in

ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਸਮਾਰੋਹ ਵਿਚ ਲੀਡਰ ਕਿਸ ਰੁੱਖ ਬੈਠਣਗੇ?

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸਰਹੱਦ ਦੇ ਦੋਵੇਂ ਪਾਸੇ ਜੋਸ਼ੋ ਖਰੋਸ਼ ਨਾਲ ਚੱਲਦੀਆਂ ਦਿਖਾਈਆਂ ਜਾ ਰਹੀਆਂ ਹਨ
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸਰਹੱਦ ਦੇ ਦੋਵੇਂ ਪਾਸੇ ਜੋਸ਼ੋ ਖਰੋਸ਼ ਨਾਲ ਚੱਲਦੀਆਂ ਦਿਖਾਈਆਂ ਜਾ ਰਹੀਆਂ ਹਨ

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸਰਹੱਦ ਦੇ ਦੋਵੇਂ ਪਾਸੇ ਜੋਸ਼ੋ ਖਰੋਸ਼ ਨਾਲ ਚੱਲਦੀਆਂ ਦਿਖਾਈਆਂ ਜਾ ਰਹੀਆਂ ਹਨ। ਪਾਕਿਸਤਾਨ ਅਤੇ ਭਾਰਤ ਨੂੰ ਆਪਸ ਵਿਚ ਜੋੜ੍ਹਨ ਵਾਲਾ ਕਾਰੀਡੋਰ ਨਵੰਬਰ ਦੇ ਮਹੀਨੇ ਵਿਚ ਸਿੱਖ ਸ਼ਰਧਾਲੂਆਂ ਦੀ ਆਵਾਜਾਈ ਲਈ ਬਣ ਕੇ ਤਿਆਰ ਹੋ ਜਾਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਦਘਾਟਨੀ ਸਮਾਰੋਹ ਦਾ ਸੱਦਾ ਪੱਤਰ ਭੇਜਿਆ ਗਿਆ ਸੀ, ਜਿਸ ਨੂੰ ਭਾਰਤ ਨੇ ਪ੍ਰਵਾਨ ਕਰ ਲਿਆ। ਵਰਣਨਯੋਗ ਹੈ ਕਿ ਇਹ ਪਹਿਲੀ ਇਮਰਾਨ-ਮੋਦੀ ਮੁਲਾਕਾਤ ਹੋਵੇਗੀ। ਕਿਰਜੀ ਵਿਚ ਸ਼ੰਗਈ ਕਾੱਰਪੋਰੇਸ਼ਨ ਸਮਿਟ ਦੌਰਾਨ 13-14 ਜੂਨ ਨੂੰ ਦੋਵਾਂ ਦੀ ਮੁਲਾਕਾਤ ਹੋ ਸਕਦੀ ਸੀ, ਪਰ ਨਵੀਂ ਦਿੱਲੀ ਵੱਲੋਂ ਆਪਸੀ ਸਮਝੌਤੇ ‘ਤੇ ਕੋਈ ਰੁੱਚੀ ਨਹੀਂ ਦਿਖਾਈ ਗਈ। ਹੁਣ ਇਹ ਦੇਖਣਾ ਪਵੇਗਾ ਕਿ ਕੀ ਕਰਤਾਰਪੁਰ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਲੈ ਕੇ ਦੋਵੇਂ ਲੀਡਰ ਇਕ ਮੰਚ ‘ਤੇ ਬੈਠਦੇ ਹਨ, ਜਾਂ ਨਹੀਂ। ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਵੀ ਕੋਈ ਪੁਖਤਾ ਜੁਆਬ ਪ੍ਰਾਪਤ ਨਹੀਂ ਹੋ ਸਕਿਆ। ਮੰਨਿਆ ਜਾ ਰਿਹਾ ਹੈ ਕਿ ਜਦ ਤੱਕ ਇਸਲਾਮਾਬਾਦ ਅੱਤਵਾਦ ਦੇ ਮੁੱਦੇ ਨੂੰ ਕਰੜੇ ਹੱਥੀਂ ਨਹੀਂ ਲੈਂਦਾ, ਓਨੀ ਦੇਰ ਆਪਸੀ ਗੱਲਬਾਤ ਦਾ ਰਾਹ ਖੁੱਲ੍ਹਣਾ ਮੁਸ਼ਕਿਲ ਹੈ। ਪਾਕਿਸਤਾਨੀ ਮੀਡੀਆ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। 26 ਫਰਵਰੀ ਨੂੰ ਬਾਲਾਕੋਟ ਦੇ ਟੈਰੋਰਿਸਟ ਟਰੇਨਿੰਗ ਕੈਂਪ ‘ਤੇ ਭਾਰਤੀ ਹਵਾਈ ਸੈਨਾ ਨੇ ਹਮਲਾ ਕੀਤਾ ਸੀ। ਇਹ ਪਹਿਲੀ ਵਾਰ ਸੀ, ਜਦੋਂ ਭਾਰਤ ਦੀ ਹਵਾਈ ਸੈਨਾ ਪਾਕਿਸਤਾਨ ਦੇ ਅੰਦਰ ਵੜ੍ਹ ਆਪਣੇ ਮਿਸ਼ਨ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋਈ। ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਨੇ ਆਪਣੇ ਹਵਾਈ ਰਸਤੇ ਇਕ ਦੂਸਰੇ ਲਈ ਬੰਦ ਕਰ ਦਿੱਤੇ। 31 ਮਈ ਨੂੰ ਪਾਕਿਸਤਾਨ ਨੇ 11 ਹਵਾਈ ਰਸਤਿਆਂ ਵਿਚੋਂ ਸਿਰਫ 2 ਹਵਾਈ ਰਸਤੇ ਭਾਰਤ ਲਈ ਖੁੱਲ੍ਹੇ ਛੱਡੇ ਹਨ। ਹਵਾਈ ਰਸਤਿਆਂ ਨੂੰ ਬੰਦ ਕਰਨ ਨਾਲ ਸੈਂਕੜੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਪਾਕਿਸਤਾਨ ਵੱਲੋਂ ਹਵਾਈ ਰਸਤੇ ਖੋਲ੍ਹਣ ਵਿਚ ਕੋਈ ਰੁੱਚੀ ਨਹੀਂ ਦਿਖਾਈ ਜਾ ਰਹੀ। ਹਵਾਈ ਰਸਤਿਆਂ ਦੇ ਬੰਦ ਕਰਨ ਨਾਲ ਆਈ ਐਮ ਐਫ, ਸਾਊਦੀ ਅਰਬ ਅਤੇ ਚੀਨ ਨਾਲ ਸਬੰਧਾਂ ਵਿਚ ਖਿੱਚ ਪੈਦਾ ਹੋਈ ਹੈ, ਜਿਨ੍ਹਾਂ ਵੱਲੋਂ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦਾ ਕਰਜ ਵੀ ਦਿੱਤਾ ਗਿਆ ਸੀ। ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਹਵਾਈ ਰਸਤੇ ਖੋਲ੍ਹਣ ਦਾ ਇਛੁੱਕ ਨਜਰ ਨਹੀਂ ਆਉਂਦਾ। ਪਾਕਿਸਤਾਨ ਦੀ ਇਸ ਨੀਤੀ ਦੇ ਕਾਰਨ ਦਿੱਲੀ, ਲਖਨਊ ਅਤੇ ਅੰਮ੍ਰਿਤਸਰ ਦੀਆਂ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਫਰ ਵਿਚ 70-80 ਮਿੰਟ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਏਅਰ ਇੰਡੀਆ 491 ਕਰੋੜ। ਇੰਡੀਗੋ 25, ਸਪਾਈਸ ਜੈੱਟ ਅਤੇ ਗੋ ਏਅਰ 30 ਕਰੋੜ ਦੇ ਘਾਟੇ ਵਿਚ ਚਲੀਆਂ ਗਈਆਂ ਹਨ। ਪਾਕਿਸਤਾਨ ਦੇ ਇਸ ਫੈਸਲੇ ਨਾਲ ਅਮਰੀਕਾ ਅਤੇ ਯੂਰਪ ਨੂੰ ਜਾਣ ਵਾਲੀਆਂ ਕਈ ਉਡਾਣਾਂ ਖਾਰਜ, ਸਥਗਿਤ ਹੋਣ ਤੋਂ ਇਲਾਵਾ ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 100 ਮਿਲੀਅਨ ਡਾਲਰ ਦਾ ਨੁਕਸਾਨ ਅਤੇ 400 ਉਡਾਣਾਂ ਪ੍ਰਤੀ ਦਿਨ ਪ੍ਰਭਾਵਿਤ ਹੋਈਆਂ ਹਨ। ਹੁਣ ਦੇਖਣਾ ਇਹ ਹੈ ਕਿ ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਸਮਾਰੋਹ ਵਿਚ ਦੋਵਾਂ ਦੇਸ਼ਾਂ ਦੇ ਲੀਡਰ ਕਿਸ ਰੁੱਖ ਬੈਠਦੇ ਹਨ ਅਤੇ ਆਪਸੀ ਨੀਤੀਆਂ ਦੇ ਕਾਰਨ ਵਿਸ਼ਵ ਪੱਧਰੀ ਹਵਾਈ ਸੇਵਾ ਦੇ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਸੁਲਝਾਉਂਦੇ ਹਨ?

ਸਕੇ ਭਰਾਵਾਂ ਦੀਆਂ ਇਕੋ ਸਮੇਂ ਉੱਠੀਆਂ ਅਰਥੀਆਂ

ਬਾਬਾ ਦਰਸ਼ਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਵਿਸ਼ਾਲ ਧਾਰਮਿਕ ਸਮਾਗਮ