in

ਔਕਲੈਂਡ ਚਾ’ ਹੋਇਆ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦਾ ਪ੍ਰੀਮੀਅਰ

ਇਹ ਫ਼ਿਲਮ ਜਿੱਥੇ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜਿਊਣ ਦਾ ਤਰੀਕਾ ਸਮਝਾਏਗੀ ਉੱਥੇ ਪੀੜ੍ਹੀ-ਦਰ-ਪੀੜ੍ਹੀ ਪੈਂਦੇ ਜਾ ਰਹੇ ਖਲਾਅ ਕਾਰਨ ਰਿਸ਼ਤਿਆਂ 'ਚ ਆ ਰਹੀਆਂ ਤਰੇੜਾਂ ਨੂੰ ਦੂਰ ਕਰਨ ਬਾਰੇ ਵੀ ਦੱਸੇਗੀ

ਇਹ ਫ਼ਿਲਮ ਜਿੱਥੇ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜਿਊਣ ਦਾ ਤਰੀਕਾ ਸਮਝਾਏਗੀ ਉੱਥੇ ਪੀੜ੍ਹੀ-ਦਰ-ਪੀੜ੍ਹੀ ਪੈਂਦੇ ਜਾ ਰਹੇ ਖਲਾਅ ਕਾਰਨ ਰਿਸ਼ਤਿਆਂ ‘ਚ ਆ ਰਹੀਆਂ ਤਰੇੜਾਂ ਨੂੰ ਦੂਰ ਕਰਨ ਬਾਰੇ ਵੀ ਦੱਸੇਗੀ

ਔਕਲੈਂਡ(ਬਲਜਿੰਦਰ ਰੰਧਾਵਾ)ਹੰਬਲ ਮੋਸ਼ਨ ਪਿਕਚਰ ਦੀ ਪੇਸ਼ਕਸ ਪੰਜਾਬੀ ਫਿਲਮ ‘ਅਰਦਾਸ ਕਰਾਂ ਜੋ ਕਿ 19 ਜੁਲਾਈ ਨੂੰ ਰਿਲੀਜ ਹੋ ਰਹੀ ਹੈ ਦਾ ਅੱਜ ਇੱਥੇ ਹੋਇਟਸ ਸਿਨੇਮਾ ਸਿਲਵੀਆਂ ਪਾਰਕ’ਚ ਪ੍ਰੀਮੀਅਮ ਸ਼ੋਅ ਕਰਵਾਇਆ ਗਿਆ | ਫ਼ੋਰਮ ਫ਼ਿਲਮ ਦੇ ਪ੍ਰੀਤੇਸ਼ ਰਣੀਜਾ ਅਤੇ ਸਰਦਾਰ ਮਨਪ੍ਰੀਤ ਵਲੋਂ ਕਰਵਾਏ ਗਏ ਇਸ ਪ੍ਰੀਮੀਅਮ ਸ਼ੋਅ ‘ਚ ‘ਅਰਦਾਸ ਕਰਾਂ’ ਦੇ ਅਦਾਕਾਰ ਡਾਇਰੈਕਟਰ ਅਤੇ ਪ੍ਰੋਡੀਊਸਰ ਗਿੱਪੀ ਗਰੇਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ | ਇਸ ਮੌਕੇ ਉਨ੍ਹਾਂ ‘ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਜਿੱਥੇ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜਿਊਣ ਦਾ ਤਰੀਕਾ ਸਮਝਾਏਗੀ ਉੱਥੇ ਪੀੜ੍ਹੀ-ਦਰ-ਪੀੜ੍ਹੀ ਪੈਂਦੇ ਜਾ ਰਹੇ ਖਲਾਅ ਕਾਰਨ ਰਿਸ਼ਤਿਆਂ ‘ਚ ਆ ਰਹੀਆਂ ਤਰੇੜਾਂ ਨੂੰ ਦੂਰ ਕਰਨ ਬਾਰੇ ਵੀ ਦੱਸੇਗੀ | ਫ਼ਿਲਮ ਵੇਖਣ ਤੋਂ ਬਾਅਦ ਦਰਸ਼ਕਾਂ ਨੇ ਜਿੱਥੇ ਗਿੱਪੀ ਦੇ ਇਸ ਪ੍ਰੋਜੈਕਟ ਦੀ ਤਾਰੀਫ਼ ਕੀਤੀ, ਉੱਥੇ ਉਨ੍ਹਾਂ ਫ਼ਿਲਮ ਦੇ ਸਮੂਹ ਕਲਾਕਾਰ ਜਿਨ੍ਹਾਂ ‘ਚ ਗਿੱਪੀ, ਗੁਰਪ੍ਰੀਤ ਘੁੱਗੀ, ਸੁਪਨਾ ਪੱਬੀ ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਜਪੁਜੀ ਖਹਿਰਾ, ਮੇਹਰ ਵਿੱਜ, ਗੁਰਪ੍ਰੀਤ ਭੰਗੂ, ਯੋਗਰਾਜ ਸਿੰਘ ਆਦਿ ਤੋਂ ਇਲਾਵਾ ਸਮੂਹ ਕਲਾਕਾਰ ਦੇ ਕੰਮ ਦੀ ਸਰਾਹਨਾ ਵੀ ਕੀਤੀ | ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਝੰਡੇ ਦਾ ਰੋਲ ਕਰਨ ਵਾਲੇ ਛੋਟੇ ਬੱਚੇ ਸ਼ਿੰਦੇ ਜੋ ਗਿੱਪੀ ਗਰੇਵਾਲ ਦਾ ਆਪਣਾ ਬੇਟਾ ਹੈ ਉਸ ਦੇ ਕੰਮ ਦੀ ਵੀ ਤਾਰੀਫ਼ ਕੀਤੀ ਗਈ | 

ਅਸਤੀਫ਼ਾ ਕਿਉਂ ਦਿੱਤਾ, ਇਹ ਤਾਂ ਖ਼ੁਦ ਸਿੱਧੂ ਹੀ ਦੱਸ ਸਕਦੇ ਨੇ: ਕੈਪਟਨ

ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ