in

ਇਟਲੀ ਤੋਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਵਿੱਕੀ ਬਟਾਲਾ ਦਾ ਅਚਾਨਕ ਦਿਹਾਂਤ

ਰੋਮ (ਕੈਂਥ, ਚੀਨੀਆਂ, ਜਗਤਪੁਰੀ) – ਬੀਤੇ ਦਿਨ ਇਟਲੀ ਤੋਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਸ:ਸੁਲੱਖਣ ਸਿੰਘ(50)ਉਰਫ ਵਿੱਕੀ ਬਟਾਲਾ ਦਾ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਦਿਹਾਂਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਮਰਹੂਮ ਵਿੱਕੀ ਬਟਾਲਾ 15 ਸਤੰਬਰ ਨੂੰ ਹੀ ਪੰਜਾਬ ਤੋਂ ਛੁੱਟੀ ਕੱਟਕੇ ਆਏ ਸਨ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਉਹਨਾਂ ਦਾ ਪਰਿਵਾਰ ਭਾਰਤ ਤੋਂ ਪਹਿਲੀ ਵਾਰ ਇਟਲੀ ਆ ਰਿਹਾ ਹੈ।ਸਾਰੇ ਪਰਿਵਾਰ ਵਿੱਚ ਖੁਸ਼ੀ ਵਾਲਾ ਮਾਹੌਲ ਸੀ ਕਿ ਅਚਾਨਕ ਇਸ ਭਾਣੇ ਦੇ ਵਰਤਣ ਕਾਰਨ ਮਾਤਮ ਛਾਅ ਗਿਆ ਹੈ।ਸਵਰਗੀ ਵਿੱਕੀ ਬਟਾਲਾ ਨੇ ਕਰੀਬ 3 ਦਹਾਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਦੇ ਨਾਲ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਤੇ ਸਮਾਜ ਨੂੰ ਵੀ ਕਦੇ ਨਾ ਹੋਣ ਵਾਲਾ ਘਾਟਾ ਪਿਆ ਹੈ।ਇਸ ਦੁੱਖ ਘੜ੍ਹੀ ਵਿੱਚ ਪ੍ਰੈੱਸ ਕੱਲਬ ਦੇ ਸਮੂਹ ਮੈਂਬਰਾਂ ਤੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੇ ਦੁੱਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪੁਗਟਾਵਾ ਕਰਦਿਆਂ ਕਿਹਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!

ਸਿੱਖ ਆਗੂ ਦਿਦਾਰ ਸਿੰਘ ਬੈਂਸ ਦੇ ਅੰਤਮ ਸੰਸਕਾਰ ਸਮੇਂ ਦਰਸ਼ਨਾਂ ਲਈ ਭਾਰੀ ਗਿਣਤੀ ‘ਚ ਲੋਕ ਪਹੁੰਚੇ

ਲਾਪਤਾ ਵਿਅਕਤੀਆਂ ਦੀ ਭਾਲ ਜਾਰੀ, ਲੜਕੇ ਦਾ ਬੈਗ ਮਿਲਿਆ