ਰੇਜੋਇਮੀਲੀਆ (ਇਟਲੀ) (ਕੈਂਥ) – ਇਟਲੀ ਦੇ ਭਾਰਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ੍ਹਨ ਹਿੱਤ ਇਟਲੀ ਦਾ ਪ੍ਰਸਿੱਧ ਖੇਡ ਕਲੱਬ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਲੂਸਾਰਾ, ਜਿਹੜਾ ਕਿ ਕਰੀਬ 2 ਦਹਾਕੇ ਤੋਂ ਇਲਾਕੇ ਵਿੱਚ ਖੇਡਾਂ ਨੂੰ ਪ੍ਰਫੁਲੱਤ ਕਰਨ ਦੀ ਸੇਵਾ ਨਿਭਾਅ ਰਿਹਾ ਹੈ, ਵੱਲੋਂ ਸੂਬਾ ਇਮਿਲੀਆ ਰੋਮਾਨਾ ਜਿਲ੍ਹਾ ਰਿਜੋਇਮੀਲੀਆ ਦੇ ਅਧੀਨ ਆਉਂਦੇ ਸ਼ਹਿਰ ਰੇਜੋਲੋ ਦੇ ਨਗਰ ਪਾਲਿਕਾ ਸਟੇਡੀਅਮ ਰੀਨਾਲਦੀ ਵਿਖੇ ਸਮੂਹ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਆਪਣਾ 7ਵਾਂ ਫੁੱਟਬਾਲ ਟੂਰਨਾਮੈਂਟ 20 ਅਤੇ 21 ਜੂਨ ਦਿਨ ਸ਼ਨੀਵਾਰ, ਐਤਵਾਰ 2026 ਨੂੰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾ ਰਿਹਾ ਹੈ.
ਜਿਸ ਵਿੱਚ ਫੁੱਟਬਾਲ ਦੀਆਂ 16 ਟੀਮਾਂ ਭਾਗ ਲੈਣਗੀਆਂ। ਜਿਹਨਾਂ ਵਿੱਚ ਪਹਿਲਾਂ ਇਨਾਮ 1000 ਯੂਰੋ (ਯੂਕੇ ਬ੍ਰਾਦਰਜ਼ ਵੱਲੋਂ) ਅਤੇ ਦੂਜਾ ਇਨਾਮ 600 ਯੂਰੋ (ਜਾਜਾ ਟਰੈਵਲ ਵੱਲੋਂ) ਹੋਵੇਗਾ। ਇਸ ਮੌਕੇ ਜਿੱਥੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ, ਉੱਥੇ 40 ਸਾਲ ਤੋਂ ਵੱਧ ਉਮਰ ਦੇ ਫੁੱਟਬਾਲ ਖਿਡਾਰੀਆਂ ਦਾ ਵਿਸ਼ੇਸ਼ ਸ਼ੋਅ ਮੈਚ ਵੀ ਹੋਵੇਗਾ। ਟਰਾਫ਼ੀਆਂ ਦੀ ਸੇਵਾ ਉਂਕਾਰ ਸਿੰਘ ਕਾਹਮਾ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਪ੍ਰਬੰਧਕਾਂ ਵੱਲੋਂ ਸਭ ਖੇਡ ਪ੍ਰੇਮੀਆਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਪੂਰਜ਼ੋਰ ਅਪੀਲ ਕੀਤੀ ਗਈ ਹੈ।
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ 7ਵਾਂ ਫੁੱਟਬਾਲ ਟੂਰਨਾਮੈਂਟ ਰੇਜੋਇਮੀਲੀਆ ਵਿਖੇ 20 ਤੇ 21 ਜੂਨ ਨੂੰ

