in

ਕਸਤਲਵੇਰਦੇ: ਸ੍ਰੀ ਗੋਗਾ ਜਾਹਿਰਵੀਰ ਮਹਾਰਾਜ ਦਾ ਸਾਲਾਨਾ ਜਾਗਰਣ ਧੂਮਧਾਮ ਨਾਲ ਮਨਾਇਆ

ਰੋਮ (ਇਟਲੀ) (ਕੈਂਥ, ਟੇਕ ਚੰਦ) – ਇਟਲੀ ਦੇ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਚ ਸ੍ਰੀ ਗੋਗਾ ਜਾਹਰਵੀਰ ਮਹਾਰਾਜ ਦੇ ਸਾਲਾਨਾ ਜਾਗਰਣ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਪਣੀ ਹਾਜਰੀ ਲਗਵਾਈ ਅਤੇ ਉਤਸਾਹਪੂਰਵਕ ਇਸ ਜਾਗਰਣ ਨੂੰ ਸੰਪੰਨ ਕੀਤਾ ਗਿਆ। ਭਾਰਤ ਤੋਂ ਪੁੱਜੇ ਕਵਾਲੀਆਂ ਦੇ ਸਿਰਤਾਜ ਜੀ ਡੀ ਖਾਨ ਵਲੋਂ ਸੰਗਤਾਂ ਨੂੰ ਆਨੰਦਮਈ ਮਾਹੌਲ ਅਤੇ ਸੰਗੀਤਕ ਰੋਹ ਵਿਚ ਮਗਨ ਕੀਤਾ ਗਿਆ।
ਇਸ ਸਮੇਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਸੀ. ਇਟਲੀ ਦੇ ਵੱਖ ਵੱਖ ਖੇਤਰਾਂ ਵਿਚ ਮੌਜੂਦ ਗੋਗਾ ਜਾਹਰਵੀਰ ਭਗਤਾਂ ਨੇ ਪੁੱਜ ਕੇ ਅਪਣੀ ਹਾਜਰੀ ਲਗਵਾਈ ਅਤੇ ਨਿਸ਼ਕਾਮ ਸੇਵਾਵਾਂ ਕੀਤੀਆਂ।
ਇਸ ਤੋਂ ਇਲਾਵਾ ਵੱਖ ਵੱਖ ਮੰਦਰ ਕਮੇਟੀਆਂ ਅਤੇ ਪਤਵੰਤਿਆਂ ਨੇ ਵੀ ਪੁੱਜ ਕੇ ਅਪਣੀ ਸ਼ਰਧਾ ਅਤੇ ਆਸਥਾ ਪ੍ਰਗਟ ਕੀਤੀ। ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਨੋਦ ਕੁਮਾਰ ਨੇ ਸੰਗਤਾਂ ਅਤੇ ਮੀਡੀਆ ਦਾ ਜਿਥੇ ਧੰਨਵਾਦ ਕੀਤਾ, ਉਥੇ ਹੀ ਦੁਰਗਿਆਣਾ ਮੰਦਰ ਕਮੇਟੀ ਦੇ ਖਾਸ ਸਹਿਯੋਗ ਅਤੇ ਮਿਉਂਸਪਲ ਦਫਤਰ ਵਲੋਂ ਪ੍ਰਦਾਨ ਕੀਤੀਆਂ ਸਹੂਲਤਾਂ ਲਈ ਪ੍ਰਸੰਸਾ ਵੀ ਕੀਤੀ।

Name Change / Cambio di Nome

ਤੇਰਾਚੀਨਾ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ