in

ਕਾਲਾਬਰਿਆ : ਭਰਾ ਦਾ ਕਤਲ ਕਰਨ ਦੇ ਦੋਸ਼ ਹੈਠ ਵਿਅਕਤੀ ਗ੍ਰਿਫਤਾਰ

ਇਕ 43 ਸਾਲਾ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ, ਕਿਉਂਕਿ ਉਸ ਨੇ ਆਪਣੇ 45 ਸਾਲਾ ਭਰਾ ਨੂੰ ਕਥਿਤ ਤੌਰ ‘ਤੇ ਕਾਲਾਬਰਿਆ ਦੇ ਕੋਸੇਂਜ਼ਾ ਨੇੜੇ ਆਪਣੀ ਕਾਰ ਨਾਲ ਕਈ ਵਾਰ ਹੈਠਾਂ ਦੇ ਕੇ ਮਾਰ ਦਿੱਤਾ ਸੀ। ਇਹ ਘਟਨਾ ਮੋਨਗ੍ਰਾਸਾਨੋ ਦੇ ਛੋਟੇ ਜਿਹੇ ਸ਼ਹਿਰ ਦੀ ਹੈ।
ਸਨ ਮਾਰਕੋ ਆਰਜੇਨਤਾਨੋ ਦੇ ਨੇੜਲੇ ਕਸਬੇ ਤੋਂ ਕਰਾਬੀਨੀਏਰੀ ਜਾਂਚ ਕਰ ਰਹੇ ਹਨ. ਘਟਨਾ ਦੇ ਸ਼ੁਰੂਆਤ ਅਨੁਸਾਰ, ਪੁਲਿਸ ਨੇ ਕਿਹਾ ਕਿ, ਉਸ ਵਿਅਕਤੀ ਨੇ ਆਪਣੀ ਬੀ.ਐੱਮ.ਡਬਲਯੂ ਨਾਲ ਆਪਣੇ ਭਰਾ ਨੂੰ ਧੱਕਾ ਮਾਰਿਆ ਅਤੇ ਫਿਰ ਇਹ ਨਿਸ਼ਚਿਤ ਕਰਨ ਲਈ ਕਿ ਉਹ ਮਰ ਗਿਆ ਸੀ, ਇਸ ਲਈ ਕਈ ਵਾਰ ਉਸਦੇ ਸ਼ਾਂਤ ਸਰੀਰ ‘ਤੇ ਭਜਾ ਦਿੱਤਾ. ਪੁਲਿਸ ਨੇ ਦੱਸਿਆ ਕਿ ਫੇਰ ਉਹ ਕਾਲੇ ਰੰਗ ਦੀ ਕਾਰ ਵਿੱਚ ਭੱਜ ਗਿਆ ਜਿਸਦੀ ਵਿਦੇਸ਼ੀ ਨੰਬਰ ਪਲੇਟਾਂ ਸਨ। ਦੱਸਿਆ ਜਾਂਦਾ ਹੈ ਕਿ ਪੀੜਤ ਦੀ ਤੁਰੰਤ ਮੌਤ ਹੋ ਗਈ। ਰਾਹਗੀਰਾਂ ਨੇ ਪੁਲਿਸ ਨੂੰ ਫ਼ੋਨ ਕੀਤਾ।
ਪੁਲਿਸ ਵੱਲੋਂ ਪੋਸਟਮਾਰਟਮ ਦਾ ਆਦੇਸ਼ ਦਿੱਤਾ ਗਿਆ ਹੈ। ਕਥਿਤ ਕਾਤਲ ਦੀ ਪਛਾਣ ਕਰ ਕੇ ਉਸਨੂੰ ਕੋਸੇਂਜ਼ਾ ਵਿਚ ਹਿਰਾਸਤ ਵਿਚ ਲੈ ਲਿਆ ਗਿਆ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ, ਦੋਵੇਂ ਭਰਾ ਪੈਸੇ ਅਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਕੁਝ ਸਮੇਂ ਤੋਂ ਝਗੜੇ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ, ਇਸ ਵਾਰਦਾਤ ਵਿੱਚ ਫੜੇ ਗਏ ਭਰਾ ਦੀ ਧੀ ਵੀ ਸ਼ਾਮਲ ਸੀ। ਉਸ ਆਦਮੀ ਨੇ ਇਹ ਨਹੀਂ ਦੱਸਿਆ ਕਿ, ਉਸਨੇ ਆਪਣੇ ਭਰਾ ਨੂੰ ਕਿਉਂ ਮਾਰਿਆ ਸੀ। ਇਹ ਵਿਅਕਤੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ। (P E)

ਸਖ਼ਤ ਮਿਹਨਤਾਂ ਤੇ ਬੁਲੰਦ ਹੌਸਲੇ ਰੱਖਣ ਵਾਲੇ ਸਮਾਜ ਵਿਚ ਪਿਆਰ ਤੇ ਸਤਿਕਾਰਯੋਗ ਹੁੰਦੇ ਹਨ – ਗਿੱਲ

ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰਸਿਆਂ ਨੂੰ ਚੁੰਮਣ ਵਾਲੇ ਸੂਰਬੀਰਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦੇਣ ਦੀ ਮੰਗ