in

ਪਾਕਿ ਵੱਲੋਂ ਸਿੱਖਾਂ ਦੇ ਹਮਦਰਦ ਬਨਣ ਦੀ ਨਾਟਕੀ ਪ੍ਰਕਿਰਿਆ ਜੱਗ ਜਾਹਿਰ

ਯੂਨੀਅਨ ਜੈਕ ਦੀ ਸਾਲਗਿਰ੍ਹਾ ਤੋਂ 3 ਦਿਨ ਪਹਿਲਾਂ ਪਾਕਿਸਤਾਨ ਵੱਲੋਂ ਸਿੱਖਾਂ ਦੇ ਹਮਦਰਦ ਬਨਣ ਦੀ ਨਾਟਕੀ ਪ੍ਰਕਿਰਿਆ 12 ਅਗਸਤ 2018 ਨੂੰ ਜੱਗ ਜਾਹਿਰ ਹੋਈ, ਜਦੋਂ ਸੈਂਕੜੇ ਸਿੱਖਾਂ ਦੇ ਇਕੱਠ ਨੂੰ ਨਾਲ ਲੈ ਲੰਡਨ ਦੇ ਟਰਾਫਲਗਾਰ ਸਕੂਏਰ ਵਿਚ ਭਾਰਤ ਖਿਲਾਫ ਨਾਅਰੇਬਾਜੀ ਕੀਤੀ ਅਤੇ ਪੰਜਾਬ ਰੈਫਰੈਂਡਮ 2020 ਖਾਲਿਸਤਾਨ ਤੋਂ ਇਲਾਵਾ ਭਾਰਤੀ ਅਧੀਨਤਾ ਸਬੰਧੀ ਝੂਠੇ ਨਾਅਰੇ ਲਗਾ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਹੈਰਾਨਕੁੰਨ ਹੈ ਕਿ ਅਜਾਦੀ ਦਾ ਨਾਅਰਾ ਬੁਲੰਦ ਕਰਨ ਵਾਲੇ ਉਸੇ ਥਾਂ ਤੋਂ ਰੈਫਰੈਂਡਮ ਦੀ ਗੱਲ ਕਰ ਰਹੇ ਸਨ, ਜਿੱਥੋਂ 1947 ਵਿਚ ਯੂਨੀਅਨ ਜੈਕ ਤਹਿਤ ਅਧੀਨਤਾ ਸਵੀਕਾਰ ਕਰਵਾਈ ਗਈ ਸੀ ਅਤੇ ਇਸ ਰੈਲੀ ਵਿਚ ਵਿਰੋਧੀ ਰੈਲੀ ਦਾ ਨਾਮਾਤਰ ਵੀ ਜਿਕਰ ਨਹੀਂ ਸੀ। ਭਾਰਤ ਦੇ ਰਾਸ਼ਟਰੀ ਅਖ਼ਬਾਰ ‘ਦ ਹਿੰਦੂ’ ਨੇ ਆਪਣੀ ਇਕ ਰਿਪੋਰਟ ਵਿਚ ਖਾਲਿਸਤਾਨ ਦੇ ਹੱਕ ਵਿਚ ਇਕੱਠੇ ਹੋਏ 2000 ਸਮਰਥਕਾਂ ਬਾਰੇ ਜਿੱਥੇ ਖੁਲਾਸਾ ਕੀਤਾ, ਉੱਥੇ ਉਨ੍ਹਾਂ ਭਾਰਤ ਦੇ ਹੱਕ ਵਿਚ ਇਕੱਠੇ ਹੋਏ ਦੇਸ਼ਵਾਸੀਆਂ ਦਾ ਜਿਕਰ ਵੀ ਕੀਤਾ। ਇਸੇ ਇਕੱਠ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਦੀ ਵੱਡੀ ਗਿਣਤੀ ਵੀ ਸ਼ਾਮਿਲ ਸੀ। ਟਰਾਫ਼ਲਗਾਰ ਸਕੂਏਰ ਵਿਚ ਲੰਡਨ ਡੈਕਲਾਰੇਸ਼ਨ ਦਿਹਾੜਾ ਮਨਾਉਂਦਿਆਂ ਰੈਫ਼ਰੈਂਡਮ 2020 ਦੀ ਗੱਲ ਕੀਤੀ, ਜਿਸ ਵਿਚ ਸਿੱਖਾਂ ਦੇ ਅਜਾਦ ਰਾਸ਼ਟਰ ਨੂੰ ਹੌਂਦ ਵਿਚ ਲਿਆਉਣ ਦਾ ਜਿਕਰ ਸੀ। ਦੂਸਰੇ ਪਾਸੇ 200 ਭਾਰਤਵਾਸੀਆਂ ਵੱਲੋਂ ਖਾਲਿਸਤਾਨ ਦੇ ਵਿਰੋਧ ਵਿਚ ਢੋਲਕ, ਸੰਗੀਤ, ਨਾਚ ਕਰ ਖੁਸ਼ਹਾਲੀ ਦਾ ਸੁਨੇਹਾ ਦਿੱਤਾ ਅਤੇ ਭਿੰਨ ਭਿੰਨ ਪ੍ਰਕਾਰ ਦੇ ਲੰਗਰ ਲਗਾਏ ਗਏ। ਭਾਰਤਵਾਸੀਆਂ ਦੇ ਸਲੋਗਨ ‘ਸਿੱਖਸ ਫਾਂੱਰ ਯੂਨਾਇਟਿਡ ਇੰਡੀਆ’, ‘ਵੀ ਸਟੈਂਡ ਫਾੱਰ ਵਨ ਯੂਨਾਇਟਿਡ ਸਟਰਾਂਗ ਇੰਡੀਆ’, ‘ਵੀ ਵਾਂਟ ਦ ਯੂਨਿਟੀ ਆੱਫ ਇੰਡੀਆ’ ਸਨ, ਜਿਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਆਖੰਡਤਾ ਨੂੰ ਦਰਸਾਉਣਾ ਸੀ। ਯੂ ਐਸ ਏ ਅਤੇ ਕੈਨੇਡਾ ਤੋਂ ਸਿੱਖਸ ਫਾੱਰ ਜਸਟਿਸ ਵੱਲੋਂ ਵਿੱਢੀ ਖਾਲਿਸਤਾਨ ਰਿਫਰੈਂਡਮ 2020 ਅਤੇ ਖਾਲਿਸਤਾਨ ਦੀ ਮੰਗ ਨੂੰ ਹੋਰ ਬਲ੍ਹ ਦੇਣ ਲਈ ਅਤੇ ਯੂ ਕੇ ਵਿਚ ਇਨ੍ਹਾਂ ਦੇ ਬੁਲਾਰੇ ਵਜੋਂ ਆਪਣਾ ਕਿਰਦਾਰ ਨਿਭਾਅ ਰਹੇ ਹਾਊਸ ਆੱਫ ਲਾੱਡ ਦੇ ਨਜੀਮ ਅਹਿਮਦ ਨੇ ਆਪਣਾ ਪਾਕਿਸਤਾਨੀ ਹੋਣ ਦਾ ਸਬੂਤ ਦਿੰਦਿਆਂ ਕਿਹਾ ਕਿ, ਉਹ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆਪਣੇ ਸਿੱਖ ਭੈਣਾਂ-ਭਰਾਵਾਂ ਦੇ ਨਾਲ ਹਨ। ਉਨ੍ਹਾਂ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਲੰਡਨ ਦੀ ਅੰਬੈਸੀ ਦੇ ਬਾਹਰ ਭਾਰਤ ਵਿਰੋਧੀ ਰੈਲੀ ਵਿਚ ਵੀ ਹਿੱਸਾ ਲਿਆ ਸੀ। ਸਿੱਖਸ ਫਾੱਰ ਜਸਟਿਸ ਵੱਲੋਂ ਵਿੱਢੀ ਮੁਹਿੰਮ ਨੂੰ, ਨਵੰਬਰ 2020 ਵਿਚ ਕਰਵਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਸ਼ਹਿਰਾਂ ਵਿਚ ਵੀ ਕਰਵਾਇਆ ਜਾਵੇਗਾ, ਇਸ ਬਾਰੇ ਸਿੱਖਸ ਫਾੱਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬੀਤੇ ਦਿਨੀਂ ਖੁਲਾਸਾ ਕੀਤਾ ਸੀ। ਇਸ ਸਬੰਧ ਵਿਚ ਪੰਨੂ ਨੂੰ ਜੇ ਸਪੋਟ ਮਿਲੀ ਹੈ ਤਾਂ ਉਹ ਪਾਕਿਸਤਾਨ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਜਿੱਥੇ ਉਨ੍ਹਾਂ ਨੇ ਪਹਿਲਾ ਦਫ਼ਤਰ ਖੋਲ੍ਹਿਆ, ਜਿੱਥੇ ਭਾਰਤੀ ਨਾਗਰਿਕ ਬਿਨਾਂ ਵੀਜੇ ਤੋਂ ਦਰਸ਼ਨਾਂ ਲਈ ਆਉਣਗੇ ਅਤੇ ਇਨ੍ਹਾਂ ਵੱਲੋਂ ਖਾਲਿਸਤਾਨ ਦਾ ਪ੍ਰਚਾਰ ਕੀਤਾ ਜਾਵੇਗਾ।
ਨਨਕਾਣਾ ਸਾਹਿਬ, ਕਾਰਤਾਰਪੁਰ ਸਾਹਿਬ ਤੋਂ ਇਲਾਵਾ ਸਿੱਖਾਂ ਦੀਆਂ ਭਾਵਨਾਵਾਂ ਅਤੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਹੋਣ ਕਾਰਨ ਪਾਕਿਸਤਾਨ ਨਾਲ ਸਿੱਖਾਂ ਦਾ ਗੂੜਾ ਸਬੰਧ ਹੈ ਅਤੇ ਪਾਕਿਸਤਾਨ ਦੀ ਵੀ ਸਿੱਖਾਂ ਵਿਚ ਰੁੱਚੀ ਦਾ ਮੁੱਖ ਕਾਰਨ ਇਹੋ ਹੈ। ਪਾਕਿਸਤਾਨ ਦੀ ਧਰਤੀ ਤੋਂ ਸਿੱਖਾਂ ਦੇ ਮੁੱਖ ਦਿਹਾੜੇ ਮਨਾਏ ਜਾਂਦੇ ਹਨ। ਇੱਥੋਂ ਤੱਕ ਕਿ ਲਾਹੌਰ ਸ਼ਹਿਰ ਦੀ ਨੀਂਹ ਵੀ ਸਿੱਖ ਸਮਰਾਜ ਵੱਲੋਂ ਬੱਝੀ ਸੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਜੀ ਦੀ ਜਨਮ ਭੂਮੀ ਵੀ ਪਾਕਿਸਤਾਨ ਕਰਤਾਰਪੁਰ ਵਿਚ ਹੈ। ਇਨਾਂ ਕਾਰਨ ਕਰ ਕੇ ਪਾਕਿਸਤਾਨ ਸਿੱਖਾਂ ਨੂੰ ਲੁਭਾਉਂਦਾ ਰਿਹਾ ਹੈ।
1947 ਦੀ ਵੰਡ ਉਪਰੰਤ 36% ਹਿੰਦੂ ਅਤੇ ਮੁਸਲਮਾਨਾਂ ਦੀ ਅਬਾਦੀ ਦਾ ਬਟਵਾਰਾ ਤਾਂ ਹੋਇਆ, ਪਰ 2002 ਵਿੱਚ ਦਰਜ ਹੋਈ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿਚ 6146 ਸਿੱਖ ਸਨ ਅਤੇ ਮੌਜੂਦਾ ਹਾਲਾਤ ਦੌਰਾਨ ਅਮਰੀਕਾ ਨੂੰ ਦਰਜ ਕਰਵਾਏ ਅੰਕੜਿਆਂ ਅਨੁਸਾਰ ਸਿੱਖਾਂ ਦੀ ਗਿਣਤੀ 20000 ਹੈ। ਸਿੱਖਾਂ ਦੀ ਵੱਡੀ ਗਿਣਤੀ ਅਮਰੀਕਾ, ਕੈਨੇਡਾ, ਯੂ ਕੇ ਅਤੇ ਅਰਬ ਦੇਸ਼ਾਂ ਵਿਚ ਵੀ ਹੈ।
ਜੇ ਇੰਨਾਂ ਰਿਸ਼ਤਿਆਂ ਨੂੰ ਹੋਰ ਘੋਖਿਆ ਜਾਵੇ ਤਾਂ ਸਿੱਖ ਸਦੀਆਂ ਤੋਂ ਪਾਕਿਸਤਾਨ ਅਤੇ ਮੁਸਲਮਾਨਾਂ ਦੇ ਖਿਲਾਫ ਲੜਦਾ ਰਿਹਾ ਹੈ। ਘੱਲੂਘਾਰੇ ਦੌਰਨ ਵੀ ਸਿੱਖਾਂ ਨੇ ਡਟ ਕੇ ਪਾਕਿਸਤਾਨੀ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਸਿੱਖ ਸੂਰਮਿਆਂ ਨੇ ਪਾਕਿਸਤਾਨੀ ਫੌਜ ਦੇ ਦੰਦ ਖੱਟੇ ਕੀਤੇ ਹਨ। ਪਾਕਿਸਤਾਨ ਸਿੱਖਾਂ ਨੂੰ ਬਹੁਤਾ ਪਸੰਦ ਨਹੀਂ ਕਰਦਾ, ਪਰ ਭਾਰਤ ਖਿਲਾਫ ਵਰਤਣ ਲਈ ਉਨ੍ਹਾਂ ਕੋਲ ਇਸ ਤੋਂ ਵਧੀਆ ਹਥੀਆਰ ਵੀ ਕੋਈ ਨਹੀਂ। ਆਪਸੀ ਪਾੜ ਪੁਆ ਰਾਜ ਕਰਨ ਦੀ ਨੀਤੀ ‘ਤੇ ਚੱਲ ਰਿਹਾ ਪਾਕਸਿਤਾਨ ਸਿੱਖਾਂ ਦੀ ਦਿੱਖ ਨੂੰ ਧੁੰਦਲਾ ਕਰਨ ਦੀ ਆੜ੍ਹ ਵਿਚ ਹੈ।
ਪਾਕਸਿਤਾਨ ਫੌਜ ਨਹੀਂ ਭੁੱਲੀ ਹੋਵੇਗੀ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਦੇ ਜੌਹਰ, ਜਿਨ੍ਹਾਂ 1971 ਦੀ 16 ਦਸੰਬਰ ਨੂੰ ਪਾਕੀਸਤਾਨ ਫੌਜ ਦੇ ਗੋਡੇ ਟਿਕਾ ਦਿੱਤੇ ਸਨ। ਇਸ ਜੰਗ ਵਿਚ 90000 ਪਾਕਿਸਤਾਨੀ ਅਤੇ ਬੰਗਾਲੀ ਫੌਜੀਆਂ ਨੇ ਆਤਮ ਸਮਰਪਣ ਕੀਤਾ ਸੀ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ, ਜਿਸ ਵਿੱਚ ਫੌਜ ਦੀ ਐਨੀ ਵੱਡੀ ਗਿਣਤੀ ਨੇ ਸਿਰ ਝੁਕਾ ਕੇ ਹਾਰ ਮੰਨੀ ਹੋਵੇ। ਕਾਨੂੰਨੀ ਸਲਾਹਕਾਰ ਪੰਨੂ ਸ਼ਾਇਦ ਪਾਕਿਸਤਾਨ ਨੂੰ ਇਹ ਦੱਸਣਾ ਨਹੀਂ ਭੁੱਲਣਗੇ। ਪਾਕਿਸਤਾਨ ਦੇ ਸਾਬਕਾ ਮੁੱਖੀ ਜਿਆਉੱਲ ਹੱਕ ਨੇ ਵੀ 70 ਦੇ ਦਸ਼ਕ ਵਿਚ ਖਾਲਿਸਤਾਨ ਸਮਰਥਨ ਦਾ ਮੁੱਦਾ ਉਭਾਰਿਆ ਸੀ, ਜਿਆਉੱਲ ਹੱਕ ਭਾਰਤ ਨੂੰ ਨੀਚਾ ਦਿਖਾਉਣ ਦੇ ਚੱਕਰ ਵਿਚ ਸੀ, ਪਰ ਆਪਣੇ ਸੁਆਰਥ ਨੂੰ ਦੇਖਦਿਆਂ ਉਸ ਮੌਕੇ ਦੇ ਲੀਡਰਾਂ ਨੂੰ ਬਿਨਾਂ ਦੱਸੇ ਘਚਾਨੀ ਦੇ ਗਿਆ ਅਤੇ ਸਿੱਖ ਲੀਡਰਾਂ ਨੂੰ ਸਿਫਰ ਚੜ੍ਹਾ ਪੌੜ੍ਹੀ ਖਿੱਚ ਲਈ। ਇਹੋ ਹਾਲਾਤ ਹੁਣ ਪੈਦਾ ਹੋਣ ਦਾ ਖਦਸ਼ਾ ਹੈ, ਜਿਸ ਵਿੱਚ ਸਿੱਖ ਭਾਈਚਾਰੇ ਦੀ ਤਸਵੀਰ ਧੁੰਦਲੀ ਕਰਨ ਦਾ ਕਾਰਜ ਪਾਕਿਸਤਾਨ ਵੱਲੋਂ ਵਿੱਢਿਆ ਜਾ ਚੁੱਕਾ ਹੈ।
ਪਾਕਿਸਤਾਨ ਵਿੱਚ ਸਕੂਲੀ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਵਿਚ ਸਿੱਖਾਂ ਅਤੇ ਸਿੱਖ ਗੁਰੂਆਂ ਦੇ ਕਿਰਦਾਰ ਦਾ ਜਿਕਰ ਨਾ ਕਦੇ ਸੀ ਅਤੇ ਨਾ ਹੈ। ਉਨ੍ਹਾਂ ਨੂੰ ਕਿਸੇ ਹੋਰ ਧਰਮ ਦੀ ਸਿੱਖਿਆ ਅਤੇ ਜਾਣਕਾਰੀ ਨਾਲ ਜੋੜ੍ਹਨ ਦੀ ਇਜਾਜਤ ਨਹੀਂ, ਜਦੋਂਕਿ ਭਾਰਤ ਬਹੁਸੰਸਕ੍ਰਿਤੀਆ ਦਾ ਸੁਮੇਲ ਹੈ।

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ – ਘੁਣਤਰਾਂ

11ਵਾਂ ਨੈਟਬਾਲ ਫੈਡਰੇਸ਼ਨ ਕੱਪ ਸੰਪੰਨ, ਪੰਜਾਬ ਜੇਤੂ, ਬਣਿਆ ਨੈਟਬਾਲ ਚੈਂਪਿਅਨ