in

ਇਟਲੀ ਵਿੱਚ ਲੱਗੇ ਭੁਚਾਲ ਦੇ ਝਟਕੇ, ਮਚੀ ਹਫੜਾ ਦਫੜੀ

ਇਟਲੀ (ਦਵਿੰਦਰ ਹੀਉਂ ) ਬੀਤੇ ਐਤਵਾਰ ਦੀ ਰਾਤ ਨੂੰ ਇਟਲੀ ਦੇ ਕਈ ਹਿੱਸਿਆਂ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਮੁਗਹੈਲੋ,ਫਰੈਂਸਾ,ਤੁਸਕਾਨਾ,ਦਸਤੌਰੀਆ ਆਦਿ ਹਿੱਸਿਆਂ ਵਿੱਚ ਰਾਤ 8-30 ਤੋਂ ਸਵੇਰੇ ਪੰਜ ਵਜੇ ਤੱਕ ਭੁਚਾਲ ਦੇ ਤਕਰੀਬਨ 40 ਝਟਕੇ ਮਹਿਸੂਸ ਕੀਤੇ ਗਏ 4:5 ਦੀ ਤੀਬਰਤਾ ਨਾਲ ਲੱਗੇ ਇਨ੍ਹਾਂ ਲਗਾਤਾਰ ਝਟਕਿਆਂ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਦੇ ਹਫੜਾ-ਦਫੜੀ ਮੱਚੀ ਰਹੀ। ਮੁਗਹੈਲੋ ਇਲਾਕੇ ਵਿੱਚ ਕੁੱਝ ਇਮਾਰਤਾਂ ਨੂੰ ਤਰੇੜਾਂ ਆ ਗਈਆਂ ਅਤੇ ਬਾਕੀ ਕਿਸੇ ਵੱਡੇ ਜਾਨੀ
ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਇਸ ਭੁਚਾਲ ਕਾਰਨ ਮਿਲਾਨ ਤੋਂ ਵਿਚਕਾਰ ਚੱਲਣ ਵਾਲੀਆਂ ਰੇਲਾਂ ਕਾਫੀ ਸਮਾਂ ਰੱਦ ਰਹੀਆਂ ਜੋ ਸਵੇਰੇ 8-30 ਤੇ ਮੁੜ ਸ਼ੁਰੂ ਹੋਈਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਹਰ ਸਾਲ ਕਿਉਂ ਰੌਲਾ ਪੈਂਦਾ ਹੀ ਪੈਂਦਾ ਹੈ ਇਟਲੀ ਦੇ ਪੇਪਰਾਂ ਦਾ

ਦੁਨੀਆ ਦਾ ਸਭ ਤੋਂ ਮਹਿੰਗਾ ਕ੍ਰਿਸਮਿਸ ਟ੍ਰੀ