in

ਇਟਲੀ ਪੁਲਸ ਨੇ ਡਾਕਟਰ ਨੂੰ ਡੱਕਿਆ ਸਲਾਖਾਂ ਪਿੱਛੇ, ਕਾਮਿਆਂ ਨੂੰ ਦਿੱਤੇ ਸੀ ਫਰਜ਼ੀ ਗਰੀਨ ਪਾਸ

15 ਅਕਤੂਬਰ ਤੋਂ ਸਰਕਾਰ ਨੇ ਕਾਮਿਆਂ ਲਈ ਲਾਜ਼ਮੀ ਕੀਤੇ ਹਨ ਗਰੀਨ ਪਾਸ

ਰੋਮ (ਕੈਂਥ) – 15 ਅਕਤੂਬਰ ਤੋਂ ਇਟਲੀ ਭਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਗਰੀਨ ਪਾਸ ਲਾਜਮੀ ਹੋਣ ਨਾਲ ਜਿੱਥੇ ਉਹਨਾਂ ਕਾਮਿਆਂ ਨੂੰ ਘਰ ਬੈਠਣਾ ਪਿਆ ਹੈ, ਜਿਹਨਾਂ ਹਾਲੇ ਤੱਕ ਐਂਟੀ ਕੋਵਿਡ-19 ਦਾ ਟੀਕਾ ਨਹੀਂ ਲੁਆਇਆ, ਉੱਥੇ ਗ੍ਰੀਨ ਪਾਸ ਨੂੰ ਲੈਕੇ ਦੇਸ਼ ਭਰ ਵਿੱਚ ਲੋਕਾਂ ਵੱਲੋਂ ਵਿਰੋਧ ਵੀ ਹੋ ਰਿਹਾ ਹੈ. ਸਰਕਾਰ ਆਪਣੀ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਸਮਝਦੇ ਹੋਏ ਲੋਕਾਂ ਦੀਆਂ ਜਿੰਦਗੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ, ਉਹ ਚਾਹੇ ਗਰੀਨ ਪਾਸ ਹੋਵੇ ਜਾਂ ਐਂਟੀ ਕੋਵਿਡ-19 ਦੇ ਟੀਕੇ ਦੀ ਤੀਸਰੀ ਖੁਰਾਕ। ਇਟਲੀ ਦਾ ਸਿਹਤ ਵਿਭਾਗ ਦਿਨ-ਰਾਤ ਕੋਵਿਡ-19 ਨੂੰ ਦੇਸ਼ ਵਿੱਚੋ ਜੜ੍ਹੋਂ ਖਤਮ ਕਰਨ ਲਈ ਲੜਾਈ ਲੜ੍ਹ ਰਿਹਾ ਹੈ। ਹੁਣ ਤੱਕ ਦੇਸ਼ ਭਰ ਵਿੱਚ ਸਰਕਾਰ ਵੱਲੋਂ 73% ਤੋਂ ਉਪਰ ਆਬਾਦੀ ਨੂੰ ਐਂੇਟੀ ਕੋਵਿਡ-19 ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਤੇ ਬਾਕੀਆਂ ਨੂੰ ਖੁਰਾਕ ਦੇਣ ਦੀ ਕਾਰਵਾਈ ਚੱਲ ਰਹੀ ਹੈ।
15 ਅਕਤੂਬਰ 2021 ਤੋਂ ਦੇਸ਼ ਭਰ ਵਿੱਚ ਕਾਮਿਆਂ ਲਈ ਗਰੀਨ ਪਾਸ ਲਾਜ਼ਮੀ ਕਰਨ ਨਾਲ ਉਹਨਾਂ ਕਾਮਿਆਂ ਨੂੰ ਘਰ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ, ਜਿਹਨਾਂ ਕੋਲ ਗਰੀਨ ਪਾਸ ਨਹੀਂ। ਅਜਿਹੇ ਲੋਕਾਂ ਵਿੱਚ ਵਿਦੇਸ਼ੀਆਂ ਦੀ ਵੀ ਵੱਡੀ ਗਿਣਤੀ ਹੈ। ਗਰੀਨ ਪਾਸ ਨਾ ਹੋਣ ਕਾਰਨ ਕੰਮ ਤੋਂ ਬੇਰੁਜ਼ਗਾਰ ਹੋਏ ਕਾਮਿਆਂ ਦੀ ਇਸ ਮਜ਼ਬੂਰੀ ਦਾ ਫਾਇਦਾ ਚੁੱਕਿਆ ਇਟਲੀ ਦੇ ਸ਼ਹਿਰ ਰਾਵੇਨਾ ਦੇ 64 ਸਾਲਾ ਇੱਕ ਡਾਕਟਰ ਨੇ, ਜਿਸ ਨੇ 79 ਉਹਨਾਂ ਕਾਮਿਆਂ ਨੂੰ ਫਰਜ਼ੀ ਗਰੀਨ ਪਾਸ ਬਣਾ ਕੇ ਦਿੱਤੇ ਜਿਹਨਾਂ ਨੂੰ ਗਰੀਨ ਪਾਸ ਨਾ ਹੋਣ ਕਾਰਨ ਕੰਮ ਤੋਂ ਨਾਂਹ ਹੋ ਚੁੱਕੀ ਸੀ। ਇਸ ਗੋਰਖ ਧੰਦੇ ਦਾ ਖੁਲਾਸਾ ਕਰਦਿਆਂ ਇਟਲੀ ਦੀ ਪੁਲਸ ਨੇ ਕਿਹਾ ਕਿ, ਇਸ 64 ਸਾਲ ਦੇ ਡਾਕਟਰ ਨੇ ਜੋ ਕੀਤਾ ਉਹ ਅਪਰਾਧ ਹੈ, ਜਿਸ ਕਾਰਨ ਉਸ ਵਿਰੁੱਧ ਧੋਖਾਧੜੀ, ਗਬਨ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਗ੍ਰਿਫ਼ਾਤਰ ਕੀਤੇ ਡਾਕਟਰ ਤੋਂ ਇਲਾਵਾ ਪੁਲਸ ਨੂੰ ਇੱਕ ਪੁਲਸ ਅਧਿਕਾਰੀ ਤੇ ਕੁਝ ਹੋਰ ਲੋਕਾਂ ਦੀ ਇਸ ਗੋਰਖ ਧੰਦੇ ਵਿੱਚ ਸ਼ਮੂਲੀਅਤ ਦਾ ਸ਼ੱਕ ਹੈ ਜਿਹਨਾਂ ਦੀ ਜਾਂਚ ਚੱਲ ਰਹੀ ਹੈ। ਜਿਹੜੇ ਲੋਕਾਂ ਨੇ ਇਸ ਡਾਕਟਰ ਤੋਂ ਫਰਜ਼ੀ ਗਰੀਨ ਪਾਸ ਲਏ ਉਹਨਾਂ ਲੋਕਾਂ ਨੂੰ ਵੀ ਕਾਨੂੰਨ ਨਾਲ ਖਿਲਵਾੜ ਕਰਨ ਲਈ ਖਮਿਆਜਾ ਭੁਗਤਣਾ ਪੈ ਸਕਦਾ ਹੈ।

ਲੇਖਕ “ਬਿੰਦਰ ਕੋਲੀਆਂਵਾਲ” ਦੀ ਪੁਸਤਕ “ਤਾਲਾਬੰਦੀ ਦੀ ਦਾਸਤਾਨ” ਰਿਲੀਜ਼

ਪੁਨਤੀਨੀਆਂ : ਗੁਰਦੁਆਰਾ ਸਿੰਘ ਸਭਾ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਹੋਇਆ ਸ਼ਾਨੋ ਸ਼ੌਕਤ ਨਾਲ ਉਦਘਾਟਨ