in

ਇਟਲੀ ਦੀਆਂ ਸਿੱਖ ਸੰਗਤਾਂ ਨੇ ਪੌਲੈਂਡ ਅਤੇ ਯੂਕਰੇਨ ਦੇ ਬਾਰਡਰ ਤੇ ਜ਼ਰੂਰੀ ਵਸਤਾਂ ਲੈ ਕੇ ਕੀਤੀ ਪਹੁੰਚ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਬੀਤੇ ਸਮੇਂ ਤੋਂ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਨੇ ਬਹੁਤ ਸਾਰੇ ਯੂਕਰੇਨ ਦੇ ਵਸਨੀਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ, ਜਿਸ ਕਰਕੇ ਇਨ੍ਹਾਂ ਵਸਨੀਕਾਂ ਨੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਗੁਆਂਢੀ ਦੇਸ਼ਾਂ ਵੱਲ ਰੁਖ਼ ਕੀਤਾ। ਜਿਸ ਦੇ ਮੱਦੇਨਜ਼ਰ ਯੂਕਰੇਨ ਅਤੇ ਪੌਲੈਂਡ ਦੇ ਬਾਰਡਰ ਤੇ ਇਨ੍ਹਾਂ ਵਸਨੀਕਾਂ ਨੂੰ ਪੌਲੈਂਡ ਸਰਕਾਰ ਵਲੋਂ ਸ਼ਰਨ ਦਿੱਤੀ ਗਈ ਹੈ, ਉਥੇ ਦੂਜੇ ਪਾਸੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਕੌਮ ਵਲੋਂ ਵੀ ਹਰ ਰੋਜ ਹੀ ਲੋੜਵੰਦਾਂ ਨੂੰ ਸਹਾਇਤਾ ਦਿੱਤੀ ਜਾ ਰਹੀ.
ਇਸੇ ਲੜੀ ਦੇ ਤਹਿਤ ਇਟਲੀ ਦੇ ਗੁਰਦੁਆਰਾ ਸੁਖਮਨੀ ਸਾਹਿਬ ਸੁਜ਼ਾਰਾ ਮਾਨਤੋਵਾ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜ਼ਿ: ਇਟਲੀ ਵੱਲੋਂ ਭਾਈ ਪ੍ਰਿਥੀਪਾਲ ਸਿੰਘ ਅਤੇ ਭਾਈ ਸੇਵਾ ਸਿੰਘ ਫੌਜੀ, ਮਨਜਿੰਦਰ ਸਿੰਘ, ਰਵਿੰਦਰ ਸਿੰਘ ਵਾਲੀਆ ਅਤੇ ਕਮਲਜੀਤ ਸਿੰਘ ਮਾਨਤੋਵਾ ਦੀ ਅਗਵਾਈ ਹੇਠ ਪੋਲੈਂਡ-ਯੁਕਰੇਨ ਦੇ ਬਾਰਡਰ ਤੇ ਖਾਲਸੇ ਦੀ ਸਰਬੱਤ ਦੇ ਭਲੇ ਦੀ ਰਵਾਇਤ ਨੁੂੰ ਕਾਇਮ ਰੱਖਦਿਆਂ ਜ਼ਰੂਰੀ ਵਸਤੂਆਂ (ਜਿਸ ਵਿੱਚ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਸਨ) ਲੈ ਕੇ ਮਨੁੱਖਤਾ ਦੀ ਸੇਵਾ ਲਈ ਪਹੁੰਚੇ।

ਬੇਗ਼ਮਪੁਰਾ ਏਡ ਇੰਟਰਨੈਸ਼ਨਲ ਟੀਮ ਲੋਕਾਂ ਦੀ ਮਦਦ ਲਈ ਪੁੱਜੀ ਯੂਕਰੇਨ ਬਾਰਡਰ

ਰੋਮ : ਕਾਲੀ ਮਾਤਾ ਮੰਦਰ ‘ਚ ਹੋਲੀ ਦੇ ਸਮਾਗਮ ਵਿੱਚ ਹੋਈ ਰੰਗ ਬਿਰੰਗੇ ਫੁੱਲਾਂ ਦੀ ਵਰਖਾ