in

ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੀ ਸਰਬ ਸੰਮਤੀ ਨਾਲ ਦੁਬਾਰਾ ਹੋਣ ਚੋਣ

ਸੁਰਿੰਦਰਜੀਤ ਸਿੰਘ ਪੰਡੌਰੀ ਤਿੰਨ ਸਾਲ ਲਈ ਹੋਣਗੇ ਮੁੱਖ ਸੇਵਾਦਾਰ

ਬਰੇਸ਼ੀਆ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਜ਼ਿਲ੍ਹਾ ਬਰੇਸ਼ੀਆ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਜਿਸ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਹੈ, ਜਿਸ ਵਿਚ ਸਮੁਚੇ ਪ੍ਰਬੰਧਕਾਂ ਨੇ ਸਰਬ ਸੰਮਤੀ ਨਾਲ ਸ. ਸੁਰਿੰਦਰਜੀਤ ਸਿੰਘ ਪੰਡੌਰੀ ਨੂੰ ਅਗਲੇ ਤਿੰਨ ਸਾਲ ਲਈ ਮੁੱਖ ਸੇਵਾਦਾਰ ਲਈ ਦੁਬਾਰਾ ਤੋਂ ਚੁਣ ਲਿਆ ਹੈ, ਜਦਕਿ ਸ: ਬਲਕਾਰ ਸਿੰਘ ਘੋੜੇਸ਼ਾਹਵਾਨ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਉਣਗੇ।
ਇਸ ਦੇ ਨਾਲ ਹੀ ਦੂਸਰੇ ਸੇਵਾਦਾਰ ਵੀ ਆਪਣੀ ਸੇਵਾ ਪਹਿਲਾਂ ਦੀ ਤਰ੍ਹਾਂ ਨਿਭਾਉਂਦੇ ਰਹਿਣਗੇ, ਜਿਨ੍ਹਾਂ ਵਿੱਚ ਸ਼ਰਨਜੀਤ ਸਿੰਘ ਠਾਕਰੀ ਕੈਸ਼ੀਅਰ ਅਤੇ ਜਨਰਲ ਸਕੱਤਰ, ਲੰਗਰ ਦੇ ਸੇਵਾਦਾਰ ਨਿਸ਼ਾਨ ਸਿੰਘ ਭਦਾਸ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸਵਰਨ ਸਿੰਘ ਲਾਲੋਵਾਲ ਲਾਇਬਰੇ੍ਰੀਅਨ ਅਤੇ ਨਾਲ ਹੀ ਭੁਪਿੰਦਰ ਸਿੰਘ ਰਾਵਾਲੀ, ਮਹਿੰਦਰ ਸਿੰਘ ਮਾਜਰਾ, ਭਗਵਾਨ ਸਿੰਘ ਬਰੇਸ਼ੀਆ, ਬਲਵੀਰ ਸਿੰਘ, ਲੱਖਵਿੰਦਰ ਸਿੰਘ ਬਹਿਰਗਾਮ ਸੇਵਾ ਵਿਚ ਸਹਿਯੋਗ ਨਿਭਾਉਂਦੇ ਰਹਿਣਗੇ।
ਸਮੁੱਚੀਆ ਸੰਗਤਾ ਨੇ ਸਹਿਮਤੀ ਪ੍ਰਗਟਾਈ ਹੈ ਤੇ ਨਾਲ ਹੀ ਨੌਜਵਾਨ ਸਭਾ ਫਲੈਰੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਅਮਰੀਕ ਸਿੰਘ ਚੌਹਾਨਾਂ, ਕੁਲ਼ਵੰਤ ਸਿੰਘ ਬੱਸੀ ਅਤੇ ਲੰਗਰ ਦੇ ਸਮੂਹ ਸੇਵਾਦਾਰਾਂ ਵਲੋਂ ਸਹਿਮਤੀ ਪ੍ਰਗਟਾਈ ਹੈ। ਇਟਲੀ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ: ਸੁਰਿੰਦਰਜੀਤ ਸਿੰਘ ਪੰਡੋਰੀ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੇ ਦੁਬਾਰਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਾਂ ਦਿੱਤੀਆਂ।

ਬੇਗਮਪੁਰੇ ਦੀ ਸਥਾਪਨਾ ਨੂੰ ਸੰਭਵ ਬਨਾਉਣ ਲਈ ਸਮੁੱਚੇ ਸਮਾਜ ਨੂੰ ਗੁਰੂ ਰਵਿਦਾਸ ਦੇ ਫ਼ਲਸਫੇ ਨੂੰ ਸਮਝਣਾ ਚਾਹੀਦਾ ਹੈ – ਚੌਹਾਨ

ਪਾਲਾਸੋਲੋ ਦੀ ਸਨਚੇਨੀਆਂ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ