in

ਇਟਲੀ ਤੋਂ ਖ੍ਰੀਦੀਆਂ ਏਅਰ ਟਿਕਟਾਂ ਹੋਣਗੀਆਂ ਰਿਫੰਡ – ਲਾਂਬਾ, ਢਿੱਲੋਂ

ਰੋਮ (ਇਟਲੀ) 21 ਅਪ੍ਰੈਲ (ਜੀ ਐਸ ਸੋਨੀ) – ਕੋਰੋਨਾ ਵਾਇਰਸ ਕਰਕੇ ਜਿਥੇ ਪੂਰੀ ਦੁਨੀਆ ਵਿੱਚ ਲਾੱਕਡਾਊਨ ਹੋਇਆ ਹੈ, ਉੱਥੇ ਭਾਰਤ ਅਤੇ ਇਟਲੀ ਦੇਸ਼ਾਂ ਵਿੱਚ ਵੀ ਲਾੱਕਡਾਊਨ ਦੀ ਮਿਤੀ 3 ਮਈ ਤੱਕ ਵਧਾ ਦਿੱਤੀ ਗਈ ਸੀ। ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜ਼ੇਕਰ 3 ਮਈ ਤੋਂ ਬਾਅਦ ਲਾੱਕਡਾਊਨ ਖੁੱਲ੍ਹ ਜਾਵੇ ਤਾਂ ਸਭ ਤੋਂ ਜ਼ਿਆਦਾ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਲੋਕਾਂ ਨੇ ਲਾੱਕਡਾਊਨ (ਫਰਵਰੀ, ਮਾਰਚ ਅਤੇ ਅਪ੍ਰੈਲ) ਵਿੱਚ ਇੰਡੀਆ ਜਾਣ ਲਈ ਇਟਲੀ ਤੋਂ ਕਿਸੀ ਵੀ ਏਅਰ ਲਾਈਨਾਂ ਦੀਆਂ ਟਿਕਟਾਂ ਖ੍ਰੀਦੀਆਂ ਸਨ, ਉਨ੍ਹਾਂ ਬਾਰੇ ਪੰਜਾਬ ਸਰਵਿਸ ਜਲੰਧਰ, ਲੁਧਿਆਣਾ ਅਤੇ ਇਟਲੀ ਸਥਿਤ ਦਫ਼ਤਰ ਸੰਜੀਵ ਲਾਂਬਾ ਅਤੇ ਕਮਲਜੀਤ ਸਿੰਘ ਢਿਲੋਂ (ਸੀ ਐਸ ਆਈ ਵਿਆਜੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਹੁਣ ਸਾਡੇ ਗ੍ਰਾਹਕਾਂ ਨੂੰ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਪੈਸੇ ਡੁੱਬਣ ਦਾ ਡਰ, ਕਿਉਂਕਿ ਜਿਨ੍ਹਾਂ ਨੇ ਇਟਲੀ ਤੋਂ ਇੰਡੀਆ ਜਾਣ ਲਈ ਏਅਰ ਟਿਕਟਾਂ ਖ੍ਰੀਦੀਆਂ ਸਨ ਅਤੇ ਕੋਰੋਨਾ ਵਾਇਰਸ ਕਰਕੇ ਜਿਨ੍ਹਾਂ ਦੀ ਟਿਕਟਾਂ ਦੀ ਤਰੀਕ (ਮਿਤੀ) ਲੰਘ ਚੁੱਕੀ ਸੀ ਅਤੇ ਉਹ ਇੰਡੀਆ ਨਹੀਂ ਜਾ ਸਕੇ, ਉਨ੍ਹਾਂ ਲਈ ਏਅਰ ਲਾਈਨ ਕੰਪਨੀਆਂ ਬਿਨਾਂ ਕਿਸੇ ਖ਼ਰਚ ‘ਤੇ ਰਿਫੰਡ ਕਰਨਗੀਆਂ ਜਾਂ ਤਰੀਕ ਬਦਲ ਕੇ ਨਵੀਂ ਤਰੀਕ ਲੈ ਸਕਦੇ ਹਨ। ਇਨਾਂ ਵਿੱਚ ਕੁਝ ਏਅਰ ਲਾਈਨ ਕੰਪਨੀਆਂ ਵੱਲੋਂ ਤੁਰੰਤ ਪੈਸੇ ਵਾਪਸ ਕਰਨਗੀਆਂ। ਕੁਝ ਏਅਰ ਏਜੰਸੀਆਂ ਕੁਝ ਟਾਇਮ ਬਾਅਦ 10 ਪ੍ਰਤੀਸ਼ਤ ਦੇ ਨਾਲ ਆਪਣੇ ਗ੍ਰਾਹਕਾਂ ਨੂੰ ਬੋਨਸ ਦੇ ਨਾਲ ਵਾਪਸ ਕਰਨਗੀਆਂ। ਉਨ੍ਹਾਂ ਦੱਸਿਆ ਕਿ, ਜਿਹੜੇ ਲੋਕ ਇੰਡੀਆ ਗਏ ਹੋਏ ਹਨ ਅਤੇ ਲਾੱਕਡਾਊਨ ਕਰਕੇ ਵਾਪਸ ਨਹੀਂ ਆ ਸਕੇ ਉਨ੍ਹਾਂ ਦੀਆਂ ਪਹਿਲੀਆਂ ਟਿਕਟਾਂ ਜੋ ਉਨ੍ਹਾਂ ਵੱਲੋਂ ਖ੍ਰੀਦੀਆਂ ਸਨ ਉਨ੍ਹਾਂ ਲੋਕਾਂ ਦੀ ਉਹ ਟਿਕਟਾਂ ਪ੍ਰਮਾਣਿਤ ਰਹਿਣਗੀਆਂ ਅਤੇ ਜਦੋਂ ਲਾੱਕਡਾਊਨ ਖੁੱਲ੍ਹ ਜਾਵੇਗਾ ਅਤੇ ਉਹ ਬਿਨ੍ਹਾਂ ਕਿਸੇ ਖ਼ਰਚ ਤੋਂ ਨਵੀਂ ਤਰੀਕ ਲੈ ਸਕਦੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਸਭ ਨੂੰ ਅਪੀਲ ਹੈ ਕਿ ਧੋਖੇਬਾਜੀ ਤੋਂ ਬਚਣ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਜੀਵ ਲਾਂਬਾ (0091,98724-03724) ਅਤੇ ਕਮਲਜੀਤ ਸਿੰਘ ਢਿਲੋਂ (+39 3278822564, 3331999909) ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਭਾਰਤੀ ਮੁਟਿਆਰ ਨੇ ਇੰਝ ਕੀਤੀ ਮੁਸ਼ਕਿਲ ਵਿਚ ਭਾਈਚਾਰੇ ਦੀ ਮਦਦ

ਅਸੀਂ ਉਨ੍ਹਾਂ ਲਈ ਮਾਫੀ ਦੇ ਹੱਕ ਵਿਚ ਨਹੀਂ ਹਾਂ, ਜੋ ਇਟਲੀ ਵਿਚ ਗ਼ੈਰਕਾਨੂੰਨੀ ਹਨ