in

ਕਰੰਸੀ ਨੋਟਾਂ ਨਾਲ ਨੱਕ ਪੂੰਝਿਆ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੁਬਈ ਪੁਲਿਸ ਨੇ ਯੂਏਈ ਦੀ ਰਾਸ਼ਟਰੀ ਕਰੰਸੀ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ, ਇਕ ਨੌਜਵਾਨ ਨੇ ਇਕ ਵੀਡੀਓ ਸਟੰਟ ਵਿਚ ਢਾਈ ਸੌ ਦੇ ਨੋਟ ਨਾਲ ਆਪਣੀ ਨੱਕ ਪੂੰਝ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਟਿੱਕਟੋਕ ਯੂਜਰ ਨੂੰ ਅਧਿਕਾਰੀਆਂ ਨੇ “ਰਾਸ਼ਟਰੀ ਮੁਦਰਾ ਦਾ ਅਪਮਾਨ ਕਰਨ” ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲੈ ਲਿਆ ਸੀ। ਦੁਬਈ ਪੁਲਿਸ ਨੇ ਦੱਸਿਆ ਕਿ, ਮਾਮਲੇ ਦੀ ਅਗਲੀ ਕਾਰਵਾਈ ਕਰਨ ਲਈ ਕੇਸ ਸਬੰਧਤ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ।
ਪੁਲਿਸ ਦੇ ਅਨੁਸਾਰ, ਸਾਈਬਰ ਕ੍ਰਾਈਮ ਐਕਟ ਦੇ ਤਹਿਤ, ਧਾਰਾ 29 ਅਨੁਸਾਰ ਦੇਸ਼ ਜਾਂ ਦੇਸ਼ ਦੇ ਪ੍ਰਤੀਕਾਂ ਦਾ ਅਪਮਾਨ ਕਰਨ ‘ਤੇ 10 ਲੱਖ ਦਿਹਰਮ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਜੇਲ ਦੀ ਸਜ਼ਾ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਨੌਜਵਾਨ ਖਿਲਾਫ ਸਖਤ ਫੈਸਲਾ ਆ ਸਕਦਾ ਹੈ।

ਹਵਾਈ ਯਾਤਰਾ ਲਈ ਕਰਨੀ ਹੋਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਕੋਰੋਨਾਵਾਇਰਸ: ਇਟਲੀ ਵਿਚ 642 ਨਵੇਂ ਕੇਸ