in

ਇਮਰਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ?

ਸੰਗਰੂਰ ਦੇ ਦਿੜ੍ਹਬਾ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲ ਹੀਰੋ ਐਲਾਨਦੇ ਬੋਰਡ ਲੱਗੇ ਹਨ। ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਵਾਲੇ ਬੋਰਡਾਂ ਉਤੇ ਲਿਖਿਆ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ ਇਹ ਦੋਵੇ ਆਗੂ ਹਨ। ਬੋਰਡ ਲਗਾਉਣ ਵਾਲੇ ਬਲਜੀਤ ਸਿੰਘ ਸਿੱਧੂ ਤੇ ਸ਼ੁਭਮ ਗਰਗ ਦਾ ਕਹਿਣਾ ਹੈ ਕਿ ਜੇਕਰ ਕਰਤਾਰਪੁਰ ਲਾਂਘਾ ਖੁੱਲ਼੍ਹਿਆ ਹੈ ਤਾਂ ਇਹ ਸਿੱਧੂ ਤੇ ਇਮਰਾਨ ਦੀਆਂ ਕੋਸ਼ਿਸ਼ਾਂ ਕਾਰਨ ਖੁਲ੍ਹਿਆ ਹੈ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਸਿੱਖ ਜੋ ਮੰਗ ਕਰ ਰਹੇ ਸਨ, ਉਸ ਨੂੰ ਇਨ੍ਹਾਂ ਦੋਵਾਂ ਨੇ ਇਕ ਸਾਲ ਵਿਚ ਪੂਰਾ ਕਰ ਦਿੱਤਾ ਹੈ। ਇਹ ਦੋਵੇਂ ਹੀ ਲਾਂਘਾ ਖੋਲ੍ਹਣ ਦੇ ਅਸਲੀ ਹੀਰੋ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ਵਿਚ ਅਜਿਹੇ ਪੋਸਟਰ ਲੱਗੇ ਸਨ ਪਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਤੁਰਤ ਹਟਾ ਦਿੱਤਾ ਸੀ।

ਪਾਕਿ ਦੀ ਮਹਿਮਾਨ-ਨਿਵਾਜ਼ੀ ਤੋਂ ਗਦਗਦ ਹੋਈ ਸੰਗਤ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ