in

ਇਟਲੀ : 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ, ਮੱਚੀ ਹਾਹਾਕਾਰ

ਮਿਲਾਨ (ਇਟਲੀ) (ਸਾਬੀ ਚੀਨੀਆ) – ਇਟਲੀ ਦੇ ਲਾਸੀੳ ਸੂਬੇ ਵਿਚ ਤਿੰਨ ਸੋ ਤੋ ਵੱਧ ਭਾਰਤੀਆਂ ਦੀਆਂ ਕਰੋਨਾ ਰਿਪੋਰਟਾਂ ਪੋਜੀਟਿਵ ਆਉਣ ਤੋ ਬਾਅਦ ਰੈਡ ਅਲਾਰਟ ਜਾਰੀ ਹੋ ਚੁੱਕਾ ਹੈ। ਇਟਾਲੀਅਨ ਮੀਡੀਏ ਵਿਚ ਪ੍ਰਕਾਸਿ਼ਤ ਹੋ ਰਹੀਆ ਰਿਪੋਰਟਾਂ ਮੁਤਾਬਿਕ ਕਰੋਨਾ ਵਾਇਰਸ ਦਾ ਦੂਸਰਾ ਭਿਆਨਕ ਰੂਪ ਭਾਰਤ ਤੋ ਹੁੰਦਾ ਹੋਇਆ ਇਟਲੀ ਆਣ ਪੁੱਜਾ ਹੈ ਜੋ ਕਿਸੇ ਖਤਰੇ ਤੋ ਘੱਟ ਨਹੀ ਮੀਡੀਆ ਰਿਪੋਰਟਾਂ ਮੁਤਾਬਿਕ ਲਾਤੀਨਾ ਜਿਲ੍ਹੇ ਵਿਚ 300 ਸੋ ਤੋ ਵੱਧ ਭਾਰਤੀ ਕਰੋਨਾ ਪੋਜੀਟਿਵ ਪਾਏ ਗਏ ਹਨ ਜਿੰਨਾਂ ਵਿਚ 36 ਛੋਟੇ ਬੱਚੇ ਵੀ ਸ਼ਾਮਿਲ ਹਨ। ਇਕ ਬੁਲਾਰੇ ਨੇ ਇੰਡੀਆਂ ਤੋ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਿਕਾਂ ਨਾਗਰਿਕਾਂ ਲਈ ਵੱਡਾ ਖਤਰਾਂ ਵੀ ਦੱਸਿਆ ਹੈ। ਉਨਾਂ ਮੁਤਾਬਿਕ ਲਾਤੀਨਾ ਅਤੇ ਆਸ ਪਾਸ ਦੇ ਇਲਾਕਿਆ ਵਿਚ ਕੋਈ 15 ਹਜਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ਉੱਤੇ ਕੰਮ ਕਰਦੇ ਹਨ ਜਿੰਨੇ ਦੇ ਜਲਦ ਤੋ ਜਲਦ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਸਬਾਊਦੀਆ ਸ਼ਹਿਰ ਦੇ ਇਲਾਕੇ (ਬੇਲਾ ਫਿਰਨੀਆਂ) ਜਿੱਥੇ ਕਿ ਵੱਡੀ ਗਿਣਤੀ ਵਿਚ ਭਾਰਤੀ ਲੋਕ ਹੀ ਰਹਿੰਦੇ ਹਨ 29 ਅਪ੍ਰੈਲ ਨੂੰ ਫਰੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਜਿਲ੍ਹੇ ਦੇ ਸਭ ਤੋ ਵੱਡੇ ਸ਼ਹਿਰ ਅਪ੍ਰੀਲੀਆ ਤੇ ਨਗਰ ਕੌਸਲ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ 32 ਭਾਰਤੀ ਪਰਿਵਾਰ ਵੀ ਕਰੋਨਾ ਪੋਜੀਟਿਵ ਪਾਏ ਗਏ ਹਨ । ਜਿੰਨਾਂਨੂੰ ਆਪੋ ਆਪਣੇ ਘਰ੍ਹਾਂ ਵਿਚ ਰਹਿਣ ਲਈ ਆਖਿਆ ਗਿਆ ਹੈ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਦੀ ਲੋੜ
ਇਟਲੀ ਦੀ ਇਕ ਵੱਡੀ ਅਖਬਾਰ ਨੇ ਇਕ ਨਗਰ ਕੀਰਤਨ ਦੀ ਪੁਰਾਣੀ ਫੋਟੋ ਲਗਾਕੇ 300 ਸਿੱਖਾਂ ਦੇ ਕਰੋਨਾ ਪੋਜੀਟਿਵ ਹੋਣ ਦੀ ਖਬਰ ਪ੍ਰਕਾਸਿ਼ਤ ਕੀਤੀ ਹੈ ਜਿਸ ਤੋ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਟਲੀ ਪੁਲਿਸ ਇਲਾਕੇ ਵਿਚ ਸਥਾਥਿਤ ਗੁਰਦੁਵਾਰਿਆ ਨੂੰ ਵੀ ਨਿਸ਼ਾਨਾਂ ਬਣਾ ਸਕਦੀ ਇਸ ਲਈ ਪ੍ਰਬੰਧਕ ਕਮੇਟੀਆ ਨੂੰ ਸੁਚੇਤ ਹੋਕੇ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੀ ਨੇ ਤਾ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕੇ । ਕਿਤੇ ਇਹ ਨਾ ਹੋਵੇ ਧਾਰਮਿਕ ਸਥਾਨਾਂ ਤੱਕ ਵੀ ਆ ਪੁੱਜੇ ।

ਇਟਲੀ : ਕੋਰੋਨਾਵਾਇਰਸ ਹੌਟਸਪੌਟ ਭਾਰਤ ਤੋਂ ਆਉਣ ਜਾਣ ‘ਤੇ ਪਾਬੰਦੀ

ਇਟਲੀ :ਦੁਕਾਨਾਂ ਤੋਂ ਕੋਵਿਡ -19 ਘਰੇਲੂ ਟੈਸਟਿੰਗ ਕਿੱਟਾਂ ਉਪਲਬਧ