in

4 ਭੈਣਾਂ ਦੇ ਇਕਲੌਤੇ ਭਰਾ ਦੀ ਨਦੀਂ ਵਿਚੋ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼, ਭਾਈਚਾਰੇ ਵਿੱਚ ਮਾਤਮ

ਤਰਵੀਜੋ (ਇਟਲੀ) (ਦਲਵੀਰ ਸਿੰਘ ਕੈਂਥ) – 8-9 ਮਹੀਨੇ ਪਹਿਲਾਂ ਪਰਿਵਾਰ ਨਾਲ ਇਟਲੀ ਆਇਆ ਪੰਜਾਬੀ ਭਾਰਤੀ ਨੌਜਵਾਨ ਜਿਸ ਦੀ ਉਮਰ ਮਹਿਜ 19 ਸਾਲ ਦੱਸੀ ਜਾ ਰਹੀ ਹੈ, ਬੀਤੇ ਦਿਨ ਭੇਦ ਭਰੇ ਹਾਲਾਤਾਂ ਵਿੱਚ ਉਸ ਦੀ ਲਾਸ਼ ਪੁਲਸ ਨੂੰ ਤਰਵੀਜੋ ਇਲਾਕੇ ਦੀ ਪਿਆਵੇ ਨਦੀ ਵਿੱਚ ਤੈਰਦੀ ਮਿਲੀ। ਇਹ ਬੇਹੱਦ ਦਿਲ ਨੂੰ ਚੀਰਦੀ ਘਟਨਾ ਉਸ ਵੇਲੇ ਘਟੀ ਜਦੋਂ ਮਰਹੂਮ ਵਰਿੰਦਰ ਕੁਮਾਰ ਮਹੇ ਪੁੱਤਰ ਨਰਿੰਦਰ ਕੁਮਾਰ ਮਹੇ ਸ਼ਾਮ ਤੱਕ ਘਰ ਨਹੀਂ ਪਹੁੰਚਿਆਂ ਜਿਹੜਾ ਕਿ ਘਰ ਤੋਂ ਦੁਪਿਹਰੋਂ ਬਆਦ 4 ਵਜੇ ਘੁੰਮਣ-ਫਿਰਨ ਆਇਆ ਸੀ।
ਮਾਪਿਆਂ ਜਦੋਂ ਦੇਖਿਆ ਕਿ ਉਹਨਾਂ ਦਾ ਬੇਟਾ ਘਰ ਨਹੀਂ ਆਇਆ ਤਾਂ ਉਹਨਾਂ ਉਸ ਥਾਂ ਜਿੱਥੇ ਅਕਸਰ ਵਰਿੰਦਰ ਕੁਮਾਰ ਘੁੰਮਣ ਚਲਾ ਜਾਂਦਾ ਸੀ ਉਸ ਥਾਂ ਜਾ ਦੇਖਿਆ, ਪਰ ਉੱਥੇ ਵੀ ਵਰਿੰਦਰ ਕੁਮਾਰ ਮਹੇ ਨਾ ਹੋਣ ਕਾਰਨ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਤੇ ਕੁਝ ਸਮੇਂ ਵਿੱਚ ਗੋਤਾਖੋਰਾਂ ਨੂੰ ਨਦੀ ਵਿੱਚ ਇੱਕ ਲਾਸ਼ ਤੈਰਦੀ ਮਿਲੀ ਜਿਸ ਦੀ ਪਹਿਛਾਣ ਵਰਿੰਦਰ ਕੁਮਾਰ ਮਹੇ ਵਜੋਂ ਹੋਈ।


ਇਸ ਮੰਦਭਾਗੀ ਘਟਨਾ ਨਾਲ ਜਿੱਥੇ ਮਾਪਿਆਂ ਉਪੱਰ ਪਹਾੜ ਟੁੱਟ ਪਿਆ, ਉੱਥੇ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਵੀ ਮਾਤਮ ਛਾਅ ਗਿਆ। ਪਰਿਵਾਰ ਅਨੁਸਾਰ ਵਰਿੰਦਰ ਕੁਮਾਰ ਤੈਰਨਾ ਨਹੀਂ ਸੀ ਜਾਣਦਾ ਫਿਰ ਉਹ ਪਾਣੀ ਵਿੱਚ ਕਿਉਂ ਚਲਾ ਗਿਆ। ਮਰਹੂਮ ਕੋਲ 2 ਫੋਨ ਸਨ ਜਿਹਨਾਂ ਵਿੱਚੋਂ 1 ਆਈ ਫੋਨ ਲਾਪਤਾ ਹੈ ਜਦੋਂ ਕਿ ਉਸ ਦਾ ਸਾਇਕਲ ਨਦੀ ਕਿਨਾਰੇ ਪੁਲਸ ਨੂੰ ਮਿਲਿਆ ਹੈ। ਪਰਿਵਾਰ ਦਾ ਦਿਲ ਨਹੀਂ ਮੰਨ ਰਿਹਾ ਕਿ ਇਹ ਸਧਾਰਨ ਘਟਨਾ ਹੈ ਉਹਨਾਂ ਅਨੁਸਾਰ ਜਰੂਰ ਕੁਝ ਗਲਤ ਹੋਇਆ ਹੈ ਜਿਸ ਵਿੱਚ ਉਹਨਾਂ ਦੇ ਲਾਡਲੇ ਵਰਿੰਦਰ ਕੁਮਾਰ ਦੀ ਮੌਤ ਹੋਈ ਹੈ। ਉਹਨਾਂ ਦਾ ਪੁੱਤਰ ਪਹਿਲਾਂ ਹੀ ਪਾਣੀ ਤੋਂ ਦੂਰ ਰਹਿੰਦਾ ਸੀ, ਤੇ ਹੁਣ ਇਹ ਹੋਈ ਅਣਹੋਂਣੀ ਸਮਝ ਤੋਂ ਬਾਹਰ ਹੈ ਜਿਸ ਨੇ ਉਹਨਾਂ ਦੀ ਦੁਨੀਆਂ ਹੀ ਉਜਾੜ ਕੇ ਰੱਖ ਦਿੱਤੀ ਹੈ।ਮਰਹੂਮ ਮਾਪਿਆਂ ਦੀ ਅੱਖਾਂ ਦਾ ਤਾਰਾ 4 ਭੈਣਾਂ ਦਾ ਇਕਲੋਤਾ ਭਰਾ ਸੀ ਜਿਸ ਨੂੰ ਰੱਬ ਨੇ ਉਹਨਾਂ ਤੋਂ ਖੋਹ ਲਿਆ।ਉਹਨਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।ਮ੍ਰਿਤਕ ਜਲੰਧਰ ਜ਼ਿਲ੍ਹੇ ਦੇ ਪਿੰਡ ਮਲਕੋ ਨਾਲ ਸਬੰਧਿਤ ਸੀ।

ਸਕੂਲ ਵਿੱਚ ਸੈਕਸ ਸਿੱਖਿਆ ਦੇਣ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਜ਼ਰੂਰੀ!

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ 7ਵਾਂ ਫੁੱਟਬਾਲ ਟੂਰਨਾਮੈਂਟ ਰੇਜੋਇਮੀਲੀਆ ਵਿਖੇ 20 ਤੇ 21 ਜੂਨ ਨੂੰ