in

ਅੰਮ੍ਰਿਤਸਰ ਤੋਂ ਕਸ਼ਮੀਰ ਜਾ ਰਹੇ ਤਿੰਨ ਦਹਿਸ਼ਤਗਰਦ ਕਾਬੂ

ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ‘ਚ ਹਮਲੇ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ ਅਤੇ ਕਠੂਆ ‘ਚ 3 ਦਹਿਸ਼ਤਗਰਦਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ।  ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਵਿੱਚ ਹਥਿਆਰ ਲਿਜਾਏ ਜਾ ਰਹੇ ਹਨ। ਇਸੇ ਅਧਾਰ ਤੇ ਸੁਰੱਖਿਆ ਬਲਾਂ ਨੇ ਟਰੱਕ ਨੂੰ ਲੱਭ ਕੇ ਕਾਬੂ ਅਤੇ ਹਥਿਆਰਾਂ ਸਣੇ ਦਹਿਸ਼ਤਗਰਦਾਂ ਨੂੰ ਦਬੋਚ ਲਿਆ।

ਫੜੇ ਗਏ ਤਿੰਨੋਂ ਦਹਿਸ਼ਤਗਰਦ ਅੰਮ੍ਰਿਤਸਰ ਤੋਂ ਕਸ਼ਮੀਰ ਜਾ ਰਹੇ ਸਨ। ਤਿੰਨਾਂ ਦਾ ਤਾਲੁਕ ਜੈਸ਼-ਏ-ਮੁਹੰਮਦ ਦਹਿਸ਼ਤਗਰਦੀ ਜਥੇਬੰਦੀ ਨਾਲ ਦੱਸਿਆ ਗਿਆ ਹੈ। ਦਹਿਸ਼ਤਗਰਦ ਜੰਮੂ-ਕਸ਼ਮੀਰ ਵਿੱਚ ਆਰਮੀ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਅਤੇ ਫੜੇ ਗਏ ਅੱਤਵਾਦੀ ਜੰਮੂ ਹਾਈਵੇਅ ਤੇ ਆਪਣੇ ਸਾਥੀਆਂ ਨੂੰ ਹਥਿਆਰ ਸਪਲਾਈ ਕਰ ਰਹੇ ਸਨ।

ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਦਿੱਤਾ ਅਸਤੀਫਾ

ਚਾਰ ਭਾਰਤੀਆਂ ਦੀ ਬੇਵਕਤੀ ਮੌਤ, ਭਾਈਚਾਰੇ ਵਿਚ ਸੋਗ ਦੀ ਲਹਿਰ