in

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ‘ਰਾਇਲ ਪੈਲੇਸ’ ਵਿਚ ਕੀਤੀ ਗਈ ਮੀਟਿੰਗ

ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ, ਵਿੱਕੀ ਬਟਾਲਾ ਅਤੇ ਗੁਰਮੁਖ ਸਰਕਾਰੀਆ ਨੂੰ ਯਾਦ ਕਰਦਿਆਂ ਰੱਖਿਆ 1 ਮਿੰਟ ਦਾ ਮੌਨ

ਰੋਮ (ਇਟਲੀ) (ਬਿਊਰੋ) – ਪੰਜਾਬੀ ਪੱਤਰਕਾਰ ਭਾਈਚਾਰੇ ਵਲੋਂ ਇਕ ਵਿਸ਼ੇਸ਼ ਮੀਟਿੰਗ, ‘ਰਾਇਲ ਪੈਲੇਸ’ ਔਰਜੀਵੈਕੀ (ਬਰੇਸ਼ੀਆ) ਵਿਚ ਕੀਤੀ ਗਈ. ਜਿਸ ਵਿਚ ਹਰਬਿੰਦਰ ਸਿੰਘ ਧਾਲੀਵਾਲ, ਦਲਵੀਰ ਕੈਂਥ, ਬਲਦੇਵ ਸਿੰਘ ਬੂਰੇਜੱਟਾਂ, ਸਤਵਿੰਦਰ ਮਿਆਣੀ, ਬਲਜੀਤ ਭੌਰਾ, ਸਿਮਰਜੀਤ ਸਿੰਘ, ਸੰਤੋਖ ਸਿੰਘ, ਸਵਰਨਜੀਤ ਘੋਤੜਾ ਤੋਂ ਇਲਾਵਾ ਜੂਮ ਪ੍ਰਸਾਰਨ ਰਾਹੀਂ ਟੇਕ ਚੰਦ, ਗੁਰਸ਼ਰਨ ਸਿੰਘ ਸੋਨੀ ਵਲੋਂ ਸ਼ਿਰਕਤ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਵਿਚ ਸਵ: ਇੰਦਰਜੀਤ ਸਿੰਘ ਲੁਗਾਣਾ, ਸਵ: ਵਿੱਕੀ ਬਟਾਲਾ ਅਤੇ ਸਵ: ਗੁਰਮੁੱਖ ਸਿੰਘ ਸਰਕਾਰੀਆ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ 1 ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਾਰੇ ਪੱਤਰਕਾਰਾਂ ਵੱਲੋਂ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਭਵਿੱਖ ਵਿਚ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿਚ ਉਭਾਰਨ ਅਤੇ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਭਾਈਚਾਰੇ ਨੂੰ ਲਾਮਬੰਦ ਕਰਨ ਸਬੰਧੀ ਸੁਝਾਅ ਵੀ ਪੇਸ਼ ਕੀਤੇ ਗਏ।
ਅਜੋਕੇ ਸਮੇਂ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹਮੇਸ਼ਾਂ ਦੀ ਤਰ੍ਹਾਂ ਭਾਰਤੀ ਭਾਈਚਾਰੇ ਨੂੰ ਨਿਸ਼ਕਾਮ ਅਤੇ ਆਸ਼ਾਵਾਦੀ ਸੇਵਾਵਾਂ ਪ੍ਰਦਾਨ ਕਰਦੇ ਰਹਿਣ ਲਈ ਵੀ ਵਚਨਬੱਧ ਵਿਚਾਰ ਵਟਾਂਦਰਾ ਹੋਇਆ।

ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੀ ਮੀਟਿੰਗ ਵਿੱਚ ਪੱਤਰਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਨੂੰ ਸ਼ਿਰਕਤ ਲਈ ਸੱਦਾ

ਨੋਵੇਲਾਰਾ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ “ਤੀਆਂ ਦਾ ਮੇਲਾ”