in

ਇਟਲੀ ਤੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਖੁੱਲਣ ਜਾ ਰਿਹਾ ਭੁਲੱਥ ਵਿਖੇ ਮੁਫ਼ਤ ਡਾਇਲਸਿਸ ਸੈਂਟਰ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਦਾਨੀ ਸੱਜ਼ਣਾ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਸੈਂਟਰ ਜੋ ਕਿ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੋਲਿਆ ਜਾ ਰਿਹਾ ਹੈ, ਦਾ ਉਦਘਾਟਨ 1ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ.
ਇਸ ਸਬੰਧੀ ਫਲਜਿੰਦਰ ਸਿੰਘ ਫਾਊਡਰ ਮੈਬਰ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਗੁਰਦੇ ਦੀ ਬਿਮਾਰੀ ਤੋ ਪੀੜ੍ਹਤ ਮਰੀਜ਼ਾ ਲਈ ਪੰਜਾਬ ਵਿੱਚ ਦੂਸਰਾ ਅਤੇ ਦੁਆਬੇ ਵਿੱਚ ਪਹਿਲਾ ਫ੍ਰੀ ਡਾਇਲਸਿਸ ਸੈਂਟਰ ਹੋਵੇਗਾ, ਜੋ ਕਿ 6 ਬੈਡ ਦਾ ਹੋਵੇਗਾ, ਨੂੰ ਐਨ,ਆਰ,ਆਈਜ਼ ਸੱਜਣਾਂ ਦੇ ਸਹਿਯੋਗ ਨੇ ਨੇਪਰੇ ਚਾੜਿਆ ਹੈ ਇਸ ਸੈਂਟਰ ਵਿੱਚ ਤਿੰਨ ਡਾਇਲਸਿਸ ਮਸ਼ੀਨਾ ਲੱਗ ਗਈਆ ਹਨ ਅਤੇ ਜਲਦ ਹੀ ਉਨ੍ਹਾਂ ਲੋੜਵੰਦਾ ਲਈ ਸਹਾਈ ਹੋਣਗੀਆ ਜੋ ਮਰੀਜ ਗੁਰਦੇ ਦੀ ਬਿਮਾਰੀ ਤੋ ਪੀੜਤ ਹਨ ਉਨ੍ਹਾਂ ਸਮੂਹ ਵੀਰਾ ਅਤੇ ਭੈਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।

ਸੇਵਾ ਕੇਂਦਰ, ਸੁਲਤਾਨਪੁਰ ਲੋਧੀ ‘ਚ ਸ਼ਵਛ ਅਭਿਆਨ ਤਹਿਤ ਬੂਟੇ ਲਾਏ

ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ ਮੌਕੇ ਭਾਰਤ ਰਤਨ ਡਾ: ਭੀਮ ਰਾਓ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਮਿਸ਼ਨਰੀ ਕਿਤਾਬਾਂ ਦਾ ਲੱਗੇਗਾ ਲੰਗਰ