in

ਇਟਲੀ : ਕੀ ਹੈ ਖੇਤਰ ਪੀਲਾ, ਸੰਤਰੀ ਅਤੇ ਲਾਲ?

ਨਵਾਂ ਡੀਪੀਸੀਐਮ ਅੱਜ ਹੀ ਹਸਤਾਖਰ ਕੀਤਾ ਗਿਆ ਹੈ ਅਤੇ ਇਸ ਇਨਫੋਗ੍ਰਾਫਿਕ ਵਿਚ ਅਸੀਂ ਕਲਪਿਤ ਸਾਰੇ ਉਪਾਵਾਂ ਦੀ ਸੂਚੀ ਬਣਾਉਂਦੇ ਹਾਂ, ਜੋ ਵੀਰਵਾਰ 5 ਨਵੰਬਰ ਤੋਂ ਵੀਰਵਾਰ 3 ਦਸੰਬਰ ਤੱਕ ਲਾਗੂ ਰਹਿਣਗੇ. ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਬੁੱਧਵਾਰ ਰਾਤ ਨੂੰ ਪੁਸ਼ਟੀ ਕੀਤੀ ਕਿ ਚਾਰ ਖੇਤਰਾਂ ਨੂੰ ਰੈਡ ਜ਼ੋਨ ਅਤੇ ਦੋ ਸੰਤਰੀ ਐਲਾਨਿਆ ਗਿਆ ਹੈ। ਉਪਾਵਾਂ ਨੂੰ ਖੇਤਰ ਪੀਲਾ, ਸੰਤਰੀ ਅਤੇ ਲਾਲ ਵਿੱਚ ਵੰਡਿਆ ਗਿਆ ਹੈ, ਜੋ ਕਿ ਜੋਖਮ ਦੇ ਵੱਖੋ ਵੱਖਰੇ ਹਾਲਾਤਾਂ ਅਨੁਸਾਰ ਵੱਖਰੇ ਹਨ.
ਸਿਹਤ ਮੰਤਰੀ, ਸੀਟੀਐਸ (ਤਕਨੀਕੀ ਵਿਗਿਆਨਕ ਕਮੇਟੀ) ਦੇ ਨਾਲ, ਹਫਤਾਵਾਰੀ ਛੂਤ ਦੇ ਵਕਰ ਦੇ ਰੁਝਾਨ ‘ਤੇ ਨਜ਼ਰ ਰੱਖਣਗੇ ਅਤੇ ਇਸ ਦੇ ਆਰਡੀਨੈਂਸ ਨਾਲ 3 ਜੋਖਮ ਦੇ ਹਾਲਾਤਾਂ ਵਿੱਚ ਵੰਡੇ ਗਏ ਖੇਤਰਾਂ ਦੀ ਸੂਚੀ ਅਤੇ ਇਸ ਦੇ ਨਾਲ ਹੌਲੀ ਹੌਲੀ ਵਧੇਰੇ ਪਾਬੰਦੀਆਂ ਵਾਲੇ ਉਪਾਵਾਂ ਨੂੰ ਅਪਡੇਟ ਕਰਨਗੇ.

🟡
ਯੈਲੋ (ਪੀਲਾ) ਜ਼ੋਨ: ਇਹ ਨਿਯਮ ਪੂਰੇ ਇਟਲੀ ਵਿਚ ਲਾਗੂ ਹੋਣਗੇ. ਇਸ ਅਧੀਨ ਸਰਦੇਨੀਆ, ਬਾਸੀਲੀਕਾਤਾ, ਮੋਲੀਸੇ, ਲਾਜ਼ੀਓ, ਅਬਰੂਜ਼ੋ, ਮਾਰਕੇ, ਉਮਬਰਿਆ, ਐਮਿਲਿਆ ਰੋਮਾਨਾ, ਤੋਸਕਾਨਾ, ਫਰੀਉਲੀ ਵੇਨੇਜ਼ੀਆ ਜਿਉਲੀਆ, ਪੀ.ਏ. ਦੀ ਤਰੇਂਤੋ ਖੇਤਰ ਸ਼ਾਮਿਲ ਹਨ.
🟠
ਆਰੇਂਜ (ਸੰਤਰੀ) ਜ਼ੋਨ: ਉੱਚ ਤੀਬਰਤਾ ਵਾਲੇ ਅਤੇ ਉੱਚ ਪੱਧਰ ਦੇ ਜੋਖਮ ਵਾਲੇ ਖੇਤਰਾਂ ਵਿੱਚ ਚੁੱਕੇ ਉਪਾਆਂ ਵਿਚ ਕੁਝ ਨਿਯਮਾਂ ਵਿਚ ਪੀਲੇ ਜ਼ੋਨ ਦੇ ਮੁਕਾਬਲੇ ਵਧੇਰੇ ਪਾਬੰਦੀਆਂ ਹਨ. ਇਸ ਅਧੀਨ ਪੂਲੀਆ, ਸਿਚੀਲੀਆ ਖੇਤਰ ਸ਼ਾਮਿਲ ਹਨ.
🔴
ਰੈੱਡ (ਲਾਲ) ਜ਼ੋਨ: ਵੱਧ ਤੋਂ ਵੱਧ ਤੀਬਰਤਾ ਦੇ ਲਾਗ ਵਾਲੇ ਅਤੇ ਉੱਚ ਪੱਧਰ ਦੇ ਜੋਖਮ ਵਾਲੇ ਖੇਤਰਾਂ ਵਿੱਚ ਇਥੇ ਸਭ ਤੋਂ ਵਧੇਰੇ ਰੋਕਥਾਮ ਦੇ ਨਿਯਮ ਹਨ. ਇਸ ਅਧੀਨ ਲੰਬਾਰਦੀਆ, ਪੀਏਮੌਂਤੇ, ਕਲਾਬਰੀਆ ਖੇਤਰ ਸ਼ਾਮਿਲ ਹਨ.

ਦੁਪਹਿਰ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਕੰਮ ਦੀਆਂ ਲੋੜਾਂ ਅਨੁਸਾਰ ਸਥਿਤੀਆਂ ਤੋਂ ਜਾਂ ਸਿਹਤ ਦੇ ਕਾਰਨਾਂ ਕਰਕੇ ਪ੍ਰੇਰਿਤ ਯਾਤਰਾ ਦੀ ਆਗਿਆ ਹੈ.

ਜਨਤਕ ਛੁੱਟੀਆਂ ਅਤੇ ਪੂਰਵ-ਛੁੱਟੀਆਂ ਵਿਚ ਫਾਰਮੇਸੀਆਂ, ਪੈਰਾਫਾਰਮੇਸੀਆਂ, ਸਿਹਤ ਕੇਂਦਰਾਂ ਅਤੇ ਭੋਜਨ, ਤੰਬਾਕੂ ਅਤੇ ਨਿਊਜ਼ ਸਟੈਂਡਾਂ ਦੇ ਆਉਟਲੈਟਾਂ ਨੂੰ ਛੱਡ ਕੇ, ਦਰਮਿਆਨੇ ਅਤੇ ਵੱਡੇ ਵਿਕਰੀ ਢਾਂਚੇ, ਸ਼ਾਪਿੰਗ ਸੈਂਟਰਾਂ ਅਤੇ ਬਾਜ਼ਾਰਾਂ ਵਿੱਚ ਵਪਾਰਕ ਅਦਾਰਿਆਂ ਨੂੰ ਬੰਦ ਰੱਖਿਆ ਜਾਵੇਗਾ.

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਪਾਲ ਕੌਰ

Comments

Leave a Reply

Your email address will not be published. Required fields are marked *

Loading…

Comments

comments

ਇਟਲੀ ਦਾ ਰਾਸ਼ਟਰੀ ਕਰਫਿਊ : ਘਰ ਤੋਂ ਬਾਹਰ ਜਾਣ ਲਈ ਕਿਹੜਾ ਫਾਰਮ ਹੈ?

ਇਟਲੀ ਦੇ ਨਵੇਂ ਐਮਰਜੈਂਸੀ ਕਾਨੂੰਨ ਤਹਿਤ ਕਿਹੜੇ ਸਕੂਲ ਖੁੱਲੇ ਰਹਿਣਗੇ?