in

ਇਟਲੀ ਵਿਖੇ ਆਗਮਨ ਦਿਹਾੜੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਇਟਲੀ ਦੇ ਵੱਖ ਵੱਖ ਹਿੱਸਿਆਂ ‘ਚੋਂ ਪੁੱਜੇ ਸ਼ਰਧਾਲੂ

ਸ਼ਰਧਾਲੂਆਂ ਨੂੰ ਸਨਮਾਨ੍ਹ ਚਿੰਨ੍ਹ ਭੇਟ ਕਰਦੇ ਬਾਬਾ ਪ੍ਰਗਟ ਨਾਥ ਜੀ।

ਮਾਰਕੇ (ਇਟਲੀ) 23 ਅਕਤੂਬਰ (ਸਾਬੀ ਚੀਨੀਆਂ) – ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਆਗਮਨ ਪੁਰਬ ਮੌਕੇ ਇਟਲੀ ਦੇ ਸ਼ਰਧਾਲੂਆਂ ਵੱਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਜੋਯਨ ਕਰਕੇ ਵਾਲਮੀਕਿ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਪ੍ਰਬੰਧਾਂ ਹੇਠ ਕਰਵਾਏ ਪ੍ਰੋਗਰਾਮ ਵਿਚ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਆਏ ਹੋਏ ਸ਼ਰਧਾਲੂਆਂ ਨਾਲ ਵਿਚਾਰ ਕਰਦਿਆਂ ਭਗਵਾਨ ਰਿਸ਼ੀ ਵਾਲਮੀਕਿ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ। ਇਸ ਸਮਾਗਮ ਵਿਚ ਵਾਲਮੀਕਿ ਭਾਈਚਾਰੇ ਸਮੇਤ ਪੁੱਜੇ ਹੋਰ ਸ਼ਰਧਾਲੂਆਂ ਵੱਲੋਂ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਗਏ। ਸਥਾਨਕ ਅਧਿਕਾਰੀਆਂ ਤੋਂ ਇਲਾਵਾ ਪੁੱਜੇ ਇਟਾਲੀਅਨ ਸ਼ਰਧਾਲੂਆਂ ਵੱਲੋਂ ਇਸ ਸਮਾਗਮ ਦੀ ਭਰਪੂਰ ਪ੍ਰੰਸ਼ਸਾ ਕੀਤੀ ਗਈ। ਇਸ ਦੌਰਾਨ ਗਾਇਕ ਸੋਨੀ ਖਹਿਰਾ ਸਮੇਤ ਆਏ ਬੁਲਾਰਿਆਂ ਵੱਲੋਂ ਭਗਵਾਨ ਵਾਲਮੀਕਿ ਦੀ ਸ਼ੋਭਾ ਤੇ ਗੁਣਗਾਨ ਕੀਤੇ ਗਏ। ਲੰਗਰਾਂ ਦੀ ਸੇਵਾ ਦੀਪਕ ਗਿੱਲ ਤੇ ਵਿੱਕੀ ਵੱਲੋਂ ਕੀਤੀ ਗਈ। ਗੁਰੂ ਰਵਿਦਾਸ ਸਭਾ ਮਾਰਕੇ ਦੇ ਪ੍ਰਧਾਨ ਸ੍ਰੀ ਰਮੇਸ਼ ਲਾਲ ਅਤੇ ਵਾਲਮੀਕਿ ਸਭਾ ਮਾਰਕੇ ਦੇ ਪ੍ਰਧਾਨ ਸ੍ਰੀ ਬਹਾਦੁਰ ਭੱਟੀ ਵੱਲੋਂ ਆਏ ਹੋਏ ਸ਼ਰਧਾਲੂਆਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਪੁਨੀਤ ਪੁਮਾਰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਤ੍ਰੇਵਿਸੋ : ਜਿਮਨਾਸਟਿਕ ਕਰਦੇ ਸਮੇਂ 14 ਸਾਲਾ ਸੁੱਖਰਾਜ ਦੀ ਮੌਤ

ਤੁਗਲਿਕਾਬਾਗ ਮੰਦਰ ਲਈ ਪੂਰੀ ਜ਼ਮੀਨ ਦੇਵੇ ਮੋਦੀ ਸਰਕਾਰ -ਯੂ ਕੇ ਸਭਾ