in

ਐਲਕ ਗਰੋਵ ਦੀਆਂ ਤੀਆਂ ‘ਚ ਹੋਇਆ ਬੀਬੀਆਂ ਦਾ ਭਰਵਾਂ ਇਕੱਠ

ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ। ਸਿਟੀ ਵੱਲੋਂ
ਇਕ ਰੈਕੋਗਨੇਸ਼ਨ ਸਰਟੀਫਿਕੇਟ ਅਕੈਡਮੀ ਨੂੰ ਭੇਂਟ ਕਰਦੇ ਹੋਏ।

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) – ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 14ਵਾਂ ਸਾਲਾਨਾ ਤੀਆਂ ਦਾ ਮੇਲਾ ‘ਤੀਆਂ ਤੀਜ ਦੀਆਂ’ ਐਲਕ ਗਰੋਵ ਪਾਰਕ, ਸੈਕਰਾਮੈਂਟੋ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਭਾਰੀ ਗਿਣਤੀ ਵਿਚ ਔਰਤਾਂ ਨੇ ਇਸ ਵਿਚ ਪਹੁੰਚ ਕੇ ਭਰਪੂਰ ਮਨੋਰੰਜਨ ਕੀਤਾ। ਅਕੈਡਮੀ ਵੱਲੋਂ ਸਟੇਜ ਨੂੰ ਬਾਖੂਬੀ ਸਜਾਇਆ ਗਿਆ ਸੀ। ਸੱਭਿਆਚਾਰਕ ਵਸਤੂਆਂ ਸਟੇਜ ਦੀ ਰੌਣਕ ਨੂੰ ਵਧਾ ਰਹੀਆਂ ਸਨ। ਚਰਖੇ, ਪੱਖੀਆਂ, ਛੱਜ, ਢੋਲਕੀਆਂ, ਫੁਲਕਾਰੀਆਂ, ਬਾਜ, ਮੰਜੇ, ਦਰੀਆਂ, ਗਾਗਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰਕ ਵਸਤੂਆਂ ਨਾਲ ਸਟੇਜ ਨੂੰ ਸਜਾਇਆ ਗਿਆ ਸੀ। ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਦਰੱਖਤਾਂ ਦੀ ਛਾਂ ਹੇਠ ਹੋਈਆਂ ਇਹ ਤੀਆਂ ਪੰਜਾਬ ਦੇ ਕਿਸੇ ਪਿੰਡ ਦਾ ਭੁਲੇਖਾ ਪਾ ਰਹੀਆਂ ਸਨ।
ਸਮਾਗਮ ਦੇ ਸ਼ੁਰੂ ਵਿਚ ਤੀਆਂ ਦੀ ਆਰਗੇਨਾਈਜ਼ਰ ਪਿੰਕੀ ਰੰਧਾਵਾ ਨੇ ਸਮੂਹ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਦਾ ਸਾਥ ਦਿੱਤਾ ਪਰਨੀਤ ਗਿੱਲ ਨੇ। ਹਰ ਉਮਰ ਦੀਆਂ ਬੀਬੀਆਂ ਸੱਜ-ਧੱਜ ਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿਚ ਇਥੇ ਪਹੁੰਚੀਆਂ। ਤੀਆਂ ਦੌਰਾਨ ਗੀਤ-ਸੰਗੀਤ, ਗਿੱਧਾ, ਬੋਲੀਆਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਬਹੁਤ ਸਾਰੇ ਸਟਾਲ ਮੇਲੇ ਦੀ ਸ਼ੋਭਾ ਵਧਾ ਰਹੇ ਸਨ, ਜਿੱਥੋਂ
ਬੀਬੀਆਂ ਨੇ ਕੱਪੜੇ, ਗਹਿਣੇ, ਦੇਸੀ ਜੁੱਤੀਆਂ, ਪਰਾਂਦੇ, ਫੁਲਕਾਰੀਆਂ ਆਦਿ ਦੀ ਖਰੀਦੋ-ਫਰੋਖਤ ਕੀਤੀ। ਛੋਲੇ-ਭਟੂਰੇ ਅਤੇ ਸਮੋਸਿਆਂ ਦੀ ਮਹਿਕ ਵਾਤਾਵਰਨ ’ਚ ਫੈਲੀ ਹੋਈ ਸੀ। ਨਾਲੋ-ਨਾਲ ਬੀਬੀਆਂ ਖਾਣ-ਪੀਣ ਦਾ ਆਨੰਦ ਵੀ ਲੈਂਦੀਆਂ ਰਹੀਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਸਤਬੀਰ ਸਿੰਘ ਬਾਜਵਾ ਅਤੇ ਪਰਮਜੀਤ ਕੌਰ ਬਾਜਵਾ ਵੱਲੋਂ ਛਬੀਲ ਦੀ ਸੇਵਾ ਕੀਤੀ ਗਈ।
ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ। ਉਸ ਨੇ ਸਿਟੀ ਵੱਲੋਂ ਇਕ ਰੈਕੋਗਨੇਸ਼ਨ ਸਰਟੀਫਿਕੇਟ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਨੂੰ ਭੇਂਟ ਕੀਤਾ। ਇਨ੍ਹਾਂ ਤੀਆਂ ਨੂੰ ਜਸਮੇਲ ਸਿੰਘ ਚਿੱਟੀ, ਭੁਪਿੰਦਰ ਸਿੰਘ ਸੰਘੇੜਾ, ਸਤਬੀਰ ਸਿੰਘ ਬਾਜਵਾ, ਬਖਸ਼ੋ ਵੀਸਲਾ, ਪਰਮ ਤੱਖਰ (ਯੂਬਾ ਸਿਟੀ ਤੀਆਂ), ਪਾਲ ਬੋਪਾਰਾਏ (ਇੰਡੀਆ ਸਪਾਈਜ਼ ਐਂਡ ਮਿਊਜ਼ਿਕ, ਬਰੂਸਵਿੱਲ ਰੋਡ, ਐਲਕ ਗਰੋਵ), ਗੁਰਮੀਤ ਸਿੰਘ ਵੜੈਚ, ਜਸਪ੍ਰੀਤ ਸਿੰਘ ਅਟਾਰਨੀ, ਡਾ. ਗੁੱਡੀ ਤੱਖਰ ਨੇ ਸਪਾਂਸਰ ਕੀਤਾ।

ਫਿਰੈਂਸੇ : ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆ ਦੇ ਸੰਬੰਧ ਵਿੱਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ

ਇਬੋਲੀ ਅਤੇ ਨੋਵੇਲਾਰਾ ਵਿਖੇ ਤੀਆਂ ਤੀਜ ਦੀਆਂ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ