in

ਅੰਮ੍ਰਿਤਪਾਲ ਸਿੰਘ ਬੋਪਾਰਾਏ ਨਾਲ ਦੁੱਖ ਦਾ ਪ੍ਰਗਟਾਵਾ

ਵੀਨਸ (ਇਟਲੀ) 9 ਜੁਲਾਈ (ਹਰਦੀਪ ਸਿੰਘ ਕੰਗ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਇਟਲੀ ਦੇ ਪ੍ਰੈੱਸ ਸਕੱਤਰ ਤੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਬੋਪਾਰਾਏ ਨੂੰ ਗਹਿਰਾ ਸਦਮਾ ਪਹੁੰਚਿਆ, ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਮੂਲੋਵਾਲੀ (ਉਮਰ 64 ਸਾਲ) ਬੀਤੇ ਦਿਨੀਂ ਬੇਵਕਤ ਅਕਾਲ ਚਲਾਣਾ ਕਰ ਗਏ। ਜਸਪਾਲ ਸਿੰਘ ਬੋਪਾਰਾਏ ਕੈਂਸਰ ਦੀ ਬੀਮਾਰੀ ਤੋਂ ਪੀੜ੍ਹਤ ਸਨ। ਉਹ ਪਿੰਡ ਮੂਲੋਵਾਲੀ ਦੇ ਸਰਪੰਚ ਵੀ ਰਹੇ ਹਨ ਅਤੇ ਬਹੁਤ ਹੀ ਚੰਗੇ ਤੇ ਦਾਨੀ ਸੁਭਾਅ ਦੇ ਮਾਲਕ ਸਨ। ਇਸ ਦੁੱਖ ਦੀ ਘੜੀ ਵਿੱਚ ਸ: ਬੋਪਾਰਾਏ ਨਾਲ ਇਟਲੀ ਦੀਆਂ ਵੱਖ ਵੱਖ ਸਖਸ਼ੀਅਤਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ (ਬਾਦਲ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਲ, ਗੁਰਚਰਨ ਸਿੰਘ ਭੁੰਗਰਨੀ ਮੀਤ ਪ੍ਰਧਾਨ, ਲਖਵਿੰਦਰ ਸਿੰਘ ਡੋਗਰਾਂਵਾਲ, ਹਰਦੀਪ ਸਿੰਘ ਬੋਦਲ, ਜਸਵਿੰਦਰ ਸਿੰਘ ਭਗਤਮਾਜਰਾ, ਸੁਖਜਿੰਦਰ ਸਿੰਘ ਕਾਲਰੂ ਆਦਿ ਦੁਆਰਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ, ਸ: ਜਸਪਾਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਬੋਪਾਰਾਏ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਘਾਟਾ ਪਿਆ ਹੈ।

ਇਟਲੀ ਦੀ ਨਿਵਾਸ ਆਗਿਆ ਨੂੰ ਨੁਕਸਾਨ ਪਹੁੰਚਾਏ ਬਿਨਾਂ, ਵਿਦੇਸ਼ੀ ਕਿੰਨਾ ਸਮਾਂ ਇਟਲੀ ਤੋਂ ਬਾਹਰ ਰਹਿ ਸਕਦੇ ਹਨ?

550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਇਟਲੀ ‘ਚ ਹੋਈ ਆਰੰਭਤਾ