in

ਕਰਤਾਰਪੁਰ ਸਾਹਿਬ : 3120 ਪਾਕਿਸਤਾਨੀ ਰੁਪਏ ਦੀ ਵਸੂਲੀ ਦਾ ਪ੍ਰਸਤਾਵ ਬਰਕਰਾਰ

ਵਿੱਤੀ ਮੁਸ਼ਕਲਾਂ ਨਾਲ ਜੂਝ ਰਿਹਾ ਪਾਕਿਸਤਾਨ ਭਾਰਤੀ ਸਿੱਖ ਸ਼ਰਧਾਲੂਆਂ ਤੋਂ ਵੀ ਪੈਸੇ ਵਸੂਲ ਕਰਨਤੇ ਅੜਿਆ ਹੋਇਆ ਹੈ ਪਾਕਿ ਨੇ ਭਾਰਤ ਭੇਜੇ ਅੰਤਮ ਖਰੜੇ ਵਿਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ 3120 ਪਾਕਿਸਤਾਨੀ ਰੁਪਏ ਦੀ ਵਸੂਲੀ ਦਾ ਪ੍ਰਸਤਾਵ ਬਰਕਰਾਰ ਰੱਖਿਆ ਹੈ, ਹਾਲਾਂਕਿ ਭਾਰਤ ਨੇ ਇਸ ਪ੍ਰਸਤਾਵਤੇ ਪਹਿਲਾਂ ਹੀ ਇਤਰਾਜ਼ ਜਤਾਇਆ ਹੈ। ਦਰਅਸਲ, ਭਵਿੱਖ ਹਰ ਸਾਲ ਕਰਤਾਰਪੁਰ ਆਉਣ ਵਾਲੀਆਂ ਵੱਡੀ ਗਿਣਤੀ ਸਿੱਖ ਸੰਗਤਾਂ ਨੂੰ ਇਸਲਾਮਾਬਾਦ ਇਸ ਨੂੰ ਇਕ ਵਧੀਆ ਕਮਾਈ ਦਾ ਮੌਕਾ ਮੰਨ ਰਿਹਾ ਹੈ

 ਪਾਕਿਸਤਾਨ ਦੇ ਅੰਤਮ ਖਰੜੇ ਅਨੁਸਾਰ ਹਰ ਕੋਈ ਕਰਤਾਰਪੁਰ ਲਾਂਘੇ ਦੀ ਵਰਤੋਂ ਬਿਨਾਂ ਕਿਸੇ ਪਾਬੰਦੀਆਂ ਦੇ ਕਰ ਸਕਦਾ ਹੈ। ਭਾਰਤ ਨੂੰ ਘੱਟੋ ਘੱਟ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਸੌਂਪਣੀ ਹੋਵੇਗੀ ਅਤੇ ਉਹ ਇਸ ਦਾ 4 ਦਿਨਾਂ ਵਿਚ ਜਵਾਬ ਦੇਵੇਗਾ। ਕਰਤਾਰਪੁਰ ਸਾਹਿਬ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਜ਼ੀਰੋ ਪੁਆਇੰਟ ਵਿਖੇ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ ਪਾਕਿਸਤਾਨ ਵੱਲੋਂ ਅਧਿਕਾਰਤ ਤੌਰ ‘ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ 12 ਅਕਤੂਬਰ ਨੂੰ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ।

ਬਾਰੀ : ਇੰਡੀਅਨ ਅੰਬੈਸੀ ਨੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਦਾ ਹੱਲ ਕੀਤਾ

ਸਟੌਪ ਇਟ ਨਾਲ ਚਰਚਾ ਵਿੱਚ ਹੈ ਜਗਦੀਸ਼ ਧਾਲੀਵਾਲ