in

ਗੁਰਦੁਆਰਾ ਸਾਹਿਬ ’ਚ ਚੱਲੀਆਂ ਕਿਰਪਾਨਾਂ, ਲੱਥੀਆਂ ਪੱਗਾਂ, ਕਈ ਹਸਪਤਾਲ ਦਾਖਲ

ਲੜਾਈ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਲੜਾਈ ਹੋਈ ਜਿਸ ਵਿੱਚ ਬੇਸ ਬਾਲ ਬੈਟ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮਕੇ ਵਾਰ ਕੀਤੇ ਗਏ, ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ ‘ਤੇ ਕਿਸੇ ਦੇ ਹੱਥ ਤੇ ਸੱਟ ਲੱਗੀ ਤੇ ਕਿਸੇ ਦਾ ਸਿਰ ਪਾਟ ਗਿਆ।

ਅਮਰੀਕਾ ਦੇ ਸਿਆਟਲ ਨੇੜਲੇ ਗੁਰਦੁਵਾਰਾ ਸਾਹਿਬ ਵਿਖੇ ਐਤਵਾਰ ਸ਼ਾਮੀਂ ਦੋ ਧੜਿਆ ਵਿੱਚ ਹਿੰਸਕ ਤਕਰਾਰ ਹੋਇਆ। ਇਸ ਦੌਰਾਨ ਦੋਵੇਂ ਧਿਰਾਂ ਨੇ ਕਿਰਪਾਨਾਂ ਚਲਾਈਆ,ਪੱਗਾਂ ਲੱਥ ਗਈਆਂ। ਇਸ ਲੜਾਈ ਵਿੱਚ ਇਕ ਬੰਦਾ ਫੱਟੜ ਹੋ ਗਿਆ।ਇਸਦੀ ਸੂਚਨਾ ਮਿਲਦੇ ਸਾਰ ਹੀ ਮੌਕੇ ’ਤੇ ਰੈਂਟਨ ਪੁਲਿਸ ਦੇ ਦਸਤੇ ਪੁੱਜੇ। ਇਸ ਲੜਾਈ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਲੱਗੀਆ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਲੜਾਈ ਹੋਈ ਜਿਸ ਵਿੱਚ ਬੇਸ ਬਾਲ ਬੈਟ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮਕੇ ਵਾਰ ਕੀਤੇ ਗਏ, ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ ‘ਤੇ ਕਿਸੇ ਦੇ ਹੱਥ ਤੇ ਸੱਟ ਲੱਗੀ ਤੇ ਕਿਸੇ ਦਾ ਸਿਰ ਪਾਟ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਰੈਂਟਨ ਪੁਲਿਸ ਵਿਭਾਗ ਅਤੇ ਰੈਂਟਨ ਫਾਇਰਫਾਈਟਰ ਨੇ ਘਟਨਾਂ ਸਥਾਨ ਤੇ ਪਹੁੰਚਕੇ ਸਥਿਤੀ ਤੇ ਕਾਬੂ ਪਾਇਆ। ਪੁਲਿਸ ਬਰੀਕੀ ਨਾਲ ਘਟਨਾਂ ਦੀ ਜਾਂਚ ਕਰ ਰਹੀ ਹੈ।

Comments

Leave a Reply

Your email address will not be published. Required fields are marked *

Loading…

Comments

comments

ਤਾਲਾਬੰਦੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਵਿਦੇਸ਼ੀ ਪਰਿਵਾਰ

ਇਟਲੀ : ਨਵੇਂ ਐਮਰਜੈਂਸੀ ਫ਼ਰਮਾਨ, ਵਿਸਥਾਰ ਵਿੱਚ ਨਵੀਆਂ ਪਾਬੰਦੀਆਂ ਬਾਰੇ ਜਾਣਕਾਰੀ