in

ਗਿੰਨੀ ਮਾਹੀ ਦੇ ਨਵੇਂ ਗੀਤ ‘ਬੋਲੋ ਜੈ ਭੀਮ’ ਨੂੰ ਮਿਲਿਆ ਭਰਵਾਂ ਹੁੰਗਾਰਾ

ਮਿਲਾਨ (ਇਟਲੀ) 13 ਅਪ੍ਰੈਲ (ਸਾਬੀ ਚੀਨੀਆਂ) – ਡਾ: ਭੀਮ ਰਾਉ ਅੰਬੇਡਰਕਰ ਸਾਹਿਬ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਾਨਵਤਾ ਦੀ ਭਲਾਈ ਲਈ ਦਿੱਤੇ ਸੰਦੇਸ਼ਾਂ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕਰ ਕੇ ਨਾਮਣਾ ਖੱਟ ਚੁੱਕੀ ਲੋਕ ਗਾਇਕਾ ਗਿੰਨੀ ਮਾਹੀ ਦਾ ਬਿਲਕੁਲ ਨਵਾਂ ਗੀਤ ‘ਬੋਲੋ ਜੈ ਭੀਮ’, ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਰਿਲੀਜ਼ ਹੋਇਆ ਹੈ। ਮਿਊਜਕ ਮੀਡੀਆ ਤੇ ਤਜਿੰਦਰ ਤੇਜੀ ਯੂ ਕੇ ਦੀ ਪੇਸ਼ਕਸ਼ ਹੇਠ 8 ਅਪ੍ਰੈਲ ਨੂੰ ਰਿਲੀਜ਼ ਹੋਏ ਹਿੰਦੀ ਗੀਤ ਨੂੰ ਸੋਰਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਆਪਣੇ ਇਸ ਨਵੇਂ ਗੀਤ ਸਬੰਧੀ ਗੱਲਬਾਤ ਕਰਦਿਆਂ ਗਿੰਨੀ ਮਾਹੀ ਨੇ ਆਖਿਆ ਕਿ, ਸਰੋਤਿਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਲਈ ਹਮੇਸ਼ਾਂ ਧੰਨਵਾਦੀ ਰਹਿਣਗੇ। ਜਿਨ੍ਹਾਂ ਵੱਲੋਂ ਉਨ੍ਹਾਂ ਦੇ ਹਰ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਜਾਂਦਾ ਹੈ। ਉਨ੍ਹਾਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ 14 ਅਪ੍ਰੈਲ ਨੂੰ ਡਾ: ਬੀ ਆਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਆਖਿਆ ਕਿ, ਦੁਨੀਆ ਦੇ ਸਾਰੇ ਦੇਸ਼ ਇਸ ਵੇਲੇ ਬੜੀ ਔਖੀ ਘੜੀ ਵਿਚੋਂ ਗੁਜਰ ਰਹੇ ਹਨ, ਪਰ ਸਾਨੂੰ ਬਾਬਾ ਸਾਹਿਬ ਤੋਂ ਪ੍ਰੇਰਨਾ ਲੈਂਦੇ ਹੋਏ ਵਿਸ਼ਵਾਸ਼ ਦਿਖਾਉਂਦੇ ਹੋਏ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਦਿਆਂ ਅਤੇ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ 14 ਅਪ੍ਰੈਲ ਨੂੰ ਆਪੋ ਆਪਣੇ ਘਰਾਂ ਵਿਚ ਰਹਿ ਕੇ ਬਾਬਾ ਸਾਹਿਬ ਦੇ ਜਨਮ ਦਿਨ ਖੁਸ਼ੀਆਂ ਮਨਾਉਣੀਆਂ ਹੋਣਗੀਆਂ ਅਤੇ ਇਸ ਮੁਸ਼ਕਿਲ ਘੜੀ ਵਿਚ ਇਕ ਦੂਜੇ ਦਾ ਸਾਥ ਵੀ ਜਰੂਰ ਦੇਣਾ ਹੋਵੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਗਿੰਨੀ ਮਾਹੀ ਪਿਛਲੇ ਇਕ ਮਹੀਨੇ ਤੋਂ ਯੂਰਪ ਟੂਰ ‘ਤੇ ਹਨ, ਜਿੱਥੇ ਕਿ ਉਹ ਸਤਿਗੁਰੂ ਰਵਿਦਾਸ ਮਹਾਂਰਾਜ ਦੇ ਆਗਮਨ ਪੂਰਬ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਆਏ ਸਨ, ਪਰ ਐਮਰਜੈਂਸੀ ਕਰਕੇ ਇੰਨੀ ਦਿਨੀਂ ਇਟਲੀ ਵਿਚ ਹਨ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰਨਾਮ ਜੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Comments

Leave a Reply

Your email address will not be published. Required fields are marked *

Loading…

Comments

comments

ਇੰਡੀਅਨ ਅੰਬੈਸੀ ਵੱਲੋਂ ਇਕੱਠੇ ਵਿਸਾਖੀ ਮਨਾਉਣ ਦਾ ਸੱਦਾ

ਮਾਨਤੋਵਾ : ਭੇਦਭਰੇ ਹਲਾਤਾਂ ਵਿਚ ਭਾਰਤੀ ਦੀ ਮੌਤ