in

ਇਟਲੀ ਦੀ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀ ਦੇਣ ਹੈ!

ਬਹੁਤ ਹੀ ਅਜ਼ੀਬ ਹੈ ਕੁਦਰਤ ਅਤੇ ਇਨਸਾਨ,ਹਰ ਕੋਈ ਮੰਨਦਾ ਹੈ ਕਿ ਹਰ ਇੱਕ ਦਾ ਟਾਇਮ ਬਦਲਦਾ ਹੈ ਭਾਵੇਂ ਕੋਈ ਇਨਸਾਨ ਤੇ ਭਾਵੇਂ ਦੁਨੀਆਂ ਦਾ ਕੋਈ ਵੀ ਦੇਸ਼,,ਸਭ ਨੂੰ ਪਤਾ ਹੈ ਕਿ ਸਾਰੀ ਦੁਨੀਆਂ ਤੇ ਸਮਾਂ ਚੰਗਾ ਨਹੀਂ ਚੱਲ ਰਿਹਾ ਹੈ, ਕਿਉਂਕਿ ਇਸ ਵਕਤ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਨਾਲ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਇਸ ਬਿਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਟਲੀ ਦਾ ਦੇਸ਼ ਹੋਇਆ ਹੈ , ਜਿਸ ਦੇਸ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੁਣ ਤੱਕ ਹੋਈਆਂ ਹਨ, ਗੱਲ ਕਰੀਏ ਇਟਲੀ ਦੀ ਇਟਲੀ ਯੂਰਪ ਦਾ ਉਹ ਦੇਸ਼ ਹੈ,ਜਿਸ ਦੀ ਸਾਡੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਇਟਲੀ ਵਿੱਚ ਸਭ ਤੋ ਜਿਆਦਾ ਪੰਜਾਬੀ ਮੂਲ ਦੇ ਲੋਕ ਰਹਿੰਦੇ ਹਨ, ਅਤੇ ਹੁਣ ਤੱਕ ਪੰਜਾਬੀਆਂ ਨੇ ਇਟਲੀ ਨੂੰ ਕਾਮਯਾਬ ਕਰਨ ਲਈ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ,ਇਸ ਇਟਲੀ ਦੀ ਬੰਦੋਲਤ ਅਸੀਂ ਕੱਚੇ (ਬਿਨਾਂ ਪੇਪਰ) ਅਤੇ ਪੱਕੇ ਹੋਏ ਹਾ, ਅਤੇ ਹੁਣ ਵੀ ਇਸ ਦੇਸ਼ ਵਿੱਚ ਰਹਿ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਅਪਣਾ ਤੇ ਅਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਾ, ਅਤੇ ਇਟਲੀ ਵਿੱਚ ਸਖ਼ਤ ਮਿਹਨਤਾਂ ਕਰਕੇ ਪੰਜਾਬ ਰਹਿੰਦੇ ਅਪਣੇ ਸਾਕ ਸਬੰਧੀਆਂ ਅਤੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਾਂ,ਇਹ ਉਹ ਇਟਲੀ ਜੋ ਪੂਰੀ ਦੁਨੀਆ ਵਿੱਚ ਪ੍ਰਸਿੱਧ ਦੇਸ਼ ਹੈ ਕਿਉਂਕਿ ਇਟਲੀ ਕੋਲ ਸਭ ਤੋਂ ਜ਼ਿਆਦਾ ਬ੍ਰੈਡ (ਮਾਰਕਾ) ਦਾ ਭੰਡਾਰ ਹੈ ਜਿਵੇਂ ਗੂਚੀ,ਫਰਾਰੀ, ਦੋਲਚੇ ਗੁਲਬਾਨਾ, ਅਰਮਾਨੀ,ਰੈ ਬਿਨ ਵਗੈਰਾ ਵਗੈਰਾ ਕੲੀ ਹੋਰ,, ਅਤੇ ਖਾਣ-ਪੀਣ ਦੀਆਂ ਵਸਤਾਂ ਵਿੱਚ ਪਾਸਤਾ, ਪੀਜ਼ਾ ਬਹੁਤ ਹੀ ਪ੍ਰਸਿੱਧ ਹਨ ਪੂਰੀ ਦੁਨੀਆ ਵਿੱਚ ,ਪਰ ਜਦੋਂ ਇਟਲੀ ਤੋਂ ਪੰਜਾਬ ਭਾਰਤ ਜਾਣਾ ਹੁੰਦਾ ਹੈ ਤਾਂ ਹਰ ਕੋਈ ਕਹਿੰਦਾ ਹੈ ਕਿ ਇਟਲੀ ਦੀ ਬਣੀ ਬ੍ਰੈਡ ਦੀ ਕੋਈ ਨਾ ਕੋਈ ਨਿਸ਼ਾਨੀ ਜ਼ਰੂਰ ਲੈ ਕੇ ਆਉਂਣਾ,ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਉਸ ਇਟਲੀ ਦੇਸ਼ ਤੇ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੈ ਤਾ ਆਏਂ ਦਿਨ ਹਰ ਕੋਈ ਇਟਲੀ ਦਾ ਮਜ਼ਾਕ ਉਡਾ ਰਿਹਾ ਹੈ, ਟਿਕ ਟੋਕ ਤੇ ਪ੍ਰਸਿੱਧ ਹੋਣ ਲਈ ਇਟਲੀ ਤੇ ਕਈ ਵਿਅੰਗ ਕੱਸੇ ਜਾਂ ਰਹੇ ਹਨ,ਜਿਸ ਦੀ ਇਟਲੀ ਵਿੱਚ ਰਹਿੰਦੇ ਪੰਜਾਬੀਆਂ ਨੇ ਬਹੁਤ ਨਿੰਦਾ ਕੀਤੀ ਹੈ,ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਪੰਜਾਬ ਇੰਡੀਆ ਕੋਈ ਵੀ ਮੁਸੀਬਤ ਆਈ ਹੈ ਤਾਂ ਇਟਲੀ ਵਿੱਚ ਰਹਿੰਦੇ ਪੰਜਾਬੀਆਂ ਨੇ ਬਿਨ੍ਹਾਂ ਭੇਦ ਭਾਵ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ ਅਤੇ ਅਰਦਾਸਾ ਕੀਤੀਆਂ ਹਨ, ਕਿ ਸਾਡਾ ਪੰਜਾਬ ਹਮੇਸ਼ਾ ਹੱਸਦਾ ਵੱਸਦਾ ਰਹੇ, ਅਤੇ ਕਦੇ ਵੀ ਟਿੱਕ ਟੋਕ ਦੇ ਵਿਅੰਗ ਨਹੀਂ ਕੱਸੇ,,ਇਹ ਸਨੇਹਾ ਹੈ ਉਨ੍ਹਾਂ ਨੂੰ ਜੋ ਸਮੇਂ ਦਾ ਆਦਰ ਨਹੀਂ ਕਰਦੇ ,ਜੋ ਰੱਬ ਤੋਂ ਨਹੀਂ ਡਰਦੇ,,, ਧੰਨਵਾਦ ਜੀ!

– ਗੁਰਸ਼ਰਨ ਸਿੰਘ ਸੋਨੀ

ਪ੍ਰਮੇਸੋ ਦੀ ਸਜੋਰਨੋ : 15 ਅਪ੍ਰੈਲ ਤੱਕ ਖ਼ਤਮ ਹੋਣ ਵਾਲੀ, 15 ਜੂਨ ਤਕ ਮਣਿਆਦਸ਼ੁਦਾ ਰਹੇਗੀ

ਕੋਰੋਨਾਵਾਇਰਸ ਲਾਕਡਾਉਨ : 13 ਅਪ੍ਰੈਲ ਤੱਕ ਵਧਾਇਆ ਜਾਏਗਾ