in

ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੀ ਮੀਟਿੰਗ ਵਿੱਚ ਪੱਤਰਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਨੂੰ ਸ਼ਿਰਕਤ ਲਈ ਸੱਦਾ

ਰੋਮ (ਇਟਲੀ) (ਬਿਊਰੋ) – ਇਟਲੀ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀ ਪੱਤਰਕਾਰਤਾ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਿਹਾ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਜੋ ਕਿ ਹਮੇਸ਼ਾਂ ਹੀ ਭਾਰਤੀ ਭਾਈਚਾਰੇ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਉਹਨਾਂ ਦੀ ਆਵਾਜ ਨੂੰ ਬੇਬਾਕੀ ਨਾਲ ਬੁਲੰਦ ਕਰਦਾ ਹੈ।
ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੀ ਵਿਸ਼ੇਸ਼ ਮੀਟਿੰਗ ‘ਰਾਇਲ ਪੈਲੇਸ’ Orzivecchi (ਬਰੇਸ਼ੀਆ) ਵਿੱਚ 1 ਜੁਲਾਈ 2023 ਦਿਨ ਸ਼ਨੀਵਾਰ ਦੁਪਿਹਰ 12 ਵਜੇ ਹੋਣ ਜਾ ਰਹੀ ਹੈ. ਜਿਸ ਵਿੱਚ ਸ਼ਾਮਿਲ ਹੋਣ ਲਈ ਇਟਲੀ ਦੇ ਸਮੂਹ ਭਾਰਤੀ ਪੱਤਰਕਾਰ ਭਾਈਚਾਰੇ, ਸਾਹਿਤਕਾਰਾਂ ਤੇ ਲੇਖਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਮੀਟਿੰਗ ਦਾ ਏਜੰਡਾ ਇਟਲੀ ਵਿੱਚ ਭਾਰਤੀ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰੇ ਹਨ। ਇਟਲੀ ਵਿੱਚ ਪੰਜਾਬੀ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਸਬੰਧੀ ਵਿਉਂਤਬੰਦੀ ਵੀ ਕੀਤੀ ਜਾਵੇਗੀ।

ਬੈਰਗਾਮੋ ਵਿਖੇ ਬੱਚਿਆਂ ਦੇ ਸਤਵੇਂ ਗੁਰਮਤਿ ਗਿਆਨ ਮੁਕਾਬਲੇ 16 ਜੁਲਾਈ ਨੂੰ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ‘ਰਾਇਲ ਪੈਲੇਸ’ ਵਿਚ ਕੀਤੀ ਗਈ ਮੀਟਿੰਗ