in

ਇਮਾਨਦਾਰ ਤੇ ਮਿਹਨਤੀ ਇਨਸਾਨਾਂ ਦੀ ਕਾਮਯਾਬੀ ਨਿਸ਼ਚਤ ਹੁੰਦੀ ਹੈ : ਧਾਲੀਵਾਲ

ਰੋਮ (ਇਟਲੀ) (ਸਾਬੀ ਚੀਨੀਆ) – ਇਨਸਾਨ ਦੇ ਰਾਹ ਵਿਚ ਔਕੜਾਂ, ਮੁਸੀਬਤਾਂ ਤਾਂ ਜ਼ਰੂਰ ਆ ਸਕਦੀਆਂ ਹਨ ਪਰ ਇਮਾਨਦਾਰੀ ਤੇ ਲਗਨ ਨਾਲ ਕੀਤੀ ਮਿਹਨਤ ਸਾਨੂੰ ਕਾਮਯਾਬ ਜ਼ਰੂਰ ਬਣਾਉਂਦੀ ਹੈ ਜੋ ਅੱਗੇ ਜਾ ਕੇ ਦੂਜਿਆਂ ਲਈ ਮਾਰਗ ਦਰਸ਼ਨ ਵੀ ਬਣਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵੀ ਸ. ਹਰਬਿੰਦਰ ਸਿੰਘ ਧਾਲੀਵਾਲ ਵਲੋਂ ਇੱਥੋਂ ਦੇ ਕਸਬਾ ਤੇਰਾਚੀਨਾ ਵਿਖੇ ‘ਫਰੈਂਡਜ਼ ਪੀਜ਼ਾ ਕਬਾਬ ਹੱਟ’ ਦਾ ਉਦਘਾਟਨ ਮੌਕੇ ਕੀਤਾ ਗਿਆ।
ਪ੍ਰਸਿੱਧ ਬਿਜ਼ਨਸਮੈਨ ਕਸ਼ਮੀਰ ਸਿੰਘ ਰਿਆੜ ਵੱਲੋਂ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ ਸਮੁੰਦਰੀ ਕੰਢੇ ਵੱਸੇ ਸ਼ਹਿਰ ਤੇਰਾਚੀਨਾ ਵਿਚ ਇਕ ਪੀਜ਼ਾ ਕਬਾਬ ਹੱਟ ਖੋਲ੍ਹੀ ਗਈ ਹੈ। ਇਸ ਮੌਕੇ ਪੁੱਜੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ. ਕਸ਼ਮੀਰ ਸਿੰਘ ਅਤੇ ਸੁੱਖਾ ਸਿੰਘ ਬੁੱਟਰ ਨੂੰ ਉਨ੍ਹਾਂ ਵੱਲੋਂ ਕਾਰੋਬਾਰ ਵਿਚ ਕੀਤੇ ਵਾਧੇ ਲਈ ਮੁਬਾਰਕਬਾਦ ਵੀ ਆਖੀ ਗਈ।

ਸਰਕਾਰ ਵਿਰੁੱਧ ਸ਼੍ਰੋਮਣੀ ਕਮੇਟੀ ਜਾਵੇਗੀ ਸੁਪਰੀਮ ਕੋਰਟ

ਸੋਇਆ ਸਟਿੱਕਸ