in

ਕਰੋਨਾਵਾਇਰਸ : ਵਿਸ਼ਵ ਭਰ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਉਣ: ਜਥੇਦਾਰ

ਕਰੋਨਾਵਾਇਰਸ ਮਹਾਮਾਰੀ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਵ ਭਰ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ। ਜਥੇਦਾਰ ਨੇ ਆਖਿਆ ਕਿ, ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਆਪੋ-ਆਪਣੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਲਈ ਲੰਗਰ ਲਾਉਣ, ਦਵਾਈਆਂ ਅਤੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰਨ। ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਖਾਸ ਕਰਕੇ ਵਿਦੇਸ਼ ਵਿਚ ਪੜ੍ਹਨ ਗਏ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀਆਂ ਸਰਾਵਾਂ ਲੋੜ ਪੈਣ ’ਤੇ ਵਾਇਰਸ ਪੀੜਤਾਂ ਨੂੰ ਨਿਗਰਾਨੀ ਹੇਠ ਇਕਾਂਤਵਾਸ ਵਿੱਚ ਰੱਖਣ ਲਈ ਵਰਤੀਆਂ ਜਾਣ ਅਤੇ ਇਸ ਵਾਸਤੇ ਤਿਆਰ ਰੱਖੀਆਂ ਜਾਣ।
ਜਥੇਦਾਰ ਨੇ ਆਦੇਸ਼ ਦਿੱਤੇ ਕਿ ਧਾਰਮਿਕ ਸਮਾਗਮਾਂ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਜਾਵੇ। ਉਨ੍ਹਾਂ ਹਰੇਕ ਸਿੱਖ ਨੂੰ ਆਖਿਆ ਕਿ ਉਹ ਘਰ ਵਿੱਚ ਗੁਰਬਾਣੀ ਦਾ ਪਾਠ ਕਰੇ ਅਤੇ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰੇ। ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਵਹਿਮ ਭਰਮ ਲਈ ਕੋਈ ਥਾਂ ਨਹੀਂ ਹੈ, ਇਸ ਲਈ ਹਰ ਸਿੱਖ ਵਹਿਮ ਭਰਮ ਤੋਂ ਦੂਰ ਹੁੰਦਿਆਂ ਅਫ਼ਵਾਹਾਂ ਤੋਂ ਬਚੇ ਤੇ ਪ੍ਰਮਾਤਮਾ ’ਤੇ ਭਰੋਸਾ ਰੱਖੇ। ਉਨ੍ਹਾਂ ਕਿਹਾ ਕਿ ਇਸ ਵੇਲੇ ਮਹਾਮਾਰੀ ਕਾਰਨ ਸਮੁੱਚੀ ਮਾਨਵ ਜਾਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਮੁੱਚੀ ਮਨੁੱਖਤਾ ਭੈਅ ਵਿੱਚ ਹੈ, ਅਜਿਹੇ ਸਮੇਂ ਸਿੱਖ ਭਾਈਚਾਰਾ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ।

ਕਰੋਨਾ ਵਾਇਰਸ ਨਾਲ ਇਟਲੀ ਵਿਚ ਪਹਿਲੇ ਭਾਰਤੀ ਦੀ ਮੌਤ

ਕਾਰੋਬਾਰ ਜੋ ਇਟਲੀ ਦੇ ਤਾਜ਼ਾ ਨਿਯਮਾਂ ਦੇ ਤਹਿਤ ਖੁੱਲੇ ਰਹਿ ਸਕਦੇ ਹਨ