in

ਇਟਲੀ ਵਿਚ ਪਹਿਲਾ ਹਿੰਦੀ ਆਨਲਾਈਨ ਅਖਬਾਰ ਲਾਂਚ ਹੋਇਆ

"ਪੰਜਾਬ ਐਕਸਪ੍ਰੈਸ" ਇਕੋ ਇਕ ਅਜਿਹਾ ਅਖ਼ਬਾਰ ਹੈ ਜੋ ਲਗਾਤਾਰ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਭਾਰਤੀਚਾਰੇ ਦੇ ਲੋਕਾਂ ਤੱਕ ਪਹੁੰਚਾਉਂਦਾ ਆ ਰਿਹਾ ਹੈ


‘ਹਿੰਦੀ ਐਕਸਪ੍ਰੈਸ’ ਲਈ ਭਾਰਤੀ ਭਾਈਚਾਰੇ ਵੱਲੋਂ ਸ਼ੁਭ ਕਾਮਨਾਵਾਂ 


“ਪੰਜਾਬ ਐਕਸਪ੍ਰੈਸ” ਇਕੋ ਇਕ ਅਜਿਹਾ ਅਖ਼ਬਾਰ ਹੈ ਜੋ ਲਗਾਤਾਰ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਭਾਰਤੀਚਾਰੇ ਦੇ ਲੋਕਾਂ ਤੱਕ ਪਹੁੰਚਾਉਂਦਾ ਆ ਰਿਹਾ ਹੈ

ਮਿਲਾਨ (ਇਟਲੀ) 01 ਜੁਲਾਈ (ਸਾਬੀ ਚੀਨੀਆਂ) – ਯੂਰਪ ਵਿਚ ਇੰਗਲੈਂਡ ਤੋਂ ਬਾਅਦ ਇਟਲੀ ਇਕ ਅਜਿਹਾ ਦੇਸ਼ ਹੈ, ਜਿੱਥੇ ਭਾਰਤੀਚਾਰੇ ਦੇ ਲੋਕ ਵੱਡੀ ਤਦਾਦ ਵਿਚ ਰਹਿੰਦੇ ਹਨ, ਪਰ ਇੰਗਲੈਂਡ ਦੀ ਤਰ੍ਹਾਂ ਇੱਥੇ ਰੇਡੀਉ, ਟੀਵੀ, ਅਖ਼ਬਾਰਾਂ ਆਦਿ ਬਹੁਤ ਘੱਟ ਪ੍ਰਕਾਸ਼ਿਤ ਹੁੰਦੇ ਹਨ। ਜੇ ਗੱਲ ਕਰੀਏ ਪ੍ਰਿੰਟ ਮੀਡੀਏ ਦੀ ਤਾਂ ਇਟਲੀ ਸਰਕਾਰ ਦੇ ਸਹਿਯੋਗ ਨਾਲ ਛਪਣ ਵਾਲਾ “ਪੰਜਾਬ ਐਕਸਪ੍ਰੈਸ” ਇਕੋ ਇਕ ਅਜਿਹਾ ਅਖ਼ਬਾਰ ਹੈ ਜੋ ਲਗਾਤਾਰ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਭਾਰਤੀਚਾਰੇ ਦੇ ਲੋਕਾਂ ਤੱਕ ਪਹੁੰਚਾਉਂਦਾ ਆ ਰਿਹਾ ਹੈ। ਅਦਾਰੇ ਦੇ ਐਡੀਟਰ ਹਰਬਿੰਦਰ ਸਿੰਘ ਧਾਲੀਵਾਲ ਅਤੇ ਵਰਿੰਦਰ ਪਾਲ ਕੌਰ ਧਾਲੀਵਾਲ ਦੀਆਂ ਕੋਸ਼ਿਸ਼ਾਂ ਸਦਕੇ ‘ਪੰਜਾਬ ਐਕਸਪ੍ਰੈਸ’ ਵੱਲੋਂ ਆੱਨਲਾਈਨ ਹਿੰਦੀ ਐਡੀਸ਼ਨ ਲਾਂਚ ਕੀਤਾ ਗਿਆ ਹੈ। 
ਜਿਸ ਸਬੰਧੀ ਜਾਣਕਾਰੀ ਦਿੰਦਿਆਂ ‘ਪੰਜਾਬ ਐਕਸਪ੍ਰੈੱਸ’ ਦੇ ਮੁੱਖ ਸੰਪਾਦਕ ਸ: ਧਾਲੀਵਾਲ ਨੇ ਆਖਿਆ ਕਿ, ਇਕ ਸਮਾਂ ਸੀ ਜਦੋਂ ਇਟਲੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਜਾਂ ਪੰਜਾਬੀ ਜੁਬਾਨ ਨੂੰ ਪੜ੍ਹਨ ਵਾਲੇ ਜਿਆਦਾ ਭਾਰਤੀ ਰਹਿੰਦੇ ਸਨ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਤੇ ਭਾਰਤ ਦੇ ਦੱਖਣੀ ਹਿੱਸੇ ਤੋਂ ਬਹੁਤ ਵੱਡੀ ਮਾਤਰਾ ਵਿਚ ਭਾਰਤੀ ਇਟਲੀ ਆ ਕੇ ਰੈਣ ਬਸੇਰਾ ਕਰਨ ਲੱਗੇ ਹਨ। ਜਿਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆ ਹਿੰਦੀ ਭਾਸ਼ਾ ਦਾ “ਹਿੰਦੀ ਐਕਸਪ੍ਰੈਸ, ( www.hindiexpress.it ) ਆੱਨਲਾਈਨ ਅਖ਼ਬਾਰ ਸ਼ੁਰੂ ਕੀਤਾ ਗਿਆ ਹੈ। ਇਸ ਆੱਨਲਾਈਨ ਅਖ਼ਬਾਰ ਲਈ ਸ਼ੁਭ ਇੱਛਾਵਾਂ ਭੇਜਣ ਵਾਲਿਆਂ ਵਿਚ ਮਨਜੀਤ ਸਿੰਘ ਜੱਸੋਮਜਾਰਾ, ਅਮਰਜੀਤ ਸਿੰਘ ਸੋਨੀ, ਸੁਖਜਿੰਦਰ ਸਿੰਘ ਕਾਲਰੂ, ਜੁਪਿੰਦਰ ਸਿੰਘ ਜੋਗਾ, ਜੁਗਰਾਜ ਸਿੰਘ ਅਤੇ ‘ਪੰਜਾਬ ਇਮੀਗ੍ਰੇਸ਼ਨ’ ਦੇ ਚੀਫ ਸੰਜੀਵ ਲਾਂਬਾ ਦੇ ਨਾਮ ਜਿਕਰਯੋਗ ਹਨ। 

ਛੁੱਟੀਆਂ ਨਾਲ ਤੁਸੀਂ ਖੁਦ ਨੂੰ ਤਣਾਅ ਮੁਕਤ ਕਰ ਸਕਦੇ ਹੋ

ਸਰਦੇਨੀਆ : ਕਾਰ ਦਾ ਸ਼ੀਸ਼ਾ ਖੁੱਲ੍ਹ ਛੱਡਣ ‘ਤੇ ਵਿਅਕਤੀ ਨੂੰ ਜੁਰਮਾਨਾ