in

ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਨੋਵੇਲਾਰਾ ਵਿਖੇ ਮੀਟਿੰਗ 25 ਸਤੰਬਰ ਨੂੰ

ਜਲਦ ਬਣਨ ਜਾ ਰਹੀ ਯੂਨੀਅਨ ਸਿੱਖ ਇਤਾਲੀਆ

ਰੋਮ (ਇਟਲੀ) (ਕੈਂਥ) – ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋਮਿਲੀਆ ਇਟਲੀ ਵਿਖੇ ਮਿਤੀ 25 ਸਤੰਬਰ ਨੂੰ ਨੋਵੇਲਾਰਾ ਸ਼ਹਿਰ ਵਿਖੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਨਾਲ ਮਿਲ ਕਰਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਜਿਸਦਾ ਵਿਸ਼ਾ ਸੰਵਾਦ ਅਤੇ ਨਾਗਰਿਕ ਭਾਗੀਦਾਰੀ ਹੋਵੇਗਾ। ਇਹ ਇੱਕ ਜਾਣਕਾਰੀ ਹਿੱਤ ਕੋਰਸ ਦਾ ਪਹਿਲਾ ਸਮਾਗਮ ਹੋਵੇਗਾ। ਸਮਾਗਮ 10 ਵਜੇ ਸਵੇਰੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਨੋਵੇਲਾਰਾ ਸ਼ਹਿਰ ਦੀ ਮੇਅਰ ਏਲੇਨਾ ਕਰਲੇਤੀ, ਇਮੀਲੀਆ ਰੋਮਾਨੀਆ ਸੂਬੇ ਦੀ ਵਾਈਸ ਪ੍ਰਧਾਨ ਏਲੀ ਸਚਲੈਨ,ਮਾਨਯੋਗ ਪਾਰਲੀਮੈਂਟ ਮੈਂਬਰ ਗ੍ਰਾਜਿਆਨੋ ਦੇਲਰੀਓਂ, ਮੈਗਜ਼ੀਨ ਕੌਨਫਰੌੰਤੀ ਦੇ ਡਾਇਰੈਕਟਰ ਕਲਾਊਦੀਓ ਪਾਰਾਵਤੀ , ਰੋਮ ਯੂਨੀਵਰਸਿਟੀ ਦੇ ਰਾਜਨੀਤਕ ਵਿਗਿਆਨੀ ਅਤੇ ਬੌਧਿਕ ਗਿਆਨ ਦੇਪ੍ਰੋਫੈਸਰ ਪਾਓਲੋ ਨਾਸੋ, ਆਮ ਨਾਗਰਿਕਾਂ ਦੀ ਆਜ਼ਾਦੀ ਸੁਤੰਤਰਤਾ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਇਟਲੀ ਦੀ ਕੇਂਦਰ ਸਰਕਾਰ ਦੇ ਮੁਖੀ ਪ੍ਰਫੈਤੋ ਮਿਕੇਲਾ ਦੀਬਾਰੀ ਅਤੇ ਧਾਰਮਿਕ ਵਿਗਿਆਨ ਫਾਊਂਡੇਸ਼ਨ ਦੇ ਡਾਇਰੈਕਟਰ ਇਤਿਹਾਸਕਾਰ ਪ੍ਰੋਫੈਸਰ ਅਲਬੈਰਤੋ ਮਲੋਨੀ ਵੱਲੋਂ ਆਪਣੇ ਭਾਸ਼ਨ ਪੜ੍ਹੇ ਜਾਣਗੇ।
25 ਸਤੰਬਰ ਨੂੰ ਹੋਣ ਵਾਲੇ ਇਹ ਸਮਾਗਮ ਵਿਚਾਰ ਵਟਾਂਦਰਾ ਜਾਣਕਾਰੀ ਸਿਖਲਾਈ ਸੈਮੀਨਾਰਾਂ ਦੀ ਲੜੀ ਦਾ ਇਹ ਪਹਿਲਾ ਸਮਾਗਮ ਹੈ। ਇਸ ਤੋਂ ਬਾਅਦ 23 ਅਕਤੂਬਰ ਨੂੰ ਲੇਨੋ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਣਗੇ ਜਿਸ ਦਾ ਵਿਸ਼ਾ
ਔਰਤਾਂ ਦੀ ਆਜ਼ਾਦੀ ਅਤੇ ਬਰਾਬਰਤਾ ਹੋਵੇਗਾ। 13 ਨਵੰਬਰ ਨੂੰ ਗੁਰਦੁਆਰਾ ਸਾਹਿਬ ਕਾਸਤਿਲਗੰਬਿਰਤੋ ਵਿਖੇ ਸਮਾਗਮ ਹੋਣਗੇ ਜਿਸ ਦਾ ਵਿਸ਼ਾ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਹੋਵੇਗਾ। 11 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬੋਰਗੋ ਹੇਰਮਾਦਾ ਲਾਤੀਨਾ ਵਿਖੇ ਸਮੂਹ ਸਰਬ ਧਰਮ ਸੰਵਾਦ ਸੰਮੇਲਨ ਹੋਣਗੇ।
ਪ੍ਰੋਫੈਸਰ ਨਾਜ਼ੋ ਦੇ ਮੁਤਾਬਿਕ ਇਟਲੀ ਵਿੱਚ ਸਿੱਖ ਧਾਰਮਿਕ ਭਾਈਚਾਰੇ ਦਾ ਗਠਨ ਕਰ ਰਹੇ ਹਨ ਜੋ ਇੱਕ ਬੇਮਿਸਾਲ ਏਕਤਾ ਦਾ ਸਬੂਤ ਹੈ। ਅੱਜ ਸਿੱਖਾਂ ਦੇ 40 ਤੋਂ ਵੱਧ ਗੁਰਦੁਆਰਾ ਸਾਹਿਬ ਮਿਲ ਕੇ ਇੱਕ ਫੈਡਰੇਸ਼ਨ ਦੇ ਰੂਪ ਵਿੱਚ “ਯੂਨੀਅਨ ਸਿੱਖ ਇਟਾਲੀਆ “ ਨਾਮ ਦੀ ਸੰਸਥਾ ਬਣਾ ਰਹੇ ਹਨ। ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ ਜੋ ਇਟਾਲੀਅਨ ਸੰਸਥਾਵਾਂ ਨਾਲ ਸੰਬੰਧਾਂ ਨੂੰ ਕਾਨੂੰਨੀ ਮਾਨਤਾ ਦੇ ਨਜ਼ਰੀਏ ਨਾਲ ਸੁਵਿਧਾਜਨਕ ਬਣਾਉਣ ਦਾ ਇਰਾਦਾ ਰੱਖਦਾ ਹੈ, ਜੋ ਇਸ ਸਮੇਂ ਪ੍ਰਕਿਰਿਆ ਚੱਲ ਰਹੀ ਹੈ ਉਹ ਨਾਗਰਿਕ ਭਾਗੀਦਾਰੀ ਦੇ ਸਭਿਆਚਾਰ ਨੂੰ ਮਜਬੂਤ ਕਰਨ ਲਈ ਕੰਮ ਕਰਦੀ ਹੈ, ਜੋ ਕਿ ਯੂਰਪੀਅਨ ਯੂਨੀਅਨ ਦੇ ਦਿਸ਼ਾ ਨਿਰੇਦਸ਼ਾਂ ਅਨੁਸਾਰ, ਇਟਾਲੀਅਨ ਸਮਾਜਿਕ, ਸਭਿਆਚਾਰਕ ਅਤੇ ਨਾਗਰਿਕ ਸੰਦਰਭ ਵਿੱਚ ਭਾਈਚਾਰੇ ਦੇ ਏਕੀਕਰਣ ਦੇ ਪੱਖ ਵਿੱਚ ਹੈ।
ਨੋਵੇਲਾਰਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਰੀਨ ਪਾਸ ਹੋਣਾ ਲਾਜ਼ਮੀ ਹੈ। ਸਮਾਗਮ ਦੇ ਸੰਚਾਰ ਅਤੇ ਕਵਰਿੰਗ ਦਾ ਪ੍ਰਬੰਧ ਵੈਬ ਐਂਡ ਕਾਮ ਅਤੇ ਮੈਗਜ਼ੀਨ ਕਾਨਫਰੌੰਤੀ ਦੁਆਰਾ ਕੀਤਾ ਗਿਆ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਦਿੱਤੀ।

ਸਮਨ ਅੱਬਾਸ ਕਤਲ ਮਾਮਲੇ ਵਿਚ ਸ਼ੱਕ ਤੇ ਅਧਾਰਿਤ ਉਸਦਾ ਚਾਚਾ ਗ੍ਰਿਫਤਾਰ

ਇਟਲੀ ਸਰਕਾਰ ਵਲੋਂ ਇੰਡੀਆ ਦੀ ਐਂਟੀ ਕੋਵਿਡ ਵੈਕਸੀਨ ਨੂੰ ਹਰੀ ਝੰਡੀ