in

ਇਟਲੀ ਵਿਚ ਭਾਰਤੀਆਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ 73ਵਾਂ ਸੁਤੰਤਰਤਾ ਦਿਵਸ

ਇਟਲੀ ਵਿਚ ਵੀ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ


ਭਾਰਤੀ ਭਾਈਚਾਰੇ ਦੇ ਸਹਿਯੋਗ ਨੇ ਏਕਤਾ ਦਾ ਸਬੂਤ ਪੇਸ਼ ਕੀਤਾ

ਭਾਰਤੀ ਅੰਬੈਸੀ ਦੀ ਅੰਬੈਸਡਰ ਸ੍ਰੀਮਤੀ ਰੀਨਤ ਸੰਧੂ ਨੇ ਤਿਰੰਗਾ ਲਹਿਰਾਇਆ
ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰ ਦੇ ਨਾਮ ਸੰਦੇਸ਼ ਸ੍ਰੀਮਤੀ ਰੀਨਤ ਸੰਧੂ ਨੇ ਪੜ੍ਹ ਕੇ ਸੁਣਾਇਆ

ਵਿਸ਼ਵ ਭਰ ਦੇ ਲੱਖਾਂ ਭਾਰਤੀਆਂ ਨੇ ਵੀਰਵਾਰ ਨੂੰ ਸੁਤੰਤਰਤਾ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਉੱਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਤੇ ਦੂਤਘਰਾਂ ਵਿੱਚ ਤਿਰੰਗਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਚੀਨ, ਆਸਟਰੇਲੀਆ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਵਿੱਚ ਭਾਰਤੀਆਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਭਗਤੀ ਦੇ ਗੀਤ ਗਾਏ। ਇਸੇ ਲੜ੍ਹੀ ਤਹਿਤ ਯੂਰਪ ਦੇ ਦੇਸ਼ ਇਟਲੀ ਵਿਚ ਵੀ ਭਾਰਤ ਦਾ 73ਵਾਂ ਸੁਤੰਤਰਤਾ ਦਿਵਸ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। 

ਕਲਾਕਾਰਾਂ ਵੱਲੋਂ ਆਪਣੀ ਕਲ੍ਹਾ ਦੇ ਜੌਹਰ ਦਿਖਾਏ ਗਏ


ਭਾਰਤੀ ਅੰਬੈਸੀ ਇਟਲੀ ਦੀ ਰਾਜਦੂਤ ਸ੍ਰਮਤੀ ਰੀਨਤ ਸੰਧੂ ਦੇ ਗ੍ਰਹਿ ਰੋਮ ਵਿਖੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਅਤੇ ਕਈ ਹੋਰ ਦੇਸ਼ਾਂ ਦੇ ਲੋਕਾਂ ਨੇ ਵੀ ਵਧ ਚੜ੍ਹ ਕੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਭਾਰਤੀ ਅੰਬੈਸੀ ਦੀ ਅੰਬੈਸਡਰ ਸ੍ਰੀਮਤੀ ਰੀਨਤ ਸੰਧੂ ਨੇ ਤਿਰੰਗਾ ਲਹਿਰਾਇਆ। ਉਪਰੰਤ ਸਭ ਭਾਰਤੀਆਂ ਨੇ ਮਿਲ ਕੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰ ਦੇ ਨਾਮ ਸੰਦੇਸ਼ ਸ੍ਰੀਮਤੀ ਰੀਨਤ ਸੰਧੂ ਨੇ ਪੜ੍ਹ ਕੇ ਸੁਣਾਇਆ। 

ਭਾਰਤ ਦੇ ਕੋਨ੍ਹੇ ਕੋਨ੍ਹੇ ਤੋਂ ਇੱਥੇ ਆ ਕੇ ਵੱਸੇ ਕਲਾਕਾਰਾਂ ਵੱਲੋਂ ਆਪਣੀ ਕਲ੍ਹਾ ਦੇ ਜੌਹਰ ਦਿਖਾਏ ਗਏ
ਭਾਰਤ ਦੇ ਕੋਨ੍ਹੇ ਕੋਨ੍ਹੇ ਤੋਂ ਇੱਥੇ ਆ ਕੇ ਵੱਸੇ ਕਲਾਕਾਰਾਂ ਵੱਲੋਂ ਆਪਣੀ ਕਲ੍ਹਾ ਦੇ ਜੌਹਰ ਦਿਖਾਏ ਗਏ


ਇਸ ਤੋਂ ਉਪਰੰਤ ਭਾਰਤੀ ਸੱਭਿਆਚਾਰ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਭਾਰਤ ਦੇ ਕੋਨ੍ਹੇ ਕੋਨ੍ਹੇ ਤੋਂ ਇੱਥੇ ਆ ਕੇ ਵੱਸੇ ਕਲਾਕਾਰਾਂ ਵੱਲੋਂ ਆਪਣੀ ਕਲ੍ਹਾ ਦੇ ਜੌਹਰ ਦਿਖਾਏ ਗਏ। ਸਭ ਕਲਾਕਾਰਾਂ ਦੇ ਆਪਸੀ ਸਾਂਝ ਨਾਲ ਕਲ੍ਹਾ ਦੇ ਪ੍ਰਦਰਸ਼ਨ ਨੇ ਭਾਰਤ ਵਿਚ ਹਮੇਸ਼ਾਂ ਤੋਂ ਚੱਲੀ ਆ ਰਹੀ ਏਕਤਾ ਦਾ ਸਬੂਤ ਪੇਸ਼ ਕੀਤਾ। 

ਸਭ ਕਲਾਕਾਰਾਂ ਦੇ ਆਪਸੀ ਸਾਂਝ ਨਾਲ ਕਲ੍ਹਾ ਦੇ ਪ੍ਰਦਰਸ਼ਨ ਨੇ ਭਾਰਤ ਵਿਚ ਹਮੇਸ਼ਾਂ ਤੋਂ ਚੱਲੀ ਆ ਰਹੀ ਏਕਤਾ ਦਾ ਸਬੂਤ ਪੇਸ਼ ਕੀਤਾ


ਇਸ 73ਵੇਂ ਆਜ਼ਾਦੀ ਦਿਵਸ ਮੌਕੇ ਇਟਲੀ ਦੇ ਵੱਖ ਵੱਖ ਖੇਤਰਾਂ ਵਿਚੋਂ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ। ਸਮਾਰੋਹ ਵਿਚ, ਅਜਾਦੀ ਦਿਵਸ ਨੂੰ ਮਨਾਉਣ ਆਏ ਸਭ ਮਹਿਮਾਨਾਂ ਲਈ ਭਾਰਤੀ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਜਿਸਦਾ ਆਏ ਸਭ ਮਹਿਮਾਨਾਂ ਨੇ ਭਰਪੂਰ ਲੁਤਫ਼ ਲਿਆ। ਸਮੂਹ ਭਾਰਤੀ ਅੰਬੈਸੀ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਦਾ ਆਜ਼ਾਦੀ ਦਿਵਸ ਵਿੱਚ ਸ਼ਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
– ਪੰਜਾਬ ਐਕਸਪ੍ਰੈੱਸ

ਭਾਰਤੀ ਭਾਈਚਾਰੇ ਦੇ ਸਹਿਯੋਗ ਨੇ ਏਕਤਾ ਦਾ ਸਬੂਤ ਪੇਸ਼ ਕੀਤਾ

ਪਾਕਿਸਤਾਨ ਉੱਤੇ FATF ਵੱਲੋਂ ਬਲੈਕਲਿਸਟ ਹੋਣ ਦਾ ਖ਼ਤਰਾ

ਪੁਨਤੀਨੀਆ ਵਿਖੇ ‘ਤੀਆਂ ਦਾ ਮੇਲਾ’ ਵਿਚ ਖੂਬ ਰੌਣਕਾਂ ਲੱਗੀਆਂ!