in

ਕਾਲਾ ਅੱਚਰਵਾਲ ਦੇ ਨਮਿੱਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 11 ਅਪ੍ਰੈਲ ਨੂੰ

ਰੋਮ (ਇਟਲੀ) (ਸਾਬੀ ਚੀਨੀਆਂ) – ਰਾਜਧਾਨੀ ਰੋਮ ਦੇ ਨੇੜ੍ਹਲੇ ਕਸਬਾ ਕਾਂਪੋਵੇਰਦੇ ਵਿਖੇ ਪਿੰਡ ਅੱਚਰਵਾਲ ਜਿਲ੍ਹਾ ਲੁਧਿਆਣਾ ਦੇ ਹਰਬੰਸ ਸਿੰਘ (ਕਾਲਾ) ਜੋ 27 ਫਰਵਰੀ ਨੂੰ ਉਸ ਅਕਾਲ ਪੁਰਖ ਦੁਆਰਾ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਤਿਆਗਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਠ ਪਾਠ ਦੇ ਭੋਗ 11 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ (ਰੋਮ) ਵਿਖੇ ਪਾਏ ਜਾਣਗੇ। ਉਨ੍ਹਾਂ ਦੇ ਨੇੜ੍ਹਲੇ ਸਾਕ ਸਬੰਧੀਆਂ ਤੇ ਸੱਜਣਾਂ ਮਿੱਤਰਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 11 ਅਪ੍ਰੈਲ ਦਿਨ ਐਤਵਾਰ ਨੂੰ (ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ) ਪੁੱਜ ਕਰ ਕੇ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਗੁਰੂ ਚਰਨਾਂ ਵਿਚ ਹਾਜਰੀਆਂ ਭਰੀਆਂ ਜਾਣ।

ਸਰਕਾਰੀ ਹੁਕਮਾਂ ਨੂੰ ਟਿੱਚ ਜਾਣਨ ਤੇ ਹੋ ਗਈ 15000 ਹਜ਼ਾਰ ਯੂਰੋ ਵਿੱਚ ਹਜਾਮਤ

ਇਟਲੀ ਦੇ ਜ਼ਿਆਦਾਤਰ ਹਿੱਸੇ ਹੁਣ ‘ਸੰਤਰੀ ਜ਼ੋਨ’