in

ਇੰਡੀਅਨ ਕਮਿਊਨਿਟੀ ਸੇਵਾ ਸੋਸਾਇਟੀ ਨੇ ਦਾਨ ਵਜੋਂ ਦਿੱਤੇ ਮਾਸਕ ਅਤੇ ਸੈਨੇਟਾਈਜਰ ਜੈੱਲ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਸਾਮਾਜ ਸੇਵੀ ਸੰਸਥਾ ਸਮੇਂ ਸਮੇਂ ‘ਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦੀ ਆ ਰਹੀ ਹੈ. ਭਾਵੇਂ ਕੋਰੋਨਾ ਵਾਇਰਸ ਦਾ ਸਮਾਂ ਹੋਵੇ ਜਾਂ ਫਿਰ ਕਿਸੇ ਲੋੜਵੰਦ ਨੂੰ ਸਹਾਰੇ ਦੀ ਲੋੜ ਹੋਵੇ, ਸੰਸਥਾ ਦੇ ਸੇਵਾਦਾਰ ਹਰ ਵਕਤ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ. ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸੰਸਥਾ ਵਲੋਂ ਸਬ ਕਸਤੂਰਾ ਦੀ ਕਰੇਮਾ (ਜ਼ਿਲ੍ਹਾ ਕਰੇਮੋਨਾ) ਵਿਖੇ ਬੀਤੇ ਦਿਨੀਂ 10 ਲੀਟਰ ਹੱਥ ਨੂੰ ਸਾਫ ਕਰਨ ਵਾਲੀ ਸੈਨੇਟਾਈਜਰ ਜੈੱਲ ਅਤੇ 250 ਮਾਸਕ ਸਹਾਇਤਾ ਲਈ ਦਾਨ ਕੀਤੇ ਗਏ ਹਨ.
ਸੰਸਥਾ ਦੇ ਸੇਵਾਦਾਰ ਬੱਗਾ ਭਰਾਵਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਸਾਮਾਨ ਦਿੱਤਾ ਗਿਆ. ਉਨ੍ਹਾਂ ਦੱਸਿਆ ਕਿ, ਆਉਣ ਵਾਲੇ ਸਮੇਂ ਵਿੱਚ ਸੰਸਥਾ ਵਲੋਂ ਹੋਰ ਵੀ ਥਾਵਾਂ ‘ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ. ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਪਹਿਲਾਂ ਵੀ ਕੋਰੋਨਾ ਕਾਲ ਸਮੇਂ ਵੱਖ ਵੱਖ ਨਗਰ ਕੌਂਸਲਾਂ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਸਨ।

ਲਵੀਨੀਓ ਵਿਖੇ 23 ਅਕਤੂਬਰ ਨੂੰ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

ਇੱਕ ਇਟਾਲੀਅਨ ਕਿਸ਼ੋਰ ਹਰ ਰੋਜ਼ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ