in

ਇਟਲੀ ਵਿੱਚ ਮਨਿੰਦਰ ਪਾਲ ਸਿੰਘ ਨੇ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਨਾਮ ਚਮਕਾਇਆ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਸ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਕੋਈ ਇਨਸਾਨ ਕਾਮਯਾਬ ਨਹੀਂ ਹੁੰਦਾ, ਪੰਜਾਬੀ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਆ ਕੇ ਸਖ਼ਤ ਮਿਹਨਤ ਅਤੇ ਲਗਨ ਨਾਲ ਆਏ ਦਿਨ ਸਫਲਤਾ ਹਾਸਲ ਤਾਂ ਕਰ ਹੀ ਰਹੇ ਹਨ, ਦੂਜੇ ਪਾਸੇ ਇਟਲੀ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਵਲੋਂ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਮੱਲਾ ਮਾਰੀਆਂ ਜਾ ਰਹੀਆਂ ਹਨ, ਭਾਵੇਂ ਉਹ ਖ਼ੇਤਰ ਸਿੱਖਿਆ ਦਾ ਹੋਵੇ ਜਾਂ ਫਿਰ ਕਾਰੋਬਾਰੀ। ਹੁਣ ਇੱਕ ਹੋਰ ਪੰਜਾਬੀ ਨੌਜਵਾਨ ਨੇ ਇਟਲੀ ਵਿੱਚ ਰਹਿੰਦਿਆਂ ਹੋਇਆਂ ਬਾਕੀ ਕੰਮ ਨਾਲ ਨਾਲ ਪਹਿਲਾਂ ਸਿਹਤ ਨੂੰ ਫਿੱਟ ਰੱਖਦਿਆਂ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਦੂਜੇ ਨੰਬਰ ਦੀ ਜਿੱਤ ਪ੍ਰਾਪਤ ਕੀਤੀ ਹੈ.
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਤੋਂ ਇਟਲੀ ਆ ਕੇ ਵਸੇ ਡਾ: ਸਤਵਿੰਦਰ ਸਿੰਘ ਅਤੇ ਮਾਤਾ ਕਮਲਜੀਤ ਕੌਰ ਦੇ ਬੇਟੇ ਮਨਿੰਦਰਪਾਲ ਸਿੰਘ ਨੇ ਇਟਲੀ ਦੇ ਸ਼ਹਿਰ ਪੈਰੂਜਾ ਵਿਖੇ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਟਲੀ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ. ਇਟਲੀ ਦੀ ਆਈ. ਸੀ. ਐਨ. ਵੱਲੋਂ ਕਰਵਾਏ ਜਾਂਦੇ ਬਾਡੀ ਬਿਲਡਿੰਗ ਮਕਾਬਲਿਆਂ ਵਿੱਚ ਇਟਲੀ ਭਰ ਤੋਂ ਵੱਖ ਵੱਖ ਤਰ੍ਹਾਂ ਦੀਆਂ ਸ਼੍ਰੇਣੀਆਂ ਦੇ ਬਾਡੀ ਬਿਲਡਰ ਨੇ ਭਾਗ ਲਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਮਨਿੰਦਰਪਾਲ ਸਿੰਘ ਨੇ ਪਹਿਲੀ ਵਾਰ ਹੀ ਦੂਜਾ ਨੰਬਰ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ।
ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ, ਇਸ ਮੁਕਾਮ ਤੇ ਪਹੁੰਚਣ ਲਈ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਬਾਡੀ ਬਿਲਡਿੰਗ ਦੇ ਗੁਰ ਸਿਖਾਉਣ ਵਾਲੇ ਗੁਰੂ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੀ ਸਿੱਖਿਆ ਕਰਕੇ ਅੱਜ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਮੋਹਰੀ ਰਿਹਾ ਹਾਂ ਮਨਿੰਦਰ ਪਾਲ ਸਿੰਘ ਜ਼ਿਲ੍ਹਾ ਬ੍ਰੇਸ਼ੀਆ ਦੇ ਸ਼ਹਿਰ ਲੋਨਾਤੋ ਦੇਲ ਗਾਰਦਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ. ਉਸ ਦੀ ਇਸ ਜਿੱਤ ‘ਤੇ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਅਤੇ ਭਾਈਚਾਰੇ ਵਲੋਂ ਪਰਿਵਾਰ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।

ਮਿੱਟੀ ਨੂੰ ਬਚਾਉਣ ਲਈ 100 ਦਿਨਾਂ ਮੋਟਰ ਸਾਇਕਲ ਯਾਤਰਾ ਤੇ ਨਿਕਲੇ ਸਦਗੁਰੂ ਦਾ ਇਟਲੀ ਪਹੁੰਚਣ ਤੇ ਸਵਾਗਤ

ਬਰੇਸ਼ੀਆ : ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ 17 ਅਪ੍ਰੈਲ ਨੂੰ