in

ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਲੇਤਰੀ ਵਿਖੇ ਲੜੀਵਾਰ ਸਮਾਗਮਾਂ ਦੀ ਹੋਈ ਆਰੰਭਤਾ

31 ਮਾਰਚ ਨੂੰ ਹੋਵਾਗਾ ਵਿਸ਼ਾਲ ਗੁਰਮਤਿ ਸਮਾਗਮ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ, ਉੱਥੇ ਇਟਲੀ ਦੇ ਰੋਮ ਇਲਾਕੇ ਦੇ ਪ੍ਰਸਿੱਧ ਸ਼ਹਿਰ ਵਿਲੇਤਰੀ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ 8 ਮਾਰਚ ਤੋਂ ਲੜੀਵਾਰ ਸਮਾਗਮਾਂ ਦੀ ਆਰੰਭਤਾ ਕੀਤੀ ਗਈ ਹੈ। ਇਨ੍ਹਾਂ ਸਮਾਗਮਾਂ ਦੇ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ, ਇਸ ਮਹਾਨ ਤੇ ਪਵਿੱਤਰ ਦਿਵਸ ਮੌਕੇ 29 ਮਾਰਚ ਦਿਨ ਸ਼ੁਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ 11 ਵਜੇ ਆਰੰਭਤਾ ਹੋਵੇਗੀ ਤੇ 31 ਮਾਰਚ ਦਿਨ ਐਤਵਾਰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੇ ਬਸਤਰ ਬਦਲਣ ਦੀ ਸੇਵਾ ਕੀਤੀ ਜਾਵੇਗੀ।
ਉਪਰੰਤ 11 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਨਾਲ ਭੋਗ ਪਾਏ ਜਾਣਗੇ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸੰਧੂ (ਇੰਗਲੈਡ ਵਾਲੇ) ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਪ੍ਰਬੰਧਕਾਂ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, 8 ਮਾਰਚ ਤੋਂ 25 ਮਾਰਚ 2024 ਤੱਕ ਹਰ ਹਫਤੇ ਸ਼ੁਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਸੰਗਤਾਂ ਵਲੋ ਆਰੰਭ ਹੋਣਗੇ ਤੇ ਹਰ ਐਤਵਾਰ ਹਫਤਾਵਾਰੀ ਗੁਰਮਤਿ ਸਮਾਗਮ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਵੱਖ ਵੱਖ ਜਥਿਆਂ ਵਲੋਂ ਕੀਰਤਨ ਦਰਬਾਰ ਸਜਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

ਇਟਲੀ ਵਿੱਚ ਇੱਕ ਵਾਰ ਫਿਰ ਸਿਰੀ ਸਾਹਿਬ ਨੂੰ ਲੈਕੇ ਇੱਕ ਸਿੰਘ ਨੂੰ ਹੋਣਾ ਪਿਆ ਪੁਲਿਸ ਦੀ ਖੱਜਲਖੁਆਰੀ ਦਾ ਸ਼ਿਕਾਰ, ਸਿੱਖ ਸੰਗਤਾਂ ਵਿੱਚ ਰੋਹ

ਇਸ ਸਾਲ ਡੇਲਾਈਟ ਸੇਵਿੰਗ ਟਾਈਮ ਖਾਸ ਮਿਤੀ ‘ਤੇ ਹੋਵੇਗਾ!