in

ਐਨ. ਆਰ. ਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਹੋਵੇਗੀ – ਰਾਣਾ

ਰੋਮ (ਇਟਲੀ) (ਦਲਵੀਰ ਕੈਂਥ) – ਪਿਛਲੇ ਕਰੀਬ 3-4 ਦਹਾਕਿਆਂ ਤੋਂ ਦੁਨੀਆਂ ਭਰ ਵਿੱਚ ਰੈਣ ਬਸੇਰਾ ਕਰਦੇ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਆ ਰਹੀ ਸਿਰਮੌਰ ਸੰਸਥਾ ਐਨ. ਆਰ. ਆਈ ਸਭਾ ਪੰਜਾਬ (ਰਜਿ:) ਜਿਸ ਦੀ ਪ੍ਰਧਾਨਗੀ ਦੀ 9ਵੀਂ ਇਲੈਕਸ਼ਨ 5 ਜਨਵਰੀ 2024 ਨੂੰ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਹੋਣ ਜਾ ਰਹੀ ਹੈ. ਜਿਸ ਵਿੱਚ ਸਮੂਹ ਪਰਵਾਸੀ ਪੰਜਾਬੀਆਂ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਯੂਰਪ ਐਨ. ਆਰ. ਆਈ ਸਭਾ ਪੰਜਾਬ ਨੇ ਪ੍ਰੈੱਸ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, ਜਿਹੜੇ ਸਭਾ ਮੈਂਬਰਾਂ ਕੋਲ ਪਹਿਚਾਣ ਪੱਤਰ ਪੁਰਾਣੇ ਹਨ ਉਹ ਉਸ ਦਾ ਨਵੀਂਨੀਕਰਣ ਜਲਦ ਕਰਵਾ ਲੈਣ ਤੇ ਜਿਹੜੇ ਸਾਥੀ ਸਭਾ ਦੀ ਮੈਂਬਰਸ਼ਿੱਪ ਲੈਣੀ ਚਾਹੁੰਦੇ ਹਨ, ਉਹ ਵੀ ਜਲਦ ਮੈਂਬਰਸ਼ਿੱਪ ਲੈਣ ਤਾਂ ਜੋ ਉਹਨਾਂ ਨੂੰ ਵੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲ ਸਕੇ।
ਐਨ. ਆਰ. ਆਈ ਸਭਾ ਪੰਜਾਬ (ਰਜਿ:) ਦੇ ਹੁਣ ਤੱਕ ਵਿਦੇਸ਼ਾਂ ਵਿੱਚ 25000 ਕਰੀਬ ਮੈਂਬਰਸ਼ਿੱਪ ਹੈ, ਜਿਹਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਭਾ ਨੇ ਪੰਜਾਬ ਭਰ ਵਿੱਚ 12 ਜਿਲ੍ਹਾ ਪੱਧਰੀ ਐਨ. ਆਰ. ਆਈ ਸਭਾ ਦੇ ਦਫ਼ਤਰ ਵੀ ਬਣਾਏ ਹੋਏ ਹਨ। 5 ਜਨਵਰੀ ਨੂੰ ਐਨ. ਆਰ. ਆਈ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਦੀ ਹੋਣ ਜਾ ਰਹੀ ਚੋਣ ਦੇ ਪੇਪਰ 11-12 ਦਸੰਬਰ 2023 ਨੂੰ ਭਰੇ ਜਾਣਗੇ। ਇਹ ਚੋਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਜਿਸ ਦਾ ਨਤੀਜਾ ਵੀ 5 ਜਨਵਰੀ ਸ਼ਾਮ ਨੂੰ ਹੀ ਆ ਜਾਵੇਗਾ।

ਤੇਰਾਚੀਨਾ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

2 ਮਿਲੀਅਨ ਤੋਂ ਵੱਧ ਇਟਾਲੀਅਨ ਪਰਿਵਾਰ ਪੂਰਨ ਗਰੀਬ