in

ਅਫ਼ਗ਼ਾਨਿਸਤਾਨ ਤੋਂ ਲਿਆਂਦੀ 600 ਕਰੋੜ ਦੀ ਹੈਰੋਇਨ ਫੜੀ

ਇਹ ਪੰਜੇ ਮੁਲਜ਼ਮ ਕੌਮਾਂਤਰੀ ਪੱਧਰ ਦੇ ਕਿਸੇ ਹੋਰ ਗਿਰੋਹ ਨਾਲ ਵੀ ਜੁੜੇ ਹੋ ਸਕਦੇ ਹਨ
ਇਹ ਪੰਜੇ ਮੁਲਜ਼ਮ ਕੌਮਾਂਤਰੀ ਪੱਧਰ ਦੇ ਕਿਸੇ ਹੋਰ ਗਿਰੋਹ ਨਾਲ ਵੀ ਜੁੜੇ ਹੋ ਸਕਦੇ ਹਨ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਾਰਵਾਈ ਕਰਦਿਆਂ 600 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਨਸ਼ੀਲੇ ਪਦਾਰਥ ਦਾ ਵਜ਼ਨ ਲਗਭਗ 150 ਕਿਲੋਗ੍ਰਾਮ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨਸ਼ੇ ਅਫ਼ਗ਼ਾਨਿਸਤਾਨ ਤੋਂ ਸਮੱਗਲਿੰਗ ਕਰ ਕੇ ਭਾਰਤ ਲਿਆਂਦੇ ਗਏ ਸਨ। ਪੁਲਿਸ ਨੇ ਦੋ ਅਫ਼ਗ਼ਾਨ ਕੈਮੀਕਲ ਮਾਹਿਰਾਂ ਸਮੇਤ ਨਸ਼ਿਆਂ ਦੇ ਪੰਜ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਸੂਤਰਾਂ ਮੁਤਾਬਕ ਪੰਜ ਜਣਿਆਂ ਦਾ ਇਹ ਗਿਰੋਹ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਇਸ ਦੀ ਸਪਲਾਈ ਦਿੱਲੀ, ਆਲੇ ਦੁਆਲੇ ਦੇ ਇਲਾਕਿਆਂ ਦੇ ਨਾਲ–ਨਾਲ ਪੰਜਾਬ ਵਿੱਚ ਵੀ ਕਰਦੇ ਸਨ।
ਸਮੱਗਲਰਾਂ ਕੋਲੋਂ ਕਈ ਲਗਜ਼ਰੀ ਕਾਰਾਂ ਵੀ ਬਰਾਮਦ ਹੋਈਆਂ ਹਨ। ਇਨ੍ਹਾਂ ਰਾਹੀਂ ਹੀ ਹੈਰੋਇਨ ਨੂੰ ਭਾਰਤ ਦੇ ਵੱਖੋ–ਵੱਖਰੇ ਹਿੱਸਿਆਂ ਤੱਕ ਨਸ਼ੀਲੇ ਪਦਾਰਥ ਪਹੁੰਚਾਏ ਜਾਂਦੇ ਸਲ। ਦਿੱਲੀ ਪੁਲਿਸ ਇਨ੍ਹਾਂ ਪੰਜ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਤੋਂ ਹੀ ਸਮੱਗਲਿੰਗ ਦੀ ਇਸ ਸਾਰੀ ਖੇਡ ਦੇ ਸਮੁੱਚੇ ਨੈੱਟਵਰਕ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਇਹ ਪੰਜੇ ਮੁਲਜ਼ਮ ਕੌਮਾਂਤਰੀ ਪੱਧਰ ਦੇ ਕਿਸੇ ਹੋਰ ਗਿਰੋਹ ਨਾਲ ਵੀ ਜੁੜੇ ਹੋ ਸਕਦੇ ਹਨ।

ਪੰਜਾਬ ਸਰਕਾਰ ਭਰੂਣ ਹੱਤਿਆ ਨੂੰ ਜੜੋਂ ਖਤਮ ਕਰਨ ਲਈ ਗੰਭੀਰ

ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਪ੍ਰਵਾਨ