in

“ਕਬੱਡੀ ਨੈਸ਼ਨਲ ਸਟਾਇਲ ਵਰਲਡ ਕੱਪ 2019” ਚ ਭਾਗ ਲੈਣ ਲਈ ਨਾਰਵੇ ਦੀ ਟੀਮ ਰਵਾਨਾ

ਨਾਰਵੇ ਦੀ ਟੀਮ ਇਸ ਤੋਂ ਪਹਿਲਾ ਡੈਨਮਾਰਕ ਵਿਖੇ ਹੋਇਆ ਵਰਲਡ ਕੱਪ ਵੀ ਜਿੱਤ ਚੁੱਕੀ ਹੈ

ਨਾਰਵੇ ਦੀ ਟੀਮ ਇਸ ਤੋਂ ਪਹਿਲਾ ਡੈਨਮਾਰਕ ਵਿਖੇ ਹੋਇਆ ਵਰਲਡ ਕੱਪ ਵੀ ਜਿੱਤ ਚੁੱਕੀ ਹੈ

ਮਿਲਾਨ 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) – ਮਲੇਸ਼ੀਆ ਵਿਖੇ ਹੋਣ ਵਾਲੇ ਨੈਸ਼ਨਲ ਸਟਾਇਲ ਕਬੱਡੀ ਵਰਲਡ ਕੱਪ 2019 ਚ ਹਿੱਸਾ ਲੈਣ ਲਈ ਬੀਤੇ ਦਿਨ ਨਾਰਵੇ ਦੀ ਟੀਮ ਰਵਾਨਾ ਹੋ ਗਈ ਹੈ।ਇਹ ਜਾਣਕਾਰੀ ਦਿੰਦਿਆ ਟੀਮ ਦੇ ਡਾਇਰੈਕਟਰ ਸ: ਕੰਵਲਜੀਤ ਸਿੰਘ ਨੇ ਦੱਸਿਆ ਕਿ, ਨਾਰਵੇ ਦੀ ਟੀਮ ਇਸ ਤੋਂ ਪਹਿਲਾ ਡੈਨਮਾਰਕ ਵਿਖੇ ਹੋਇਆ ਵਰਲਡ ਕੱਪ ਵੀ ਜਿੱਤ ਚੁੱਕੀ ਹੈ।ਹੁਣ ਮਲੇਸ਼ੀਆਂ ਵਿਖੇ ਇਕ ਵਾਰ ਫਿਰ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਪੂਰੀ ਉਮੀਦ ਹੈ।ਦੱਸਣਯੋਗ ਹੈ ਕਿ 28 ਜੁਲਾਈ ਤੱਕ ਚੱਲਣ ਵਾਲੇ ਇਸ ਵਰਲਡ ਕੱਪ ਚ ਪੂਰੇ ਵਿਸ਼ਵ ਭਰ ਤੋਂ ਖਿਡਾਰੀਆਂ ਦੀਆਂ 9 ਮੁਲਕਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।ਸ:ਕੰਵਲਜੀਤ ਸਿੰਘ ਨਾਰਵੇ ਜੋ ਕਿ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਨਾਲ਼ ਸਬੰਧਿਤ ਹਨ।ਖੇਡਾਂ ਦੇ ਨਾਲ਼ ਨਾਲ਼ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਵਧ-ਚੜ੍ਹ ਕੇ ਯੋਗਦਾਨ ਪਾਉਦੇ ਰਹਿੰਦੇ ਹਨ।

ਇਟਲੀ ਨੇ ਨਵਾਂ ਘਰੇਲੂ ਹਿੰਸਾ ਕਾਨੂੰਨ ਪਾਸ ਕੀਤਾ

ਪੰਜਾਬ ਸਰਕਾਰ ਭਰੂਣ ਹੱਤਿਆ ਨੂੰ ਜੜੋਂ ਖਤਮ ਕਰਨ ਲਈ ਗੰਭੀਰ