in

ਕਬੱਡੀ ਦੇ ਬਾਬਾ ਬੋਹੜ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਬੈਰਗਾਮੋ (ਇਟਲੀ) 13 ਮਈ (ਗਰੇਵਾਲ) – ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੀ ਮੌਤ ‘ਤੇ ਜਿੱਥੇ ਪੂਰੀ ਦੁਨੀਆਂ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ, ਉੱਥੇ ਹੀ ਇਟਲੀ ਤੋਂ ਸਿੱਖ ਕਮਿਉਨਿਟੀ ਬੈਰਗਾਮੋ ਦੇ ਪ੍ਰਧਾਨ ਸੁਰਜੀਤ ਸਿੰਘ ਜੌਹਲ, ਪਾਲ ਸਿੰਘ ਜੰਡੂਸੰਗਾ, ਸੁਖਚੈਨ ਸਿੰਘ ਠੀਕਰੀਵਾਲ,  ਮੁਕੇਸ਼ ਕੁਮਾਰ ਗਾਡੇ, ਦਲਜੀਤ ਸਿੰਘ ਜੱਗੀ, ਬਲਜੀਤ ਸਿੰਘ ਬਿੱਲੂ ਤੇ ਉਨ੍ਹਾਂ ਦੇ ਹੋਰ ਕਈ ਸਾਥੀਆਂ ਨੇ ਵੀ ਮਹਿੰਦਰ ਸਿੰਘ ਮੌੜ ਦੇ ਇਸ ਫਾਨੀ ਸੰਸਾਰ ਤੋਂ ਅਚਾਨਕ ਤੁਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ, ਮੌੜ ਹੁਰਾਂ ਦੇ ਤੁਰ ਜਾਣ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ  ਵਾਲਾ ਘਾਟਾ ਪਿਆ ਹੈ, ਜੋ ਕਦੀ ਵੀ ਪੂਰਾ ਨਹੀ ਹੋ ਸਕਦਾ, ਕਿਉਂਕਿ ਮਹਿੰਦਰ ਸਿੰਘ ਮੋੜ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਰਹੀ ਹੈ।
ਜਿਕਰਯੋਗ ਹੈ ਕਿ ਮਹਿੰਦਰ ਸਿੰਘ ਮੋੜ ਪੰਜਾਬ ਦੇ ਪਿੰਡ ਕਾਲਾ ਸੰਘਿਆਂ, ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਸਨ, ਹੁਣ ਉਹ ਇੰਗਲੈਂਡ ਦੀ ਧਰਤੀ ਦੇ ਵਾਸੀ ਸਨ। ਕੁਝ ਮਹੀਨਿਆਂ ਤੋਂ ਉਹ ਭਾਰਤ ਪੰਜਾਬ ਗਏ ਹੋਏ ਸਨ, ਜਿੱਥੇ ਉਹ ਕੋਵਿਡ 19 ਨਾਲ ਪ੍ਰਭਾਵਿਤ ਹੋਣ ਕਾਰਨ ਹਸਪਤਾਲ ਵਿਚ ਦਾਖਲ ਸਨ। ਪਿਛਲੇ ਦਿਨੀਂ ਹਸਪਤਾਲ ਵਿਚ ਹੀ ਉਹ ਆਪਣੇ ਸਵਾਸ ਤਿਆਗ ਗਏ|

Comments

Leave a Reply

Your email address will not be published. Required fields are marked *

Loading…

Comments

comments

ਖੇਤ ਕਰਮਚਾਰੀਆਂ ਨੂੰ ਨਿਯਮਿਤ ਕਰਨਾ ਗੈਂਗਸਟਰਾਂ ਨੂੰ ਅਸਫਲ ਕਰਦਾ ਹੈ – ਕੌਂਤੇ

ਮੌਸਮੀ, ਘਰੇਲੂ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਸਮਝੌਤੇ ਨੂੰ ਹਰੀ ਝੰਡੀ