in

ਇਟਲੀ ਦੀ ਯੈਸਮੀਨ ਇੰਗਲੈਂਡ ਯੂਨੀਵਰਸਿਟੀ ਵਿਚ ਵਾਇਸ ਪ੍ਰੈਜੀਡੈਂਟ ਬਣੀ

ਵਾਇਸ ਪ੍ਰੈਜੀਡੈਂਟ ਯੈਸਮੀਨ ਆਪਣੇ ਦਾਦਾ ਜੀ ਨਾਲ ਖੁਸ਼ੀ ਦੇ ਪਲ ਸਾਝੇ ਕਰਦੀ ਹੋਈ.

ਮਿਲਾਨ (ਇਟਲੀ) 19 ਮਾਰਚ (ਸਾਬੀ ਚੀਨੀਆ) – ਇਟਲੀ ਵਿਚ ਰਹਿੰਦੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚਿਆਂ ਵੱਲੋਂ ਵਿੱਦਿਅਕ ਖੇਤਰ ਵਿਚ ਮਾਰੀਆਂ ਜਾ ਰਹੀਆਂ ਵੱਡੀਆਂ ਮੱਲਾਂ ਦੇ ਚਰਚੇ ਆਏ ਦਿਨ ਹੋ ਰਹੇ ਹਨ, ਪਰ ਹੁਣ ਇਕ ਹੋਰ ਨਵਾਂ ਕੀਰਤੀਮਾਨ ਸਥਾਪਿਤ ਕਰਿਦਿਆਂ ਇਟਲੀ ਤੋਂ ਪੜਾਈ ਪੂਰੀ ਕਰਕੇ ਇੰਗਲੈਂਡ ਗਈ ਪੰਜਾਬ ਦੀ ਧੀ ਯੈਸਮੀਨ ਨੇ ਐਸਟਲ ਐਸਟਨ ਯੂਨੀਵਰਸਿਟੀ (ਇੰਗਲੈਡ) ਦੀਆਂ ਸਾਲ 2021, 2022 ਦੀਆਂ ਹੋਈਆਂ ਸਟੂਡੈਂਟ ਯੂਨੀਅਨ ਚੋਣਾਂ ਵਿੱਚ ਵਾਇਸ ਪ੍ਰੈਜ਼ੀਡੈਂਟ ਐਜੂਕੇਸ਼ਨ ਡਿਪਾਰਟਮੇਂਟ ਬਣਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਯੂਨੀਵਰਸਿਟੀ ਦੇ ਗਿਆਰਾਂ ਹਜ਼ਾਰ ਵਿਦਿਆਰਥੀਆਂ ਵਿਚੋ ਵਾਇਸ ਪ੍ਰੈਜੀਡੈਂਟ ਚੁਣਿਆ ਜਾਣਾ ਸੱਚਮੱਚ ਇਕ ਮਾਣ ਵਾਲੀ ਗੱਲ ਹੈ।
ਦੱਸਣਯੋਗ ਹੈ ਕਿ ਯੈਸਮੀਨ ਨੇ ਆਪਣੀ ਮੁੱਢਲੀ ਪੜ੍ਹਾਈ ਇਟਲੀ ਦੀ ਰਾਜਧਾਨੀ ਰੋਮ ਤੋਂ ਪੂਰੀ ਕੀਤੀ ਹੈ ਤੇ ਅਗਾਹੂ ਪੜ੍ਹਾਈ ਲਈ ਇੰਗਲੈਂਡ ਦੀ ਐਸਟਨ ਯੂਨੀਵਰਸਿਟੀ ਤੋ ਕਰ ਰਹੀ ਹੈ. ਭੋਗਪੁਰ ਦੇ ਪਿੰਡ ਡੱਲੀ ਨਾਲ ਸਬੰਧਤ ਯੈਸਮੀਨ ਦੇ ਦਾਦਾ ਲਾਭ ਸਿੰਘ ਅਤੇ ਪਿਤਾ ਸੰਦੀਪ ਸਿੰਘ ਨੇ ਆਪਣੀ ਧੀ ਤੇ ਮਾਣ ਜਿਤਾਓੁਦਿਅ ਆਖਿਆ ਕਿ, ਇਹ ਪਹਿਲੀ ਵਾਰ ਹੋਇਆ ਹੈ ਜਦੋ ਇਕ ਪੰਜਾਬੀ ਮੂਲ ਦੀ ਲੜਕੀ ਐਸਟਲ ਐਸਟਨ ਦੀ ਯੂਨੀਵਰਸਿਟੀ ਦੀ ਵਾਇਸ ਪ੍ਰੈਜੀਡੈਂਟ ਬਣੀ ਹੈ ਇਹ ਓੁਨਾ ਦੇ ਪਰਿਵਾਰ ਅਤੇ ਪੂਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ, ਜਿਸ ਕਰਕੇ ਓੁਨਾ ਨੂੰ ਆਪਣੀ ਧੀ ਦੀ ਕਾਬਲੀਅਤ ਓੁਤੇ ਪੂਰਾ ਭਰੋਸਾ ਤੇ ਮਾਣ ਹੈ। ਗਿਆਰਾਂ ਹਜ਼ਾਰ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੀ ਯੈਸਮੀਨ ਯੂਨੀਵਰਸਿਟੀ ਵੱਲੋਂ ਲੋੜੀਂਦੇ ਭੱਤਿਆ ਤੋ ਇਲਾਵਾ ਸਟੂਡੈਂਟਸ ਨਾਲ ਨੇੜਤਾ ਅਤੇ ਵਿਚਾਰ ਵਟਾਂਦਰੇ ਕਰਨ ਲਈ ਮੀਟਿੰਗ ਰੂਮ ਆਦਿ ਸਹੂਲਤਾਂ ਵੀ ਮੁਹਾਇਆ ਕਰਵਾਈਆ ਜਾਣਗੀਆ। ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਸਮਾਜ ਸੇਵੀ ਸੰਸਥਾਵਾਂ ਸਿਆਸੀ ਅਤੇ ਗੈਰ ਸਿਆਸੀ ਲੋਕਾਂ ਵਲੋ ਸੰਦੀਪ ਸਿੰਘ ਦੇ ਪਰਿਵਾਰ ਨੂੰ ਓੁਨਾ ਦੀ ਧੀ ਯਸਮੀਨ ਦੀ ਪ੍ਰਾਪਤੀ ਲਈ ਵਧਾਈਆ ਦਿੱਤੀਆਂ ਜਾ ਰਹੀਆਂ ਹਨ.

ਦੂਜੀ ਪੀੜ੍ਹੀ ਦੇ ਪ੍ਰਵਾਸੀ, ਇਟਲੀ ਦੀ ਨਾਗਰਿਕਤਾ ਲਈ ਸੰਘਰਸ਼

ਸਖ਼ਤ ਮਿਹਨਤਾਂ ਤੇ ਬੁਲੰਦ ਹੌਸਲੇ ਰੱਖਣ ਵਾਲੇ ਸਮਾਜ ਵਿਚ ਪਿਆਰ ਤੇ ਸਤਿਕਾਰਯੋਗ ਹੁੰਦੇ ਹਨ – ਗਿੱਲ