in

ਕੀ ਵਿਦੇਸ਼ੀ ਯੂਰਪ ਦੇ ਦੂਸਰੇ ਦੇਸ਼ ਵਿਚ ਜਾ ਕੇ ਇਕ ਯੂਰਪੀ ਦੇਸ਼ ਤੋਂ ਪ੍ਰਾਪਤ ਹੋਏ ਡਾਕੂਮੈਂਟ ਨਾਲ ਕੰਮ ਕਰ ਸਕਦਾ ਹੈ?

ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਉੱਥੋਂ ਦੇ ਸਥਾਨਕ ਲੋਕਾਂ ਤੋਂ ਇਲਾਵਾ ਵਧੇਰੇ ਗਿਣਤੀ ਗੈਰਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ ਦੀ ਹੈ। ਅੱਜ ਦੇ ਸਮੇਂ ਵਿਚ ਲੋਕ ਕੰਮਾਂ ਦੀ ਤਲਾਸ਼ ਕਾਰਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪ੍ਰਵਾਸ ਕਰਦੇ ਹਨ, ਪ੍ਰਵਾਸ ਅੱਜ ਦੇ ਸਮੇਂ ਦੀ ਇਕ ਜਰੂਰਤ ਹੀ ਬਣ ਗਿਆ ਹੈ। ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚ ਰਹਿੰਦੇ ਹੋਏ ਵਿਦੇਸ਼ੀ ਉੱਥੋਂ ਦੇ ਕਾਨੂੰਨ ਅਨੁਸਾਰ ਡਾਕੂਮੈਂਟ ਪ੍ਰਾਪਤ ਕਰ ਕੇ ਕੰਮ ਕਰਦੇ ਹਨ, ਪ੍ਰੰਤੂ ਜੇਕਰ ਕਿਸੇ ਕਾਰਨ ਵਿਦੇਸ਼ੀ ਨੂੰ ਯੂਰਪ ਦੇ ਕਿਸੇ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਤਬਦੀਲ ਹੋਣ ਪੈਂਦਾ ਹੈ, ਤਾਂ ਉਸਦੇ ਮਨ ਵਿਚ ਪਹਿਲਾ ਸਵਾਲ ਇਹੀ ਉੱਠਦਾ ਹੈ ਕਿ ਕੀ ਉਹ ਯੂਰਪ ਦੇ ਦੂਸਰੇ ਦੇਸ਼ ਵਿਚ ਜਾ ਕੇ ਆਪਣੇ ਪ੍ਰਾਪਤ ਹੋਏ ਡਾਕੂਮੈਂਟ ਨਾਲ ਕੰਮ ਕਰ ਸਕਦਾ ਹੈ? ਆਓ ਜਾਣਦੇ ਹਾਂ ਉਪਰੋਕਤ ਉਲਝਣ ਦਾ ਜੁਆਬ :
ਸਰਕੂਲਰ 2003/109/ਈਸੀ, ਯੂਰਪ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਯੂਰਪ ਦੇ ਦੇਸ਼ਾਂ ਵਿਚ ਰਹਿਣ ਦਾ ਇਕ ਕਾਨੂੰਨੀ ਪ੍ਰਮਾਣ ਪੱਤਰ ਹੈ, ਜੋ ਕਿ ਦੇਸ਼ ਵਿਚ ਲਗਾਤਾਰ ਕਾਨੂੰਨੀ ਤੌਰ ‘ਤੇ ਰਹਿਣ ਵਾਲਿਆਂ ਨੂੰ ਪ੍ਰਦਾਨ ਕਰਵਾਈ ਜਾਂਦੀ ਹੈ। ਯੂਰਪੀਅਨ ਯੂਨੀਅਨ ਦੇ ਹਰ ਦੇਸ਼ ਵਿਚ ਯੂਰਪੀਅਨ ਯੂਨੀਅਨ ਦੇ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਇਸ ਸਬੰਧੀ ਕੁਝ ਕਾਨੂੰਨ, ਸਿਧਾਂਤ ਅਤੇ ਪ੍ਰਕਿਰਿਆਵਾਂ ਇਸ ਨੂੰ ਪ੍ਰਾਪਤ ਕਰਨ ਲਈ ਇਕ ਦੂਸਰੇ ਨਾਲੋਂ ਭਿੰਨ ਹਨ।
ਡੈਨਮਾਰਕ, ਯੁਨਾਇਟਿਡ ਕਿੰਗਡਮ ਅਤੇ ਆਇਰਲੈਂਡ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਸਾਰੇ ਦੇਸ਼ਾਂ ਵੱਲੋਂ ਇਕ ਨਿਵਾਸ ਕਾਰਡ (ਈਸੀ, ਲੰਬੇ ਸਮੇਂ ਦੀ ਨਿਵਾਸ ਆਗਿਆ) ਨੂੰ ਮਾਨਤਾ ਦਿੱਤੀ ਗਈ ਹੈ, ਜੋ ਕਿ ਯੂਰਪ ਦੇ ਸਾਰੇ ਦੇਸ਼ਾਂ ਵਿਚ ਪ੍ਰਮਾਣਿਤ ਹੈ।
ਇਸ ਤੋਂ ਇਲਾਵਾ ਸਵਿਟਜ਼ਰਲੈਂਡ, ਆਈਸਲੈਂਡ, ਨਾਰਵੇ ਅਤੇ ਲਿਕਟਨਸਟਾਈਨ ਗੈਰਯੂਰਪੀ ਸੰਘ ਦੇ ਦੇਸ਼ਾਂ ਵਿਚ ਈਸੀ ਨਿਵਾਸ ਕਾਰਡ ਧਾਰਕ ਤਿੰਨ ਮਹੀਨੇ ਤੱਕ ਦੇ ਸਮੇਂ ਲਈ ਪ੍ਰਵਾਸ ਕਰ ਸਕਦਾ ਹੈ, ਪ੍ਰੰਤੂ ਈਸੀ ਧਾਰਕ ਨੂੰ 3 ਮਹੀਨਿਆਂ ਤੋਂ ਜਿਆਦਾ ਇਨਾਂ ਦੇਸ਼ਾਂ ਵਿਚ ਰਹਿਣ ਦੀ ਆਗਿਆ ਨਹੀਂ ਹੈ।
ਗੈਰਯੂਰਪੀਅਨ ਵਿਦੇਸ਼ੀ ਨਾਗਰਿਕ ਜੋ ਕਿ ਈਸੀ ਨਿਵਾਸ ਕਾਰਡ (ਕਾਰਤਾ ਦੀ ਸਜੋਰਨੋ) ਧਾਰਕ ਹੈ, ਉਹ ਯੂਰਪ ਵਿਚ ਪੂਰੀ ਅਜਾਦੀ ਨਾਲ 90 ਦਿਨ ਤੋਂ ਵਧੇਰਾ ਸਮਾਂ ਰਹਿ ਸਕਦਾ ਹੈ, ਬਸ਼ਰਤੇ ਕਿ ਉਹ ਦੇਸ਼ ਯੂਰਪੀਅਨ ਯੂਨੀਅਨ ਸੰਘ ਦਾ ਮੈਂਬਰ ਦੇਸ਼ ਹੋਵੇ। ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਜਿਹੜੇ ਦੇਸ਼ ਵਿਚ ਜਾਣਾ ਹੋਵੇ ਉੱਥੇ ਰਹਿਣ ਦੀ ਪੂਰੀ ਜਾਣਕਾਰੀ ਉਸ ਦੇਸ਼ ਦੇ ਵਿਦੇਸ਼ੀਆਂ ਸਬੰਧੀ ਦਫ਼ਤਰ ਦੀ ਕੌਂਸਲਰ ਅਧਿਕਾਰੀਆਂ ਜਾਂ ਦੇਸ਼ ਕਾਰਪੋਰੇਟ ਵੈੱਬਸਾਈਟ ਤੋਂ ਪ੍ਰਾਪਤ ਕਰ ਲੈਣੀ ਜਰੂਰੀ ਹੈ।
ਕਿਸੇ ਵੀ ਹਾਲਤ ਵਿਚ ਈਸੀ ਨਿਵਾਸ ਕਾਰਡ ਧਾਰਕ ਆਪਣੇ ਨਿਵਾਸ ਕਾਰਡ ਨੂੰ ਸਿੱਖਿਆ, ਕੰਮ ਆਦਿ ਲਈ ਕਾਨੂੰਨੀ ਸ਼ਰਤਾਂ ਅਤੇ ਪ੍ਰਕਿਰਿਆ ਅਨੁਸਾਰ ਯੂਰਪ ਦੇ ਦੂਜੇ ਦੇਸ਼ ਵਿਚ ਜਾਣ ਲਈ ਬਦਲਾਅ ਸਕਦੇ ਹਨ।

  • ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਕੌਰ ਧਾਲੀਵਾਲ

ਹੁਣ ਤੱਕ 14,237 ਯੂਕਰੇਨੀ ਨਾਗਰਿਕ ਇਟਲੀ ਵਿੱਚ ਦਾਖਲ

ਇਟਲੀ ਨੂੰ ਰੂਸੀ ਗੈਸ ਨਿਰਭਰਤਾ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ