in

ਖੇਤੀਬਾੜੀ ਅਤੇ ਘਰੇਲੂ ਕਾਮੇ, ਜਿਨ੍ਹਾਂ ਦੀ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ, ਨੂੰ ਨਿਯਮਤ ਕੀਤਾ ਜਾਵੇਗਾ – ਬੇਲਾਨੋਵਾ

ਨਿਯਮਤੀਕਰਣ ‘ਤੇ ਬਹੁਗਿਣਤੀ ਦੁਆਰਾ ਹੋਏ ਸਮਝੌਤੇ ਦੇ ਬਾਅਦ, ਤੇਰੇਸਾ ਬੇਲਾਨੋਵਾ ਅਨੁਸਾਰ, ਕਰਮਚਾਰੀਆਂ ਨੂੰ ਉਸ ਉੱਤੇ ਬਹੁਤ ਵਿਸ਼ਵਾਸ ਸੀ, ਇਸ ਸਮਝੌਤੇ ਨਾਲ ਉਸਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਕ ਰੇਡੀਓ ਇੰਟਰਵਿਊ ਦੌਰਾਨ ਬੋਲਦੇ ਹੋਏ ਯੋਜਨਾ ਦੇ ਵੇਰਵਿਆਂ ਬਾਰੇ ਦੱਸਿਆ।
ਜਿਸ ਅਨੁਸਾਰ, ਜਿਹੜੇ ਕਰਮਚਾਰੀਆਂ ਦੇ ਕੋਲ ਮਿਆਦ ਪੂਰੀ ਹੋਣ ਵਾਲੀ ਨਿਵਾਸ ਆਗਿਆ ਹੈ, ਉਹ ਨਿਯਮਤ ਕਰ ਦਿੱਤੀ ਜਾਵੇਗੀ। ਇਸ ਲਈ ਦੇਖਭਾਲ ਕਰਨ ਵਾਲੇ ਜੋ ਸਾਡੇ ਪਰਿਵਾਰਾਂ ਵਿਚ ਰਹਿੰਦੇ ਹਨ ਅਤੇ ਖੇਤੀਬਾੜੀ ਕਾਮੇ ਜੋ ਖੇਤੀਬਾੜੀ ਵਿਚ ਕੰਮ ਕਰਦੇ ਹਨ ਅਤੇ ਜੋ ਬਿਨਾਂ ਕਿਸੇ ਮਾਲਕ ਦੇ ਅਸਥਾਈ ਨਿਵਾਸ ਆਗਿਆ ਲਈ ਦਰਖ਼ਾਸਤ ਦੇ ਸਕਦੇ ਹਨ। ਉਨ੍ਹਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ, ਉਨ੍ਹਾਂ ਨੇ ਖੇਤੀਬਾੜੀ ਸੈਕਟਰ ਵਿਚ ਕੰਮ ਕੀਤਾ ਹੈ, ਤਾਂ ਉਹ 6 ਮਹੀਨਿਆਂ ਲਈ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਮੌਸਮੀ, ਘਰੇਲੂ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਸਮਝੌਤੇ ਨੂੰ ਹਰੀ ਝੰਡੀ

ਪ੍ਰਮੇਸੋ ਦੀ ਸਜੋਰਨੋ ‘ਕੂਰਾ ਇਤਾਲੀਆ ਦੇਕਰੇਤੋ’ ਮਹੱਤਵਪੂਰਣ ਤਬਦੀਲੀ?