in

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦਾ ਮਸਲਿਆ ਉਲਝਿਆ

ਰੋਮ (ਇਟਲੀ) (ਦਲਵੀਰ ਕੈਂਥ) – ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੀ ਮਲਕੀਅਤ ਨੂੰ ਲੈਕੇ ਚੱਲ ਰਿਹਾ ਵਿਵਾਦ ਦਿਨੋਂ-ਦਿਨ ਉਲਝਦਾ ਜਾ ਰਿਹਾ ਹੈ, ਜਿਸ ਨੂੰ ਸੁਲਝਾਉਣ ਲਈ ਪੁਨਤੀਨੀਆ ਦੀ ਸਿੱਖ ਸੰਗਤ ਨੇ ਇਟਲੀ ਦੀ ਸਿੱਖ ਜਥੇਬੰਦੀ ਯੂਨੀਅਨ ਸਿੱਖ ਇਟਲੀ ਕਮੇਟੀ ਨੂੰ ਗੁਹਾਰ ਲਗਾਈ ਸੀ ਕਿ ਉਹ ਇਸ ਪੇਚੀਦਾ ਮਾਮਲੇ ਦਾ ਕੋਈ ਹੱਲ ਕੱਢ ਸਕੇ। ਜਿਸ ਬਾਬਤ ਯੂਨੀਅਨ ਸਿੱਖ ਇਟਲੀ ਦੇ ਸਿੰਘ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਪੁਨਤੀਨੀਆ ਪਹੁੰਚੇ, ਪਰ ਅੱਗੋਂ ਉਹਨਾਂ ਦਾ ਸਵਾਗਤ ਸਥਾਨਕ ਪੁਲਸ ਨੇ ਕੀਤਾ ਤੇ ਇਹ ਸੁਨੇਹਾ ਗੁਰਦੁਆਰੇ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਵੱਲੋਂ ਵੀ ਦੇ ਦਿੱਤਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਦੇ ਹਨ, ਪਰ ਸੰਗਤ ਹਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਇੱਕਠ ਰੂਪ ਵਿੱਚ ਮੀਟਿੰਗ ਨਹੀਂ ਹੋ ਸਕਦੀ।
ਭਾਈ ਬਾਜਵਾ ਨੇ ਦੁੱਖੀ ਮਨ ਨਾਲ ਦੱਸਿਆ ਕਿ, ਉਹਨਾਂ ਦੀ ਸੰਸਥਾ ਜਿਸ ਦਾ ਪਹਿਲਾ ਨਾਮ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਸੀ, ਹੁਣ ਇਸ ਦੀ ਰੂਪਰੇਖਾ ਬਦਲ ਯੂਨੀਅਨ ਸਿੱਖ ਇਟਲੀ (ਰਜਿ:) ਕਰ ਦਿੱਤੀ ਹੈ. ਜਿਸ ਨੂੰ ਇਟਲੀ ਦੀਆਂ 50 ਤੋਂ ਵਧੇਰੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦਾ ਸਮਰਥਨ ਪ੍ਰਾਪਤ ਹੈ ਤੇ ਯੂ ਐਸ ਆਈ ਵੱਲੋਂ ਹੀ ਪੁਨਤੀਨੀਆ ਗੁਰਦੁਆਰਾ ਸਾਹਿਬ ਗਏ ਸਨ, ਪਰ ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਿਸ ਵਿੱਚ ਕਿਸੇ ਸਿੱਖ ਜਥੇਬੰਦੀ ਨੂੰ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਵਿਚਾਰ-ਵਟਾਂਦਰੇ ਕਰਨ ਤੋਂ ਮੌਜੂਦਾ ਪ੍ਰਬੰਧਕਾਂ ਨੇ ਰੋਕਿਆ ਹੋਵੇ। ਉਹਨਾਂ ਦੀ ਜਥੇਬੰਦੀ ਨੇ ਇਸ ਮਾਮਲੇ ਬਾਬਤ ਫਿਰ ਇੱਕ ਹੋਟਲ ਵਿੱਚ ਜਾਕੇ ਵਿਚਾਰ-ਵਟਾਂਦਰਾ ਕੀਤਾ।
ਭਾਈ ਬਾਜਵਾ ਨੇ ਪ੍ਰੈੱਸ ਰਾਹੀਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਉਹ ਇਸ ਮਸਲੇ ਵੱਲ ਜਰੂਰ ਧਿਆਨ ਦੇਣ ਤੇ ਦਲਜੀਤ ਸਿੰਘ ਨੂੰ ਵੀ ਇਹ ਸੁਨੇਹਾ ਲਗਾਇਆ ਕਿ ਉਹ ਜੇਕਰ ਉਹਨਾਂ ਨਾਲ ਬੈਠਕੇ ਗੱਲਬਾਤ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਦੂਜੇ ਪਾਸੇ ਦਲਜੀਤ ਸਿੰਘ ਸੋਢੀ ਨੇ ਪ੍ਰੈੱਸ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ, ਉਹ ਕੰਮ ਕਾਰਨ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਸਨ ਤੇ ਉਹਨਾਂ ਦੀ ਗੈਰ-ਹਾਜ਼ਰੀ ਵਿੱਚ ਕੋਈ ਅਜਿਹੀ ਅਣਸੁਖਾਵੀਂ ਘਟਨਾ ਨਾ ਘਟੇ ਜਿਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਇਸ ਦੇ ਮੱਦੇਨਜ਼ਰ ਹੀ ਪ੍ਰਸ਼ਾਸ਼ਨ ਨੂੰ ਕਿਹਾ ਸੀ ਉਹ ਕੋਈ ਵੀ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਇਕੱਠ ਨਾ ਹੋਣ ਦੇਣ। ਦਲਜੀਤ ਸਿੰਘ ਨੇ ਇਹ ਵੀ ਕਿਹਾ ਕਿ, ਉਸ ਨੇ ਨਿਰਧਾਰਤ ਦਿਨ ਨੂੰ ਬਾਹਰ ਹੋਣ ਬਾਰੇ ਨੈਸ਼ਨਲ ਕਮੇਟੀ ਦੇ ਸਿੰਘਾਂ ਨੂੰ ਜਾਣਕਾਰੀ ਦੇ ਦਿੱਤੀ ਸੀ।

14ਵਾਂ ਵਿਸ਼ਾਲ ਮਾਤਾ ਸਰਸਵਤੀ ਜਾਗਰਣ ਅਤੇ ਭੰਡਾਰਾ ਬੈਰਗਾਮੋ ਵਿਖੇ ਕਰਵਾਇਆ ਗਿਆ

ਸਾਹਿਤ ਸੁਰ ਸੰਗਮ ਵੱਲੋਂ ਕਰਵਾਈ ਜਾਵੇਗੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ