in

ਕਿਆਂਪੋ : ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਹੋਏ ਗੁਰਮਤਿ ਸਮਾਗਮ

ਰੋਮ(ਕੈਂਥ)ਇਟਲੀ ਦੇ ਜਿਲਾ  ਵਿਚੈਂਸਾ ਦੇ ਕਸਬਾ ਕਿਆਂਪੋ ਵਿਖੇ ਸਥਿਤ”ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 71ਵੀ ਬਰਸੀ ਨੂੰ ਮੁੱਖ ਰੱਖਦਿਆਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ। ਇਸ ਬਰਸੀ ਸਮਾਗਮ ਮੌਕੇ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ  ਇਟਲੀ ਦਾ ਪ੍ਰਸਿਧ ਢਾਡੀ ਜੱਥਾ ਭਾਈ ਮੇਜ਼ਰ ਸਿੰਘ ਮਾਨ ਅਤੇ ਸਾਥੀਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਜੀਵਨੀ ਸਬੰਧੀ ਚਾਨਣਾ ਪਾਉਦੇ ਹੋਏ ਢਾਡੀ ਵਾਰਾਂ ਸੁਣਾ ਕੇ  ਸੰਗਤਾਂ ਨੂੰ  ਨਿਹਾਲ ਕੀਤਾ, ਇਸ ਮੌਕੇ ਅਭਿਲਾਸ਼ੀ ਸਿੰਘਾ ਵਲੋ ਸੰਗਤਾ ਲਈ ਵੱਖ ਵੱਖ ਤਰਾ ਦੇ ਲੰਗਰ ਵੀ ਲਗਾਏ ਗਏ ਸਨ।

ਭਾਰਤ ,ਬੰਗਲਾਦੇਸ਼ ਤੇ ਸ੍ਰੀ ਲੰਕਾ ਦੇ ਲੋਕਾਂ ਉਪੱਰ ਇਟਲੀ ਆਉਣ ਦੀ ਮਨ੍ਹਾਹੀ ਹੁਣ 30 ਜੁਲਾਈ ਤੱਕ

ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ