in

ਇੰਡੀਅਨ ਅੰਬੈਸੀ ਵੱਲੋਂ ਬਾਰੀ ਵਿਖੇ ਕੀਤਾ ਜਾ ਰਿਹਾ ਹੈ ਪਾਸਪੋਰਟ ਕੈਂਪ ਦਾ ਆਯੋਜਨ

ਵਧੇਰੇ ਜਾਣਕਾਰੀ ਲਈ ਇੰਡੀਅਨ ਵੈਲਫ਼ੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਿੰਦਰ ਸਿੰਘ 3920996533 ਅਤੇ ਪ੍ਰਧਾਨ ਗੁਰਮੇਲ ਸਿੰਘ ਖਾਲਸਾ 3277930826 ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਹਰਿੰਦਰ ਸਿੰਘ ਅਤੇ ਗੁਰਮੇਲ ਸਿੰਘ ਖਾਲਸਾ

ਇੰਡੀਅਨ ਅੰਬੈਸੀ ਵੱਲੋਂ ਬਾਰੀ ਵਿਖੇ ਕੌਂਸਲਰ ਕੈਂਪ ਦਾ ਆਯੋਜਨ ਕੀਤਾ ਜਾ  ਰਿਹਾ ਹੈ। ਇਹ ਪਾਸਪੋਰਟ ਕੈਂਪ 13 ਅਕਤੂਬਰ 2019, ਦਿਨ ਐਤਵਾਰ ਨੂੰ VIA GIUSEPPE CAPRUZZI 240 (ਦੂਸਰੀ ਮੰਜ਼ਿਲ) 70124 , Bari (ITALY) ਬਾਰੀ ਟ੍ਰੇਨ ਸਟੇਸ਼ਨ ਦੇ ਸਾਹਮਣੇ ਆਯੋਜਿਤ ਹੋਵੇਗਾ। ਇੰਡੀਅਨ ਵੈਲਫ਼ੇਅਰ ਐਸੋਸੀਏਸ਼ਨ ਇਟਲੀ (ਬਾਰੀ) ਵੱਲੋਂ ਆਯੋਜਿਤ ਇਸ ਕੈਂਪ ਵਿਚ ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਕੌਂਸਲਰ ਨਾਲ ਸੰਬੰਧਤ ਸੇਵਾਵਾਂ ਨਵਜਨਮੇ ਬੱਚਿਆਂ ਲਈ ਪਾਸਪੋਰਟ, ਡੁਪਲੀਕੇਟ ਪਾਸਪੋਰਟ, ਨਵੇਂ ਪਾਸਪੋਰਟਾਂ ਲਈ ਪ੍ਰਵਾਨਗੀ ਕੈਂਪ ਵਿਖੇ ਪ੍ਰਦਾਨ ਕੀਤੀਆਂ ਜਾਣਗੀਆਂ। ਕੌਂਸਲਰ ਨਾਲ ਜੁੜੇ ਮਾਮਲਿਆਂ ਬਾਰੇ ਸਰਟੀਫਿਕੇਟ ਗਾਈਡੈਂਸ, ਪਾਸਪੋਰਟ/ਓਸੀਆਈ ਕਾਰਡਾਂ ਲਈ, ਦਸਤਾਵੇਜਾਂ ਦੀ ਤਸਦੀਕ, ਲਾਈਫ ਸਰਟੀਫਿਕੇਟ, ਓ ਸੀ ਆਈ ਕਾਰਡ ਲੈਣ ਲਈ, ਪਾਸਪੋਰਟ ਖਾਰਜ ਕਰਵਾਉਣ ਲਈ, ਪਾਸਪੋਰਟ ਨਵਿਆਉਣ ਦੀਆਂ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਇੰਡੀਅਨ ਵੈਲਫ਼ੇਅਰ ਐਸੋਸੀਏਸ਼ਨ ਇਟਲੀ (ਬਾਰੀ) ਦੇ ਮੀਤ ਪ੍ਰਧਾਨ ਹਰਿੰਦਰ ਸਿੰਘ ਅਤੇ ਪ੍ਰਧਾਨ ਗੁਰਮੇਲ ਸਿੰਘ ਖਾਲਸਾ +393277930826 ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਆਪਣੇ ਪਾਸਪੋਰਟ ਜਮਾਂ ਕਰਵਾਏ ਹਨ, ਉਹ ਆਪਣੇ ਪਾਸਪੋਰਟਾਂ ਦੀਆਂ ਰਸੀਦਾਂ ਭੇਜ ਦੇਣ ਤਾਂ ਕਿ ਉਨ੍ਹਾਂ ਨੂੰ ਨਵੇਂ ਪਾਸਪੋਰਟ ਦਿੱਤੇ ਜਾ ਸਕਣ। ਵਧੇਰੇ ਜਾਣਕਾਰੀ ਲਈ ਇੰਡੀਅਨ ਵੈਲਫ਼ੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਿੰਦਰ ਸਿੰਘ 3920996533 ਅਤੇ ਪ੍ਰਧਾਨ ਗੁਰਮੇਲ ਸਿੰਘ ਖਾਲਸਾ 3277930826 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵਿਤੈਰਬੋ ਵਿਚ ਪਈਆਂ ਖਾਲਸਾ ਪੰਥ ਦੀਆਂ ਗੂੰਜਾਂ

ਮੋਦੀ 8 ਨਵੰਬਰ ਨੂੰ ਕਰਨਗੇ ਕਰਤਾਰਪੁਰ ਲਾਂਘੇ ਦਾ ਉਦਘਾਟਨ