in

ਕਿਆਂਪੋ ਵਿਖੇ ਪਾਸਪੋਰਟ ਕੈਂਪ ਲਗਾਇਆ

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਪਾਸਪੋਰਟ ਕੈਂਪ ਦੌਰਾਨ ਕੈਂਪ ਦਾ ਇਕ ਦ੍ਰਿਸ਼।

ਉੱਤਰੀ ਇਟਲੀ ‘ਚ ਭਾਰਤੀਆਂ ਲਈ ਪਾਸਪੋਰਟ ਕੈਂਪਜ ਦੀ ਲੜੀ ਜਾਰੀ

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਪਾਸਪੋਰਟ ਕੈਂਪ ਦੌਰਾਨ ਕੌਸਲੇਟ ਅਧਿਕਾਰੀਆਂ ਦਾ ਸੁਆਗਤ ਕਰਦੇ ਹੋਏ ਪ੍ਰਬੰਧਕ।

ਮਿਲਾਨ (ਇਟਲੀ) 3 ਫਰਵਰੀ (ਟੇਕ ਚੰਦ ਜਗਤਪੁਰ) – ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ  ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪਾਸਪੋਰਟ ਰਿਨਿਉ ਕਰਨ, ਓ ਸੀ ਆਈ ਕਾਰਡ ਬਣਾਉਣ ਅਤੇ ਹੋਰ ਸਬੰਧਿਤ ਪ੍ਰਕ੍ਰਿਆਵਾਂ ਬਾਰੇ ਅਰਜੀਆਂ ਲਈਆਂ ਗਈਆਂ। ਇਸ ਮੌਕੇ ਕੁਝ ਤਿਆਰ ਪਾਸਪੋਰਟ ਅਤੇ ਓ ਸੀ ਆਈ ਕਾਰਡ ਤਕਸੀਮ ਵੀ ਕੀਤੇ ਗਏ। ਮਿਲਾਨ ਕੌਸਲੇਟ ਜਨਰਲ ਸ਼੍ਰੀ ਜਾਰਜ ਬਿਨੋਈ ਅਤੇ ਸ਼੍ਰੀ ਰਾਜੇਸ਼ ਭਾਟੀਆ ਦਾ ਕੈਂਪ ਵਿੱਚ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਕਿਆਂਪੋ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਮੀਤ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ, ਮੀਤ ਸੈਕਟਰੀ ਭਾਈ ਰਵਿੰਦਰ ਸਿੰਘ, ਖਜਾਨਚੀ ਭਾਈ ਮਨਜੀਤ ਸਿੰਘ, ਭਾਈ ਦਲਜੀਤ ਸਿੰਘ, ਸਤਬੀਰ ਸਿੰਘ, ਕਰਮਜੀਤ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ ਲਵਲੀ ਆਦਿ ਦੁਆਰਾ ਕੈਂਪ ਲਈ ਹਰ ਸੁਚੱਜੇ ਪ੍ਰਬੰਧ ਕੀਤੇ ਗਏ।

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਪਾਸਪੋਰਟ ਕੈਂਪ ਦੌਰਾਨ ਕੈਂਪ ਦਾ ਇਕ ਦ੍ਰਿਸ਼।

ਸਿੱਖ ਖਿਡਾਰੀ ਆਪਣੀ ਮੂਲ ਪਛਾਣ ਕਾਇਮ ਰਖਣ : ਪੰਜੋਲੀ

ਲਾਤੀਨਾ : ਰੋਜੀ ਰੋਟੀ ਕਮਾਉਣ ਖਾਤਿਰ ਇਟਲੀ ਆਏ ਪੰਜਾਬੀ ਦੀ ਮੌਤ