ਲੜੀ ਤਹਿਤ ਆਸ ਦੀ ਕਿਰਨ ਸੰਸਥਾ ਵਲੋਂ ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ 13 ਟ੍ਰਾਈ ਸਾਈਕਲ ਅਤੇ 1 ਵੀਲ੍ਹ ਚੇਅਰ ਭੇਟ ਕੀਤੀ ਗਈ ਹੈ,ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸੇਵਾਦਾਰਾਂ ਵਲੋਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਰਨਤਾਰਨ ਜ਼ਿਲ੍ਹੇ ਦੇ ਲੋੜਵੰਦ ਪਰਿਵਾਰਾਂ ਨੂੰ ਟ੍ਰਾਈ ਸਾਈਕਲ ਅਤੇ ਕਈ ਪਰਿਵਾਰਾਂ ਨੂੰ ਰਹਿਣ ਬਸੇਰਾ ਲਈ ਲੋੜ ਅਨੁਸਾਰ ਮਕਾਨ ਪਾ ਕੇ ਦਿੱਤੇ ਜਾ ਚੁੱਕੇ ਹਨ, ਅਤੇ ਇਹ ਸੰਸਥਾ ਇਟਲੀ ਦੇ ਨਾਲ ਪੰਜਾਬ ਵਿੱਚ ਲੋੜਵੰਦਾਂ ਲੋਕਾਂ ਦੇ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਉਂਦੀ ਆ ਰਹੀ ਹੈ,ਅਤੇ ਹੁਣ ਜੋ ਬਹੁਤ ਹੀ ਲੋੜਬੰਦ ਪਰਿਵਾਰ ਸਨ ਜਿਨ੍ਹਾਂ ਨੂੰ ਟ੍ਰਾਈ ਸਾਈਕਲ ਅਤੇ ਵੀਲ੍ਹ ਚੇਅਰ ਸੰਸਥਾ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਭੇਟ ਕੀਤੇ ਗਏ ਹਨ, ਉਨ੍ਹਾਂ ਦੱਸਿਆ ਕਿ ਅਫਸਰ ਐਵੀਨਿਊ ਨੇੜੇ ਬੱਸ ਸਟੈਂਡ ਤਰਨਤਾਰਨ ਵਿਖੇ ਸੰਸਥਾ ਦੇ ਸੇਵਾਦਾਰ ਕੇਵਲ ਸਿੰਘ ਦੀ ਅਗਵਾਈ ਹੇਠ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ ਅਤੇ ਜਿਸ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵਲੋਂ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ ਅਤੇ ਲੋੜਵੰਦਾਂ ਨੂੰ ਟ੍ਰਾਈ ਸਾਈਕਲ ਤੇ ਵੀਲ੍ਹ ਚੇਅਰ ਭੇਟ ਕੀਤੀਆਂ, ਸੇਵਾਦਾਰਾਂ ਨੇ ਕਿਹਾ ਕਿ ਜੈ ਕੰਮ ਸਰਕਾਰਾਂ ਨੂੰ ਅੰਗਹੀਣ ਵਿਅਕਤੀਆਂ ਲਈ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ।

ਇੱਕੋ ਚੌਂਕੜੇ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਕਰਨ ਵਾਲੇ ਭਾਈ ਜਗਜੀਤ ਸਿੰਘ ਸਨਮਾਨਿਤ

ਸ਼ਹਿਨਾਈਆਂ